ਜੰਗਲੀ ਸਾਂਬਰ ਨੇ ਲੋਕਾਂ ਨੂੰ ਪਾਈਆਂ ਭਾਜੜਾਂ

Thursday, Dec 28, 2017 - 01:09 AM (IST)

ਜੰਗਲੀ ਸਾਂਬਰ ਨੇ ਲੋਕਾਂ ਨੂੰ ਪਾਈਆਂ ਭਾਜੜਾਂ

ਪਠਾਨਕੋਟ,   (ਸ਼ਾਰਦਾ)-  ਅੱਜ ਇਕ ਜੰਗਲੀ ਸਾਂਬਰ ਰਿਹਾਇਸ਼ੀ ਆਬਾਦੀ ਵਿਚ ਆ ਵੜਿਆ। ਕਈ ਥਾਵਾਂ 'ਤੇ ਇਸ ਦੀ ਭਾਜੜ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਥਾਨਕ ਨੌਜਵਾਨਾਂ ਨੇ ਇਸ ਸਾਂਬਰ ਨੂੰ ਕਾਬੂ ਕਰਨ ਦਾ ਯਤਨ ਕੀਤਾ ਪਰ ਇਹ ਸਾਂਬਰ ਉਨ੍ਹਾਂ ਨੂੰ ਜ਼ਖ਼ਮੀ ਕਰਦਾ ਹੋਇਆ ਅੱਗੇ ਨਿਕਲ ਗਿਆ। ਰੋਜ਼ ਐਵੇਨਿਊ ਦੀ ਕਾਲੋਨੀ ਤੋਂ ਬਾਅਦ ਇਹ ਖਾਲੀ ਪਲਾਟਾਂ ਦੀਆਂ ਝਾੜੀਆਂ ਵਿਚ ਵੜ ਗਿਆ। ਇਸ ਦੀ ਸੂਚਨਾ ਮਿਲਦੇ ਹੀ ਪੁਲਸ ਉਥੇ ਪੁੱਜ ਗਈ ਅਤੇ ਵਾਈਲਡ ਲਾਈਫ਼ ਵਿਭਾਗ ਨੂੰ ਸੂਚਿਤ ਕੀਤਾ ਗਿਆ। ਵਿਭਾਗ ਦੀ ਟੀਮ ਨੇ ਸਖ਼ਤ ਮਿਹਨਤ ਤੋਂ ਬਾਅਦ ਸਥਾਨਕ ਨੌਜਵਾਨਾਂ ਦੀ ਮਦਦ ਨਾਲ ਇਸ ਸਾਂਬਰ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ। ਵਾਈਲਡ ਲਾਈਫ਼ ਦੇ ਰੇਂਜ ਅਫ਼ਸਰ ਸਤਨਾਮ ਸਿੰਘ ਬੋਪਾਰਾਏ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਜੰਗਲੀ ਜੀਵ ਨੂੰ ਕਥਲੌਰ ਸਥਿਤ ਵਾਈਲਡ ਲਾਈਫ਼ ਸੈਂਚੁਰੀ ਵਿਚ ਸੁਰੱਖਿਅਤ ਛੱਡ ਦਿੱਤਾ ਗਿਆ ਹੈ। 


Related News