ਪੰਜਾਬ ''ਚ ਕੜਾਕੇ ਦੀ ''ਠੰਡ'' ਛੇੜੇਗੀ ਹੋਰ ਕੰਬਣੀ, ਤਾਪਮਾਨ ''ਚ ਆਵੇਗੀ ਗਿਰਾਵਟ
Tuesday, Dec 15, 2020 - 10:33 AM (IST)
ਚੰਡੀਗੜ੍ਹ : ਉੱਤਰ ਭਾਰਤ 'ਚ ਅਗਲੇ 2-3 ਦਿਨਾਂ ਅੰਦਰ ਰਾਤ ਦੇ ਤਾਪਮਾਨ ’ਚ 3 ਤੋਂ 5 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦਾ ਅੰਦਾਜ਼ਾ ਹੈ। ਮੌਸਮ ਮਹਿਕਮੇ ਮੁਤਾਬਕ ਪੰਜਾਬ 'ਚ ਕਾਂਬਾ ਵੱਧ ਜਾਵੇਗਾ ਅਤੇ ਹਰਿਆਣਾ, ਚੰਡੀਗੜ੍ਹ ਤੇ ਰਾਜਸਥਾਨ ’ਚ ਵੀ ਠੰਡ ਦੀ ਸਥਿਤੀ ਬਣੀ ਰਹੇਗੀ।
ਇਹ ਵੀ ਪੜ੍ਹੋ : 'ਡਰਾਈਵਿੰਗ ਲਾਈਸੈਂਸ' ਧਾਰਕਾਂ ਲਈ ਜ਼ਰੂਰੀ ਖ਼ਬਰ, ਡਿਜੀਟਲ ਅਪਡੇਟ ਦੀ ਅੱਜ ਆਖ਼ਰੀ ਤਾਰੀਖ਼
ਕਸ਼ਮੀਰ ਵਾਦੀ ’ਚ ਖੁਸ਼ਕ ਮੌਸਮ ਦਰਮਿਆਨ ਰਾਤ ਦੇ ਪਾਰੇ 'ਚ ਕਮੀ ਨਾਲ ਸਰਦੀ ਵੱਧ ਗਈ ਹੈ। ਵਾਦੀ 'ਚ ਇਸ ਹਫ਼ਤੇ ਮੌਸਮ ਕੁੱਲ ਮਿਲਾ ਕੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਉੱਥੇ ਹੀ ਲੇਹ ਦਾ ਪਾਰਾ ਸਿਫਰ ਤੋਂ 13.2 ਡਿਗਰੀ ਸੈਲਸੀਅਸ ਹੇਠਾਂ ਰਿਕਾਰਡ ਕੀਤਾ ਗਿਆ।
ਇਹ ਵੀ ਪੜ੍ਹੋ : ਆਪਰੇਸ਼ਨ ਦੌਰਾਨ ਜਨਾਨੀ ਦੇ ਢਿੱਡ 'ਚ ਡੇਢ ਫੁੱਟ ਲੰਬਾ ਤੌਲੀਆ ਛੱਡਣ ਦੇ ਮਾਮਲੇ 'ਚ ਆਇਆ ਨਵਾਂ ਮੋੜ
ਦਿਨ ਵੇਲੇ ਸੂਰਜ ਨਿਕਲਣ ਨਾਲ ਕੁੱਝ ਰਾਹਤ ਮਿਲੀ ਪਰ ਪਾਰਾ ਸਿਫਰ ਤੋਂ ਹੇਠਾਂ ਡਿੱਗਣ ਨਾਲ ਪੂਰੀ ਕਸ਼ਮੀਰ ਵਾਦੀ ਠੰਡ ਦੀ ਲਪੇਟ 'ਚ ਹੈ। ਮੌਸਮ ਮਹਿਕਮੇ ਮੁਤਾਬਕ ਕਾਰਗਿਲ ’ਚ ਪਾਰਾ 11.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਉੱਥੇ ਹੀ ਗੁਲਮਰਗ 'ਚ ਸਿਫਰ ਤੋਂ 9 ਡਿਗਰੀ ਹੇਠਾਂ, ਪਹਿਲਗਾਮ ’ਚ 6-7 ਡਿਗਰੀ ਅਤੇ ਸ਼੍ਰੀਨਗਰ ਸ਼ਹਿਰ 'ਚ ਸਿਫਰ ਤੋਂ 1.4 ਡਿਗਰੀ ਸੈਲਸੀਅਸ ਹੇਠਾਂ ਆ ਗਿਆ।
ਇਹ ਵੀ ਪੜ੍ਹੋ : ਸੀਨੀਅਰ ਅਕਾਲੀ ਆਗੂ ਦੇ ਗੰਨਮੈਨ ਨੇ ਕੀਤੀ ਖ਼ੁਦਕੁਸ਼ੀ, ਪੱਖੇ ਨਾਲ ਲਟਕਦੀ ਮਿਲੀ ਲਾਸ਼
ਕਸ਼ਮੀਰ ਵਾਦੀ ’ਚ ਖੁਸ਼ਕ ਮੌਸਮ ਵਿਚਾਲੇ ਰਾਤ ਦੇ ਪਾਰੇ 'ਚ ਕਮੀ ਨਾਲ ਠੰਡ ਵੱਧ ਗਈ ਹੈ। ਵਾਦੀ 'ਚ ਇਸ ਹਫਤੇ ਮੌਸਮ ਕੁੱਲ ਮਿਲਾ ਕੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ।
ਨੋਟ : ਪੰਜਾਬ 'ਚ ਵੱਧ ਰਹੀ ਠੰਡ ਬਾਰੇ ਕੁਮੈਂਟ ਬਾਕਸ 'ਚ ਦਿਓ ਰਾਏ