ਧਰਮਸ਼ਾਲਾ ਤੋਂ ਵੀ ਵੱਧ ਠੰਡਾ ਹੋਇਆ ਆਦਮਪੁਰ ਤੇ ਜਲੰਧਰ

12/02/2019 1:24:22 PM

ਜਲੰਧਰ— ਮੌਸਮ 'ਚ ਤਬਦੀਲੀ ਆਉਣ ਕਰਕੇ ਦਿਨੋਂ-ਦਿਨ ਠੰਡ ਵੱਧਣੀ ਸ਼ੁਰੂ ਹੋ ਗਈ ਹੈ। ਕਸ਼ਮੀਰ ਅਤੇ ਹਿਮਾਚਲ 'ਚ ਹੋਈ ਬਰਫਬਾਰੀ ਨਾਲ 24 ਘੰਟਿਆਂ 'ਚ ਸੂਬੇ 'ਚ ਰਾਤ ਦੇ ਤਾਪਮਾਨ 'ਚ ਕਮੀ ਆਈ ਹੈ। ਐਤਵਾਰ ਨੂੰ ਸੂਬੇ 'ਚ ਸਭ ਤੋਂ ਵੱਧ ਆਦਮਪੁਰ ਠੰਡਾ ਰਿਹਾ। ਇਥੇ ਰਾਤ ਦਾ ਤਾਪਮਾਨ 6 ਡਿਗਰੀ ਦਰਜ ਕੀਤਾ ਗਿਆ ਜਦਕਿ ਧਰਮਸ਼ਾਲਾ ਦਾ ਘੱਟੋ-ਘੱਟ ਤਾਪਮਾਨ 7 ਡਿਗਰੀ ਰਿਹਾ। ਉਥੇ ਹੀ ਜੇਕਰ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ 'ਚ ਤਾਪਮਾਨ 6.08 ਡਿਗਰੀ ਦਰਜ ਕੀਤਾ ਗਿਆ। ਦਿਨ ਦੇ ਸਮੇਂ ਧੁੱਪ ਨਿਕਲਣ ਨਾਲ ਵੱਧ ਤੋਂ ਵੱਧ ਤਾਪਮਾਨ 22.08 ਡਿਗਰੀ ਦੇ ਨੇੜੇ ਰਿਹਾ।

ਉਧਰ ਹਿਮਾਚਲ ਦੇ ਮਨਾਲੀ 'ਚ ਬਰਫਬਾਰੀ ਤੋਂ ਬਾਅਦ ਸੈਲਾਨੀਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਸੋਲੰਗਨਾਲਾ 'ਚ ਐਤਵਾਰ ਨੂੰ ਵੱਡੀ ਗਿਣਤੀ 'ਚ ਸੈਲਾਨੀ ਪਹੁੰਚੇ ਸਨ। ਉਥੇ ਹੀ ਆਉਣ ਵਾਲੇ ਤਿੰਨ ਦਿਨਾਂ ਤੱਕ ਮੌਸਮ ਸਾਫ ਰਹੇਗਾ ਅਤੇ ਦਿਨ 'ਚ ਧੁੱਪ ਨਿਕਲੇਗੀ। ਰਾਤ ਦੇ ਸਮੇਂ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਜਾਵੇਗੀ। ਉਥੇ ਹੀ ਹਵਾ ਪ੍ਰਦੂਸ਼ਣ ਦੀ ਗੁਣਵੱਤਾ 'ਚ ਵੀ ਸੁਧਾਰ ਆਇਆ ਹੈ। 

ਕਿਥੇ ਕਿੰਨਾ ਰਿਹਾ ਤਾਪਮਾਨ 

ਜ਼ਿਲਾ ਵੱਧ ਤਾਪਮਾਨ ਘੱਟ ਤਾਪਮਾਨ 
ਜਲੰਧਰ  22.08 6.08 
ਪਟਿਆਲਾ 23.08 9.06 
ਅੰਮ੍ਰਿਤਸਰ 22.05 7.08 
ਲੁਧਿਆਣਾ 22.05 10.08 
ਬਠਿੰਡਾ 22.09  9.06







 


shivani attri

Content Editor

Related News