ਮੌਸਮ ਵਿਭਾਗ ਦੀ ਭਵਿੱਖਬਾਣੀ, ਪੰਜਾਬ ''ਚ ਜਾਰੀ ਰਹੇਗਾ ''ਠੰਡ'' ਦਾ ਕਹਿਰ

Wednesday, Dec 25, 2019 - 10:06 AM (IST)

ਮੌਸਮ ਵਿਭਾਗ ਦੀ ਭਵਿੱਖਬਾਣੀ, ਪੰਜਾਬ ''ਚ ਜਾਰੀ ਰਹੇਗਾ ''ਠੰਡ'' ਦਾ ਕਹਿਰ

ਅੰਮ੍ਰਿਤਸਰ : ਪੰਜਾਬ 'ਚ ਹੱਡ ਚੀਰਵੀਂ ਠੰਡ ਦਾ ਕਹਿਰ ਆਉਣ ਵਾਲੇ 3 ਦਿਨਾਂ ਤੱਕ ਇੰਝ ਹੀ ਜਾਰੀ ਰਹੇਗਾ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਪਾਰਾ ਹੋਰ ਜ਼ਿਆਦਾ ਘਟੇਗਾ, ਜਿਸ ਕਾਰਨ ਕੜਾਕੇ ਦੀ ਠੰਡ ਲੋਕਾਂ ਨੂੰ ਠਾਰੇਗੀ। ਬੀਤੇ ਕਈ ਦਿਨਾਂ ਤੋਂ ਪੰਜਾਬ ਤੇ ਹਰਿਆਣਾ 'ਚ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ, ਜਿਸ ਕਾਰਨ ਬੱਚਿਆਂ ਤੇ ਬਜ਼ੁਰਗਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ। ਧੁੰਦ ਤੇ ਠੰਡ ਕਾਰਨ ਰਾਹਗੀਰ ਵੀ ਪਰੇਸ਼ਾਨ ਹੋ ਰਹੇ ਹਨ ਅਤੇ ਸੜਕ ਹਾਦਸਿਆਂ 'ਚ ਕਾਫੀ ਵਾਧਾ ਹੋਇਆ ਹੈ। ਆਉਣ ਵਾਲੇ ਦਿਨਾਂ 'ਚ ਵੀ ਠੰਡ ਦਾ ਪ੍ਰਕੋਪ ਇੰਝ ਹੀ ਰਹੇਗਾ।


author

Babita

Content Editor

Related News