ਲੁਧਿਆਣਾ ''ਚ ਮੌਸਮ ਠੰਡਾ ਤੇ ਖੁਸ਼ਕ, ਧੁੰਦ ਪੈਣ ਦੀ ਸੰਭਾਵਨਾ
Wednesday, Dec 19, 2018 - 12:20 PM (IST)

ਲੁਧਿਆਣਾ (ਸਲੂਜਾ) : ਮਹਾਨਗਰ 'ਚ ਆਉਣ ਵਾਲੇ ਦਿਨਾਂ 'ਚ ਸੀਤ ਲਹਿਰ ਦਾ ਕਹਿਰ ਵਧਣ ਦੇ ਨਾਲ ਮੌਸਮ ਦਾ ਮਿਜ਼ਾਜ ਠੰਡਾ ਤੇ ਖੁਸ਼ਕ ਰਹਿਣ ਦੇ ਨਾਲ ਹੀ ਸਵੇਰ ਦੇ ਸਮੇਂ ਧੁੰਦ ਪੈਣ ਦੀ ਸੰਭਾਵਨਾ ਹੈ। ਲੁਧਿਆਣਾ 'ਚ ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 20.6 ਤੇ ਘੱਟ ਤੋਂ ਘੱਟ 3.4 ਡਿਗਰੀ ਸੈਲਸੀਅਸ ਰਿਹਾ। ਸਵੇਰ ਦੇ ਸਮੇਂ ਹਵਾ 'ਚ ਨਮੀ ਦੀ ਮਾਤਰਾ 93 ਤੇ ਸ਼ਾਮ ਦੇ ਸਮੇਂ 31 ਫੀਸਦੀ ਰਿਕਾਰਡ ਕੀਤੀ ਗਈ। ਇਸ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ ਮੌਸਮ ਸਬੰਧੀ ਵਿਸ਼ੇਸ਼ ਬੁਲੇਟਿਨ ਜਾਰੀ ਕਰਦਿਆਂ ਦੱਸਿਆ ਕਿ ਆਉਣ ਵਾਲੇ 72 ਘੰਟਿਆਂ ਦੌਰਾਨ ਮੈਦਾਨੀ ਇਲਾਕਿਆਂ 'ਚ ਵੱਧ ਤੋਂ ਵੱਧ ਤਾਪਮਾਨ 20 ਤੋਂ 22 ਤੇ ਘੱਟ ਤੋਂ ਘੱਟ 4 ਤੋਂ 6 ਡਿਗਰੀ ਸੈਲਸੀਅਸ, ਜਦ ਕਿ ਨਮੀ ਦੀ ਮਾਤਰਾ ਸਵੇਰ ਦੇ ਸਮੇਂ 28 ਤੋਂ 43 ਅਤੇ ਸ਼ਾਮ ਨੂੰ 14 ਤੋਂ 23 ਫੀਸਦੀ ਵਿਚਕਾਰ ਰਹਿਣ ਦਾ ਅੰਦਾਜ਼ਾ ਹੈ।