''ਜਿਹੜੇ ਦੇਸ਼ ਨੇ ਮੇਰਾ ਪੁੱਤਰ ਖਾ ਲਿਆ, ਉੱਥੇ ਕਦੇ ਨਹੀਂ ਜਾਵਾਂਗਾ'', ਅਮਰੀਕਾ ''ਚ ਮਾਰੇ ਗਏ ਨੌਜਵਾਨ ਦੇ ਪਿਤਾ ਦਾ ਝਲਕਿਆ ਦਰਦ

Wednesday, Aug 02, 2017 - 01:57 PM (IST)

ਮੋਹਾਲੀ/ ਆਕਲੈਂਡ— ਅਮਰੀਕਾ ਦੇ ਸੈਕਰਾਮੈਂਟੋ ਵਿਚ ਛੇ ਦਿਨ ਪਹਿਲਾਂ ਪੰਜਾਬੀ ਨੌਜਵਾਨ ਸਿਮਰਨਜੀਤ ਸਿੰਘ ਭੰਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ਸੈਵਰਨ ਨਾਂ ਦੇ ਇਕ ਗੈਸ ਸਟੇਸ਼ਨ ਵਿਚ ਬਤੌਰ ਕਲਰਕ ਕੰਮ ਕਰਦਾ ਸੀ। ਇਸ ਘਟਨਾ ਨੇ ਸਿਮਰਨਜੀਤ ਦੇ ਪਰਿਵਾਰ ਦਾ ਲੱਕ ਤੋੜ ਦਿੱਤਾ। ਬੁੱਢੇ ਪਿਤਾ 'ਤੇ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਪਿਆ। ਸਿਮਰਨਜੀਤ ਦੇ ਪਿਤਾ ਨੇ ਰਣਜੀਤ ਸਿੰਘ ਭੰਗੂ ਨੇ ਪਹਿਲੀ ਵਾਰ ਆਪਣੇ ਜਵਾਨ ਪੁੱਤਰ ਦੀ ਮੌਤ ਦਾ ਦੁੱਖ ਸਾਂਝਾ ਕੀਤਾ ਅਤੇ ਅਜਿਹੇ ਬੋਲ ਬੋਲੇ ਕੇ ਸੁਣਨ ਵਾਲਿਆਂ ਦਾ ਕਾਲਜਾ ਫੱਟ ਗਿਆ। ਰਣਜੀਤ ਸਿੰਘ ਭੰਗੂ ਨੇ ਕਿਹਾ ਕਿ ਉਸ ਦਾ ਬੇਟਾ ਇਕ ਸਫਲ ਬਿਜ਼ਨੈੱਸਮੈਨ ਬਣਨ ਲਈ ਅਮਰੀਕਾ ਗਿਆ ਸੀ। ਉਸ ਨੂੰ ਇਸ ਤਰ੍ਹਾਂ ਉੱਥੇ ਮੌਤ ਦਿੱਤੀ ਜਾਵੇਗੀ, ਪਰਿਵਾਰ ਨੇ ਕਦੇ ਇਹ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ। ਰਣਜੀਤ ਨੇ ਕਿਹਾ ਕਿ ਜਿਸ ਦੇਸ਼ ਨੇ ਉਸ ਤੋਂ ਉਸ ਦਾ ਪੁੱਤਰ ਖੋਹ ਲਿਆ, ਉਹ ਉਸ ਦੇਸ਼ ਦੀ ਧਰਤੀ 'ਤੇ ਕਦੇ ਪੈਰ ਨਹੀਂ ਪਾਵੇਗਾ। 
ਰਣਜੀਤ ਸਿੰਘ ਨੇ ਕਿਹਾ ਕਿ ਭਾਵੇਂ ਇਹ ਨਸਲੀ ਅਪਰਾਧ ਹੈ ਜਾਂ ਨਹੀਂ ਪਰ ਕਿਸੇ ਭੋਲੇਭਾਲੇ ਵਿਅਕਤੀ ਦਾ ਬਿਨਾਂ ਕਿਸੇ ਕਾਰਨ ਤੋਂ ਕਤਲ ਕਰ ਦਿੱਤਾ ਜਾਣਾ, ਕਿਸੇ ਵੀ ਮਾਇਨਿਆਂ 'ਚ ਸਹੀ ਨਹੀਂ ਹੈ। 
ਰਣਜੀਤ ਸਿੰਘ ਇਸ ਸਮੇਂ ਨਿਊਜ਼ੀਲੈਂਡ ਵਿਚ ਹਨ। ਉਨ੍ਹਾਂ ਦੀ ਧੀ ਨੇ ਹਾਲ ਹੀ ਵਿਚ ਨਿਊਜ਼ੀਲੈਂਡ ਦੇ ਆਕਲੈਂਡ ਵਿਖੇ ਇਕ ਬੇਟੇ ਨੂੰ ਜਨਮ ਦਿੱਤਾ ਹੈ, ਜਿਸ ਨੂੰ ਦੇਖਣ ਲਈ ਰਣਜੀਤ ਸਿੰਘ ਅਤੇ ਉਸ ਦੀ ਪਤਨੀ ਉੱਥੇ ਗਏ ਸਨ। ਇਕ ਪਾਸੇ ਪਰਿਵਾਰ ਵਿਚ ਖੁਸ਼ੀਆਂ ਨੇ ਦਸਤਕ ਦਿੱਤੀ ਤੇ ਦੂਜੇ ਪਾਸੇ ਪੁੱਤਰ ਦੇ ਕਤਲ ਦੀ ਖ਼ਬਰ ਨੇ ਉਨ੍ਹਾਂ ਦੀਆਂ ਖੁਸ਼ੀਆਂ ਉਜਾੜ ਕੇ ਰੱਖ ਦਿੱਤੀਆਂ। 
ਸਿਮਰਨਜੀਤ ਸਾਲ 2015 ਵਿਚ ਅਮਰੀਕਾ ਵਿਚ ਪੜ੍ਹਾਈ ਲਈ ਗਿਆ ਸੀ। ਉੱਥੇ ਉਹ ਇੰਜੀਨੀਅਰਿੰਗ ਦੀ ਪੜ੍ਹਾਈ ਦੇ ਨਾਲ-ਨਾਲ ਗੈਸ ਸਟੇਸ਼ਨ 'ਤੇ ਕੰਮ ਕਰ ਰਿਹਾ ਸੀ। ਉਸ ਦਾ ਆਪਣੇ ਸਾਥੀ ਨਾਲ ਉੱਥੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਤਿੰਨ ਲੋਕਾਂ ਦੇ ਗੋਲੀਆਂ ਮਾਰ ਦਿੱਤੀਆਂ। ਰਣਜੀਤ ਸਿੰਘ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਰਿਟਾਇਰਡ ਵਰਕਰ ਹੈ, ਨੇ ਕਿਹਾ ਕਿ ਸਿਮਰਨਜੀਤ ਪੜ੍ਹਾਈ ਵਿਚ ਬਹੁਤ ਵਧੀਆ ਸੀ। ਉਹ ਹਮੇਸ਼ਾ ਉਸ ਨੂੰ ਕਹਿੰਦਾ ਸੀ ਕਿ ਉਹ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬਿਜ਼ਨੈੱਸ ਕਰੇਗਾ। ਅਮਰੀਕਾ ਨੇ ਉਸ ਦੇ ਸਾਰੇ ਸੁਪਨੇ ਨਾ ਸਿਰਫ ਤੋੜ ਦਿੱਤੇ ਸਗੋਂ ਉਨ੍ਹਾਂ ਸੁਪਨਿਆਂ ਦਾ ਬੇਰਹਿਮੀ ਕਤਲ ਕਰ ਦਿੱਤਾ। ਰਣਜੀਤ ਸਿੰਘ ਨੇ ਕਿਹਾ ਕਿ ਉਮਰ ਦੇ ਇਸ ਪੜਾਅ 'ਤੇ ਉਨ੍ਹਾਂ ਨਾਲ ਜੋ ਮਾੜਾ ਹੋ ਸਕਦਾ ਸੀ, ਇਹ ਉਸ ਦੀ ਹੱਦ ਹੈ। ਦੂਜੇ ਪਾਸੇ 


Related News