ਪੰਜਾਬ ''ਚ ਹੱਡ ਚੀਰਵੀਂ ਠੰਡ ''ਚ ਠੁਰ-ਠੁਰ ਕਰਦੇ ਲੋਕਾਂ ਦੇ ਮਤਲਬ ਦੀ ਖ਼ਬਰ, ਇਨ੍ਹਾਂ ਤਾਰੀਖ਼ਾਂ ਨੂੰ ਬਦਲੇਗਾ ਮੌਸਮ

12/27/2022 5:14:27 PM

ਲੁਧਿਆਣਾ (ਸਲੂਜਾ) : ਪੰਜਾਬ 'ਚ ਹੱਡ ਚੀਰਵੀਂ ਠੰਡ ਦੌਰਾਨ ਹਰ ਕੋਈ ਠੁਰ-ਠੁਰ ਕਰਦਾ ਦਿਖ ਰਿਹਾ ਹੈ। ਹੁਣ ਮੌਸਮ ਵਿਭਾਗ ਵੱਲੋਂ ਅਗਲੇ 3 ਦਿਨਾਂ ਦੇ ਮੌਸਮ ਨੂੰ ਲੈ ਕੇ ਭਵਿੱਖਬਾਣੀ ਕੀਤੀ ਗਈ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਆਉਣ ਵਾਲੇ 3 ਦਿਨ 28, 29 ਅਤੇ 30 ਦਸੰਬਰ ਨੂੰ ਸੰਘਣੀ ਧੁੰਦ ਅਤੇ ਠੰਡ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿਨਾਂ 'ਚ ਸੂਰਜ ਦੇਵਤਾ ਦਰਸ਼ਨ ਦੇਣਗੇ।

ਇਹ ਵੀ ਪੜ੍ਹੋ : ਲੁਧਿਆਣਾ 'ਚ ED ਦੀ ਵੱਡੀ ਕਾਰਵਾਈ, ਮਸ਼ਹੂਰ ਸ਼ਰਾਬ ਕਾਰੋਬਾਰੀ ਦੇ ਟਿਕਾਣਿਆਂ 'ਤੇ ਛਾਪੇਮਾਰੀ (ਤਸਵੀਰਾਂ)

ਫਿਰ ਇਸ ਤੋਂ ਬਾਅਦ 31 ਦਸੰਬਰ ਨੂੰ ਮੌਸਮ ਦਾ ਮਿਜਾਜ਼ ਕਰਵਟ ਲਵੇਗਾ ਅਤੇ ਪੰਜਾਬ ਦੇ ਲੋਕਾਂ ਨੂੰ ਫਿਰ ਸੰਘਣੀ ਧੁੰਦ ਅਤੇ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੰਗਲਵਾਰ ਨੂੰ ਪੰਜਾਬ 'ਚ ਤਾਪਮਾਨ ਦਾ ਪਾਰਾ 10 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ। ਇਸ ਨਾਲ ਠੰਡ ਵੱਧ ਗਈ। ਲੁਧਿਆਣਾ 'ਚ ਅੱਜ ਕੁੱਝ ਸਮੇਂ ਲਈ ਸੂਰਜ ਨਿਕਲਿਆ ਪਰ ਉਸ ਤੋਂ ਬਾਅਦ ਕੋਹਰੇ 'ਚ ਗੁੰਮ ਹੋ ਗਿਆ। ਪੰਜਾਬ ਦੇ ਬਠਿੰਡਾ 'ਚ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ ਦਾ ਪਾਰਾ 1.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਵੱਡੀ ਖ਼ਬਰ : ਕੁੜੀ ਨਾਲ 4 ਦਿਨਾਂ ਤੱਕ ਵਾਰੀ-ਵਾਰੀ ਗੈਂਗਰੇਪ ਕਰਦੇ ਰਹੇ ਦਰਿੰਦੇ, ਅਖ਼ੀਰ ਪੀੜਤਾ ਨੇ...

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ 'ਚ ਘੱਟੋ-ਘੱਟ ਤਾਪਮਾਨ ਦਾ ਪਾਰਾ 5 ਡਿਗਰੀ ਸੈਲਸੀਅਸ, ਲੁਧਿਆਣਾ 'ਚ 6.6, ਪਟਿਆਲਾ 'ਚ 6.9, ਪਠਾਨਕੋਟ 'ਚ 7.2, ਫਰੀਦਕੋਟ 'ਚ 4.4, ਗੁਰਦਾਸਪੁਰ 'ਚ 3, ਬਰਨਾਲਾ 'ਚ 5.9, ਫਤਿਹਗੜ੍ਹ ਸਾਹਿਬ 'ਚ 7.3, ਫਿਰੋਜ਼ਪੁਰ 'ਚ 5.5, ਹੁਸ਼ਿਆਰਪੁਰ 'ਚ 6.1, ਜਲੰਧਰ 'ਚ 6.4, ਮੋਗਾ 'ਚ 5.3, ਮੋਹਾਲੀ 'ਚ 7.9, ਮੁਕਤਸਰ ਸਾਹਿਬ 'ਚ 4.5 ਅਤੇ ਰੋਪੜ 'ਚ 6.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News