ਕੀ ਅਮਨ ਅਰੋੜਾ ਦੀ ਵਿਧਾਨ ਸਭਾ ਮੈਂਬਰਸ਼ਿਪ ਹੋਵੇਗੀ ਖ਼ਾਰਜ, ਜਾਣੋ ਕੀ ਕਹਿੰਦਾ ਹੈ ਕਾਨੂੰਨ?

Thursday, Dec 21, 2023 - 07:13 PM (IST)

ਕੀ ਅਮਨ ਅਰੋੜਾ ਦੀ ਵਿਧਾਨ ਸਭਾ ਮੈਂਬਰਸ਼ਿਪ ਹੋਵੇਗੀ ਖ਼ਾਰਜ, ਜਾਣੋ ਕੀ ਕਹਿੰਦਾ ਹੈ ਕਾਨੂੰਨ?

ਜਲੰਧਰ (ਬਿਊਰੋ) : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸੁਨਾਮ ਦੀ ਅਦਾਲਤ ਵਲੋਂ ਸੁਣਾਈ ਗਈ 2 ਸਾਲ ਦੀ ਸਜ਼ਾ ਤੋਂ ਬਾਅਦ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਕੀ ਹੁਣ ਅਮਨ ਅਰੋੜਾ ਵਿਧਾਇਕ ਦੇ ਅਹੁਦੇ ’ਤੇ ਮੌਜੂਦ ਰਹਿ ਸਕਣਗੇ ਜਾਂ ਉਨ੍ਹਾਂ ਦੀ ਸੀਟ ਵਿਧਾਨ ਸਭਾ ਦੇ ਸਪੀਕਰ ਨੂੰ ਖਾਲੀ ਐਲਾਣਨੀ ਪਵੇਗੀ। ਸੁਪਰੀਮ ਕੋਰਟ ਦੇ 10 ਜੁਲਾਈ 2013 ਦੇ ਲਿਲੀ ਥੋਮਸ ਮਾਮਲੇ ਦੀ ਜੱਜਮੈਂਟ ਦੇ ਮੁਤਾਬਕ ਕਿਸੇ ਵੀ ਵਿਧਾਇਕ ਜਾਂ ਸਾਂਸਦ ਨੂੰ ਜੇਕਰ 2 ਸਾਲ ਦੀ ਸਜ਼ਾ ਜਾਂ ਇਸ ਤੋਂ ਵੱਧ ਦੀ ਸਜ਼ਾ ਹੁੰਦੀ ਹੈ ਤਾਂ ਸਜ਼ਾ ਦੇ ਦਿਨ ਹੀ ਉਸ ਦੀ ਸੀਟ ਨੂੰ ਖ਼ਾਲੀ ਐਲਾਣਨਾ ਪਵੇਗਾ। ਹੁਣ ਇਸ ਮਾਮਲੇ ’ਚ ਸਾਰੀ ਕਾਰਵਾਈ ਵਿਧਾਨ ਸਭਾ ਦੇ ਸਪੀਕਰ ’ਤੇ ਨਿਰਭਰ ਕਰੇਗੀ। ਜੁਲਾਈ 2013 ਤੋਂ ਪਹਿਲਾਂ Representation Of People Act 1951 ਦੀ ਧਾਰਾ 8(4) ਦੇ ਮੁਤਾਬਕ ਸਜ਼ਾ ਜ਼ਾਬਤਾ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਸਜ਼ਾ ਹੋਣ ਤੋਂ 3 ਮਹੀਨੇ ਦੇ ਅੰਦਰ ਅਪੀਲ ਕਰਨ ਦਾ ਮੌਕਾ ਮਿਲਦਾ ਸੀ ਪਰ ਸੁਪਰੀਮ ਕੋਰਟ ਦੇ ਇਸ ਜੱਜਮੈਂਟ ਤੋਂ ਬਾਅਦ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਮਿਲੀ ਇਹ ਮੋਹਲਤ ਖ਼ਤਮ ਕਰ ਦਿੱਤੀ ਸੀ।

ਇਹ ਵੀ ਪੜ੍ਹੋ : ਜਗਰਾਓਂ ਰੈਲੀ ਦੌਰਾਨ ਰਾਜਾ ਵੜਿੰਗ ਨੇ ਬਿਨਾਂ ਨਾਂ ਲਏ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਸਲਾਹ

ਉਸ ਤੋਂ ਬਾਅਦ ਕਈ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਖ਼ਾਰਜ ਹੋ ਚੁੱਕੀ ਹੈ। ਤਾਮਿਲਨਾਡੂ ਦੀ ਮੁਖ ਮੰਤਰੀ ਜੈਲਲਿਤਾ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ, ਉੱਤਰ ਪ੍ਰਦੇਸ਼ ਦੇ ਵਿਧਾਇਕ ਆਜ਼ਮ ਖਾਨ, ਲਕਸ਼ਦੀਪ ਦੇ ਸੰਸਦ ਮੈਂਬਰ ਪਾਰਲੀਮੈਂਟ ਪੀ. ਪੀ. ਮੁਹੰਮਦ ਫੈਜ਼ਲ, ਭਾਜਪਾ ਦੇ ਬਿਹਾਰ ਤੋਂ ਵਿਧਾਇਕ ਅਨਿਲ ਕੁਮਾਰ ਸੈਣੀ, ਭਾਜਪਾ ਦੇ ਉੱਤਰ ਪ੍ਰਦੇਸ਼ ਤੋਂ ਵਿਧਾਇਕ ਵਿਕਰਮ ਸਿੰਘ ਸੈਣੀ, ਹਰਿਆਣਾ ਦੇ ਵਿਧਾਇਕ ਪਰਦੀਪ ਚੌਝਰੀ, ਉੱਤਰ ਪ੍ਰਦੇਸ਼ ਦੇ ਵਿਧਾਇਕ ਕੁਲਦੀਪ ਸਿੰਘ ਸੇਂਗਰ, ਉੱਤਰ ਪ੍ਰਦੇਸ਼ ਤੋਂ ਵਿਧਾਇਕ ਅਬਦੁੱਲਾ ਆਜ਼ਮ ਖਾਨ ਅਤੇ ਬਿਹਾਰ ਤੋਂ ਵਿਧਾਇਕ ਆਨੰਤ ਸਿੰਘ ਦੀ ਮੈਂਬਰਸ਼ਿਪ ਅਦਾਲਤ ਵਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਖ਼ਤਮ ਕਰ ਦਿੱਤੀ ਗਈ ਸੀ। ਹੁਣ ਅਮਨ ਅਰੋੜਾ ਦੇ ਮਾਮਲੇ ’ਚ ਵੀ ਜਾਣਕਾਰਾਂ ਦੇ ਮੁਤਾਬਕ ਫੈਸਲੇ ਦੀ ਕਾਪੀ ਆਉਣ ਤੋਂ ਬਾਅਦ ਵਿਧਾਨ ਸਭਾ ਸਪੀਕਰ ਇਸ ਮਾਮਲੇ ’ਚ ਕੋਈ ਢੁੱਕਵਾਂ ਫੈਸਲਾ ਲੈ ਸਕਦੇ ਹਨ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਚਾਈਨਾ ਡੋਰ ਦੀ ਵਰਤੋਂ ਖ਼ਿਲਾਫ ਸਖ਼ਤ ਕਦਮ, ਫੜੇ ਜਾਣ ’ਤੇ ਹੋਵੇਗੀ ਸਖ਼ਤ ਸਜ਼ਾ 

‘ਜਗਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Anuradha

Content Editor

Related News