ਪੰਜਾਬ 'ਚ ਠਾਰਨ ਵਾਲੀ 'ਠੰਡ' ਨੂੰ ਲੈ ਕੇ ਅਲਰਟ ਜਾਰੀ, ਅਜੇ ਹੋਰ ਛਿੜੇਗੀ ਕੰਬਣੀ, ਜਾਣੋ ਅਗਲੇ 2 ਦਿਨਾਂ ਦਾ ਹਾਲ
Friday, Dec 23, 2022 - 10:07 AM (IST)
ਲੁਧਿਆਣਾ/ਅੰਮ੍ਰਿਤਸਰ (ਸਲੂਜਾ, ਇੰਦਰਜੀਤ) : ਪਿਛਲੇ ਦਿਨਾਂ ਤੋਂ ਠੰਡ ਨੇ ਅਚਾਨਕ ਜ਼ੋਰ ਫੜ੍ਹ ਲਿਆ ਹੈ। ਇਸ ਕਾਰਨ ਮੌਸਮ ਵਿਭਾਗ ਨੇ ਪੰਜਾਬ ’ਚ ਸੀਤ ਲਹਿਰ ਅਤੇ ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ 2 ਦਿਨਾਂ ’ਚ ਸੂਬੇ ’ਚ ਸੰਘਣੀ ਧੁੰਦ ਛਾਈ ਰਹੇਗੀ। ਇਸ ਦੇ ਨਾਲ ਹੀ ਸੀਤ ਲਹਿਰ ਵੀ ਚੱਲੇਗੀ। ਇਸ ਦੌਰਾਨ ਵਿਜ਼ੀਬਿਲਟੀ ਜ਼ੀਰੋ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਖੰਨਾ 'ਚ ਗੁੰਡਾਗਰਦੀ ਦਾ ਨੰਗਾ ਨਾਚ, ਮਾਂ-ਪੁੱਤ 'ਤੇ ਰਾਡਾਂ-ਤਲਵਾਰਾਂ ਨਾਲ ਹਮਲਾ (ਵੀਡੀਓ)
ਮੌਸਮ ਵਿਭਾਗ ਨੇ ਬਜ਼ੁਰਗ ਲੋਕਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਦੂਜੇ ਪਾਸੇ ਅੰਮ੍ਰਿਤਸਰ ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ’ਤੇ ਵੀਰਵਾਰ ਨੂੰ ਸੰਘਣੀ ਧੁੰਦ ਅਤੇ ਕੋਹਰੇ ਦੇ ਬਾਵਜੂਦ ਉਡਾਣਾਂ ’ਤੇ ਇਸ ਦਾ ਅਸਰ ਨਹੀਂ ਰਿਹਾ। ਇਹ ਪਤਾ ਲੱਗਾ ਹੈ ਕਿ ਆਸਮਾਨ ਵਾਲੇ ਪਾਸੇ ਧੁੰਦ ਇੰਨੀ ਸੰਘਣੀ ਨਹੀਂ ਸੀ।
ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ ਤੇ ਪਨਬੱਸ ਬੱਸਾਂ ਨੂੰ ਲੈ ਕੇ ਅਹਿਮ ਖ਼ਬਰ, ਵਿਭਾਗ ਨੇ ਜਾਰੀ ਕੀਤੇ ਇਹ ਹੁਕਮ
ਉੱਡਦੇ ਸਮੇਂ ਆਸਮਾਨ ’ਚ ਧੁੰਦ ਸੰਘਣੀ ਹੋਵੇ ਤਾਂ ਇਹ ਲੈਡਿੰਗ ਲਈ ਰੁਕਾਵਟ ਬਣਦੀ ਹੈ। ਬੀਤੇ ਦਿਨ ਆਸਮਾਨ ’ਚ ਧੁੰਦ ਬੇਸ਼ੱਕ ਸਾਰਾ ਦਿਨ ਛਾਈ ਰਹੀ ਪਰ ਇਸ ਦੇ ਬਾਵਜੂਦ ਹਵਾਈ ਅੱਡੇ ’ਤੇ ਜਹਾਜ਼ਾਂ ਦੀਆਂ ਉਡਾਣਾਂ ਨਿਰਵਿਘਨ ਚੱਲਦੀਆਂ ਰਹੀਆਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ