ਧੁੰਦ ਨੇ ਵਧਾਈ ਠੰਡ, ਧੁੰਦ ਦਾ ਕਹਿਰ ਜਾਰੀ, 6 ਫਲਾਈਟਾਂ ਰੱਦ
Wednesday, Jan 03, 2018 - 08:16 AM (IST)
ਚੰਡੀਗੜ੍ਹ (ਲਲਨ) - ਸਾਲ ਦੇ ਦੂਸਰੇ ਦਿਨ ਵੀ ਕੋਹਰੇ ਦਾ ਕਹਿਰ ਜਾਰੀ ਰਿਹਾ। ਸ਼ਹਿਰ ਦੀ ਸੁਪਰਫਾਸਟ ਟਰੇਨ 12011 ਆਪਣੇ ਤੈਅ ਸਮੇਂ ਤੋਂ 8:15 ਘੰਟੇ ਲੇਟ ਰਹੀ। ਹਾਵੜਾ ਮੇਲ ਐਕਸਪ੍ਰੈੱਸ 18 ਘੰਟੇ ਲੇਟ ਰੇਲਵੇ ਸਟੇਸ਼ਨ 'ਤੇ ਪਹੁੰਚੀ। ਇਸਦੇ ਨਾਲ ਹੀ ਇੰਟਰਨੈਸ਼ਨਲ ਏਅਰਪੋਰਟ ਤੋਂ ਆਉਣ ਤੇ ਜਾਣ ਵਾਲੀਆਂ 6 ਫਲਾਈਟਾਂ ਰੱਦ ਰਹੀਆਂ ਤੇ ਕਈਆਂ ਨੇ 2-3 ਘੰਟੇ ਦੀ ਦੇਰੀ ਨਾਲ ਉਡਾਣ ਭਰੀ। ਖਰਾਬ ਮੌਸਮ ਕਾਰਨ ਏਅਰਲਾਈਨ ਕੰਪਨੀ ਜੈੱਟ ਏਅਰਵੇਜ਼ ਵਲੋਂ ਦਿਲੀ ਜਾਣ ਵਾਲੀਆ ਦੋਵੇਂ ਫਲਾਈਟਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ।
ਇੰਟਰਨੈਸ਼ਨਲ ਏਅਰਪੋਰਟ ਦੇ ਅਧਿਕਾਰੀ ਨੇ ਦੱਸਿਆ ਕਿ ਫਲਾਈਟ ਨੰਬਰ 9 ਡਬਲਿਊ. 2665/2666 ਜੋ ਏਅਰਪੋਰਟ ਤੋਂ ਰੋਜ਼ਾਨਾ ਦਿੱਲੀ ਲਈ ਸਵੇਰੇ ਉਡਾਣ ਭਰਦੀ ਸੀ, ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ। 3 ਜਨਵਰੀ ਨੂੰ ਇਹ ਫਲਾਈਟ ਦੁਪਹਿਰ 12:45 'ਤੇ ਦਿੱਲੀ ਲਈ ਉਡਾਣ ਭਰੇਗੀ। ਉਥੇ ਹੀ ਜੈੱਟ ਏਅਰਵੇਜ਼ ਦੀ ਦਿੱਲੀ ਜਾਣ ਵਾਲੀ ਫਲਾਈਟ ਨੰਬਰ 9 ਡਬਲਿਊ. 2651/2658, ਜੋ ਚੰਡੀਗੜ੍ਹ ਤੋਂ ਸਵੇਰੇ 11 ਵਜੇ ਜਾਂਦੀ ਹੈ, ਦੁਪਹਿਰ 1:25 ਵਜੇ ਉਡਾਣ ਭਰੇਗੀ।
ਇਹ ਟਰੇਨਾਂ ਰਹੀਆਂ ਲੇਟ
ਕੋਹਰੇ ਦੇ ਕਾਰਨ ਟਰੇਨਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਦਿੱਲੀ ਤੋਂ ਚੰਡੀਗੜ੍ਹ ਆਉਣ ਵਾਲੀ ਗੱਡੀ ਨੰਬਰ 12011 ਸ਼ਤਾਬਦੀ, ਜੋ ਚੰਡੀਗੜ੍ਹ ਸਵੇਰੇ 11:05 ਵਜੇ ਪਹੁੰਚਦੀ ਹੈ, 8:15 ਘੰਟੇ ਲੇਟ ਰਹੀ। ਕਾਲਕਾ-ਹਾਵੜਾ ਮੇਲ 18 ਘੰਟੇ ਲੇਟ ਰਹੀ ਹੈ। ਚੰਡੀਗੜ੍ਹ-ਬਾਂਦਰਾ ਐਕਸਪ੍ਰੈੱਸ ਆਪਣੇ ਤੈਅ ਸਮੇਂ ਤੋਂ 6 ਘੰਟੇ ਲੇਟ, ਸਦਭਾਵਨਾ ਐਕਸਪ੍ਰੈੱਸ 3:45 ਘੰਟੇ ਲੇਟ ਹੈ। ਚੰਡੀਗੜ੍ਹ ਲਖਨਊ ਵੀ ਆਪਣੇ ਤੈਅ ਸਮੇਂ ਤੋਂ 4 ਘੰਟੇ ਲੇਟ ਪਹੁੰਚੀ।
ਇਹ ਫਲਾਈਟਾਂ ਰਹੀਆਂ ਲੇਟ
ਇੰਡੀਗੋ ਦੀ ਦੁਪਹਿਰ 12:05 ਵਜੇ ਦਿੱਲੀ ਜਾਣ ਵਾਲੀ ਫਲਾਈਟ ਨੇ 2:05 ਘੰਟੇ ਲੇਟ ਉਡਾਣ ਭਰੀ। ਦੁਪਹਿਰ 12:15 ਵਜੇ ਮੁੰਬਈ ਜਾਣ ਵਾਲੀ ਫਲਾਈਟ ਦੁਪਹਿਰ 2:05 ਵਜੇ ਗਈ। ਉਥੇ ਹੀ 2:15 ਵਜੇ ਹੈਦਰਾਬਾਦ ਦੀ ਫਲਾਈਟ 2:25 ਘੰਟੇ ਲੇਟ ਰਹੀ। ਮੁੰਬਈ ਜਾਣ ਵਾਲੀ ਫਲਾਈਟ 1:06 ਘੰਟੇ ਦੇਰੀ ਨਾਲ ਗਈ। ਦੁਪਹਿਰ ਬਾਅਦ 2:50 ਵਜੇ ਇੰਡੀਗੋ ਦੀ ਬੈਂਗਲੁਰੂ ਜਾਣ ਵਾਲੀ ਫਲਾਈਟ 1:10 ਘੰਟੇ ਦੇਰੀ ਨਾਲ ਗਈ। ਦੁਪਹਿਰ 3:40 'ਤੇ ਦੁਬਈ ਜਾਣ ਵਾਲੀ ਫਲਾਈਟ 50 ਮਿੰਟ ਦੇਰੀ ਨਾਲ ਗਈ। ਸਵੇਰੇ 11 ਵਜੇ ਜਾਣ ਵਾਲੀ ਜੈੱਟ ਏਅਰਵੇਜ਼ ਦੀ ਫਲਾਈਟ 3 ਘੰਟੇ 40 ਮਿੰਟ, ਸਵੇਰੇ 11:15 ਵਜੇ ਜਾਣ ਵਾਲੀ ਇੰਡੀਗੋ ਦੀ ਜੈਪੁਰ ਫਲਾਈਟ 3:45 ਘੰਟੇ, ਦੁਪਹਿਰ 12:25 ਵਜੇ ਜੈੱਟ ਏਅਰਵੇਜ਼ ਦੀ ਮੁੰਬਈ ਜਾਣ ਵਾਲੀ ਫਲਾਈਟ 3:20 ਘੰਟੇ, ਦੁਪਹਿਰ 2:20 'ਤੇ ਦਿੱਲੀ ਜਾਣ ਵਾਲੀ 1 ਘੰਟੇ ਦੀ ਦੇਰੀ ਨਾਲ, ਏਅਰ ਇੰਡੀਆ ਦੀ ਦੁਪਹਿਰ 12:50 ਵਜੇ ਦਿੱਲੀ ਜਾਣ ਵਾਲੀ ਫਲਾਈਟ 2 ਘੰਟੇ, ਦੁਪਹਿਰ 1:10 ਵਜੇ ਗੋ ਏਅਰ ਦੀ ਬੰਗਲੁਰੂ ਜਾਣ ਵਾਲੀ ਫਲਾਈਟ 2:13 ਘੰਟੇ, ਗੋ ਏਅਰ ਦੀ 1:20 'ਤੇ ਮੁੰਬਈ ਜਾਣ ਵਾਲੀ ਫਲਾਈਟ 1 ਘੰਟਾ 50 ਮਿੰਟ, ਦੁਪਹਿਰ 1 ਵਜੇ ਏਅਰ ਏਸ਼ੀਆ ਦੀ ਬੈਂਗਲੁਰੂ ਜਾਣ ਵਾਲੀ ਫਲਾਈਟ 1:20 ਘੰਟੇ ਦੀ ਦੇਰੀ ਨਾਲ ਗਈ।
