ਸ਼ਰਾਬ ਦੀਆਂ 40 ਪੇਟੀਆਂ ਸਣੇ ਕਾਬੂ

Sunday, Nov 05, 2017 - 01:30 AM (IST)

ਸ਼ਰਾਬ ਦੀਆਂ 40 ਪੇਟੀਆਂ ਸਣੇ ਕਾਬੂ

ਰਾਹੋਂ,   (ਪ੍ਰਭਾਕਰ)-  ਪੁਲਸ ਨੇ ਇਕ ਵਿਅਕਤੀ ਨੂੰ ਸ਼ਰਾਬ ਸਣੇ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਸ਼ੇਖੇ ਮਜਾਰਾ ਚੌਕੀ ਦੇ ਇੰਚਾਰਜ ਏ.ਐੱਸ.ਆਈ. ਪਰਮਜੀਤ ਤੇ ਏ.ਐੱਸ.ਆਈ. ਰਾਮ ਸ਼ਾਹ ਪਿੰਡ ਕਨੌਣ ਵਿਖੇ ਮੌਜੂਦ ਸਨ ਤਾਂ ਖਾਸ ਮੁਖਬਰ ਤੋਂ ਇਤਲਾਹ ਮਿਲੀ ਕਿ ਸੋਹਨ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਦੀਵਾਨਾ ਥਾਣਾ ਟਿੱਲੇਵਾਲ ਜ਼ਿਲਾ ਬਰਨਾਲਾ ਆਪਣੀ ਕਾਰ 'ਚ ਸ਼ਰਾਬ ਰੱਖ ਕੇ ਵੇਚਦਾ ਹੈ। ਇਸੇ ਦੌਰਾਨ ਜਿਵੇਂ ਹੀ ਉਕਤ ਕਾਰ ਦਿਖਾਈ ਦਿੱਤੀ ਤਾਂ ਪੁਲਸ ਪਾਰਟੀ ਨੇ ਉਸ ਨੂੰ ਕਾਬੂ ਕਰ ਲਿਆ।
ਐੱਸ. ਐੱਚ. ਓ. ਸੁਭਾਸ਼ ਬਾਠ ਨੇ ਦੱਸਿਆ ਕਿ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਡਿੱਗੀ 'ਚੋਂ ਰਸਭਰੀ ਫੋਰ ਸੇਲ ਇਨ ਪੰਜਾਬ ਸ਼ਰਾਬ ਦੀਆਂ 28 ਪੇਟੀਆਂ ਤੇ ਪਿਛਲੀ ਸੀਟ 'ਚੋਂ 12 ਪੇਟੀਆਂ ਬਰਾਮਦ ਹੋਈਆਂ। ਪੁਲਸ ਨੇ ਸ਼ਰਾਬ ਕਬਜ਼ੇ 'ਚ ਲੈ ਕੇ ਮੌਕੇ 'ਤੇ ਹੀ ਕਾਰ ਦੇ ਡਰਾਈਵਰ ਸੋਹਨ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ।


Related News