ਜੀਜੇ ਦੇ ਇਸ਼ਕ ''ਚ ਅੰਨ੍ਹੀ ਹੋਈ ਪਤਨੀ ਨੂੰ ਭੁੱਲੇ ਸੱਤ ਫੇਰਿਆਂ ਦੇ ਵਚਨ, ਪਤੀ ''ਤੇ ਡੀਜ਼ਲ ਪਾ ਕੇ ਲਾਈ ਅੱਗ

Friday, Feb 12, 2021 - 09:23 AM (IST)

ਜੀਜੇ ਦੇ ਇਸ਼ਕ ''ਚ ਅੰਨ੍ਹੀ ਹੋਈ ਪਤਨੀ ਨੂੰ ਭੁੱਲੇ ਸੱਤ ਫੇਰਿਆਂ ਦੇ ਵਚਨ, ਪਤੀ ''ਤੇ ਡੀਜ਼ਲ ਪਾ ਕੇ ਲਾਈ ਅੱਗ

ਘੱਗਾ (ਸਨੇਹੀ) : ਇੱਥੇ ਪਿੰਡ ਡਰੌਲੀ ਵਿਖੇ ਆਪਣੇ ਜੀਜੇ ਦੇ ਇਸ਼ਕ 'ਚ ਅੰਨ੍ਹੀ ਹੋਈ ਇਕ ਜਨਾਨੀ ਨੂੰ ਸੱਤ ਫੇਰਿਆਂ ਸਭ ਵਚਨ ਭੁੱਲ ਗਏ ਅਤੇ ਉਸ ਨੇ ਖ਼ੌਫਨਾਕ ਕਦਮ ਚੁੱਕਦੇ ਹੋਏ ਆਪਣੇ ਪਤੀ 'ਤੇ ਡੀਜ਼ਲ ਪਾ ਕੇ ਉਸ ਨੂੰ ਅੱਗ ਲਾ ਦਿੱਤੀ। ਜਾਣਕਾਰੀ ਮੁਤਾਬਕ ਪੀੜਤ ਅੰਮ੍ਰਿਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਡਰੌਲੀ ਥਾਣਾ ਘੱਗਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਪਤਨੀ ਗੁਰਮੀਤ ਕੌਰ ਅਤੇ ਸਾਂਢੂ ਜੋਗੀ ਰਾਮ ਦੇ ਨਾਜਾਇਜ਼ ਸਬੰਧ ਹਨ। ਇਸ ਕਾਰਨ ਉਹ ਅਕਸਰ ਆਪਣੀ ਪਤਨੀ ਨੂੰ ਅਜਿਹਾ ਕਰਨ ਤੋਂ ਰੋਕਦਾ ਰਹਿੰਦਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਸ਼ਾਮ 5 ਵਜੇ ਖ਼ਤਮ ਹੋ ਜਾਵੇਗਾ 'ਚੋਣ ਪ੍ਰਚਾਰ', 14 ਫਰਵਰੀ ਨੂੰ ਪੈਣਗੀਆਂ ਵੋਟਾਂ

ਉਸ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਦੇ ਘਰ ਸੀ। ਉੱਥੇ ਉਸ ਦਾ ਸਾਂਢੂ ਜੋਗੀ ਰਾਮ ਆਪਣੀ ਪਤਨੀ ਕੁਲਦੀਪ ਕੌਰ ਨੂੰ ਲੈ ਕੇ ਆ ਗਿਆ। ਇਸ ਤੋਂ ਬਾਅਦ ਉਨ੍ਹਾਂ ਦੋਹਾਂ ਲਈ ਉਸ ਦੀ ਪਤਨੀ ਗੁਰਮੀਤ ਕੌਰ ਨੇ ਚਾਹ ਬਣਾਈ ਅਤੇ ਇਕ ਕੱਪ ’ਚ ਕੁੱਝ ਘੋਲ ਕੇ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਪਿਲਾ ਦਿੱਤਾ, ਜਿਸ ਕਾਰਨ ਗੁਰਪ੍ਰੀਤ ਸਿੰਘ ਨੂੰ ਨੀਂਦ ਆ ਗਈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਹੈਵਾਨੀਅਤ, LKG 'ਚ ਪੜ੍ਹਦੀ ਮਾਸੂਮ ਬੱਚੀ ਨਾਲ ਹੋਇਆ ਜਬਰ-ਜ਼ਿਨਾਹ

ਇਸ ਦੌਰਾਨ ਸ਼ਾਮ 6 ਵਜੇ ਦੇ ਕਰੀਬ ਜੋਗੀ ਰਾਮ ਅਤੇ ਉਸ ਦੀ ਪਤਨੀ ਕੁਲਦੀਪ ਕੌਰ ਨੇ ਉਸ ਨੂੰ ਫੜ੍ਹ ਲਿਆ। ਅੰਮ੍ਰਿਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਗੁਰਮੀਤ ਕੌਰ ਨੇ ਉਸ ’ਤੇ ਡੀਜ਼ਲ ਪਾ ਕੇ ਅੱਗ ਲਾ ਦਿੱਤੀ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫ਼ਰਾਰ ਹੋ ਗਏ। ਉਸ ਵੱਲੋਂ ਰੌਲਾ ਪਾਉਣ ’ਤੇ ਗੁਆਂਢੀਆਂ ਨੇ ਆ ਕੇ ਅੱਗ ਬੁਝਾਈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਗੁੰਡਾਗਰਦੀ ਕਰਦਿਆਂ ਵਿਅਕਤੀ ਨੂੰ ਚਾਕੂਆਂ ਨਾਲ ਵਿੰਨ੍ਹਿਆ , CCTV 'ਚ ਕੈਦ ਹੋਇਆ ਖ਼ੌਫਨਾਕ ਮੰਜ਼ਰ

ਥਾਣਾ ਘੱਗਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਕਥਿਤ ਦੋਸ਼ੀਆਨ ਗੁਰਮੀਤ ਕੌਰ ਪਤਨੀ ਅੰਮ੍ਰਿਤ ਸਿੰਘ ਵਾਸੀ ਪਿੰਡ ਡਰੌਲੀ, ਕੁਲਦੀਪ ਕੌਰ ਪਤਨੀ ਜੋਗੀ ਰਾਮ ਅਤੇ ਜੋਗੀ ਰਾਮ ਪੁੱਤਰ ਪ੍ਰੇਮ ਚੰਦ ਵਾਸੀਆਨ ਪਿੰਡ ਨਾਈਵਾਲਾ ਥਾਣਾ ਪਾਤੜਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।  
ਨੋਟ : ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਸਮਾਜ 'ਚ ਵਾਪਰ ਰਹੀਆਂ ਖ਼ੌਫਨਾਕ ਘਟਨਾਵਾਂ ਬਾਰੇ ਦਿਓ ਆਪਣੀ ਰਾਏ


author

Babita

Content Editor

Related News