ਅਵਾਰਾ ਕੁੱਤੇ ਵੱਲੋਂ ਜ਼ਖਮੀ 10 ਸਾਲਾ ਲੜਕੀ ਦੀ ਮੌਤ

Thursday, Feb 15, 2018 - 03:51 PM (IST)

ਅਜਨਾਲਾ (ਰਮਨਦੀਪ) - 15 ਦਿਨ ਪਹਿਲਾਂ ਅਵਾਰਾ ਕੁੱਤੇ ਵੱਲੋਂ ਜ਼ਖਮੀ ਕੀਤੀ 10 ਸਾਲਾ ਲੜਕੀ ਦੀ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਪਿੰਡ ਭਿੰਡੀ ਸੈਦਾ ਦੀ ਰਹਿਣ ਵਾਲੀ ਪੂਜਾ (10) 15 ਦਿਨ ਪਹਿਲਾਂ ਮੰਦਰ ਤੋਂ ਮੱਥਾ ਟੇਕ ਕੇ ਘਰ ਵਾਪਸ ਆ ਰਹੀ ਸੀ ਕਿ ਉਸ 'ਤੇ ਇਕ ਅਵਾਰਾ ਕੁੱਤੇ ਨੇ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ ਸੀ। 15 ਦਿਨਾਂ ਤੋਂ ਜ਼ਿੰਦਗੀ ਦੀ ਮੌਤ ਦੀ ਲੜਾਈ ਲੜਨ ਤੋਂ ਬਾਅਦ ਪੂਜਾ ਦੀ ਅੰਮ੍ਰਿਤਸਰ ਦੇ ਇਕ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਪੂਜਾ ਦੇ ਪਰਿਵਾਰਕ ਮੈਂਬਰਾਂ ਨੇ ਅਵਾਰਾ ਕੁੱਤਿਆਂ ਨੂੰ ਕੰਟਰੋਲ ਕਰਨ ਦੀ ਮੰਗ ਕੀਤੀ ਹੈ। 


Related News