ਕੰਮ ’ਤੇ ਗਿਆ ਪਤੀ ਪਿੱਛੋਂ ਪ੍ਰੇਮੀ ਨਾਲ ਪਤਨੀ ਨੇ ਚਾੜ੍ਹ ’ਤਾ ਚੰਨ, ਨਹੀਂ ਸੋਚਿਆ ਸੀ ਹੋਵੇਗਾ ਇਹ ਕੁੱਝ

Friday, Sep 08, 2023 - 06:08 PM (IST)

ਕੰਮ ’ਤੇ ਗਿਆ ਪਤੀ ਪਿੱਛੋਂ ਪ੍ਰੇਮੀ ਨਾਲ ਪਤਨੀ ਨੇ ਚਾੜ੍ਹ ’ਤਾ ਚੰਨ, ਨਹੀਂ ਸੋਚਿਆ ਸੀ ਹੋਵੇਗਾ ਇਹ ਕੁੱਝ

ਬਨੂੜ (ਗੁਰਪਾਲ) : ਵਾਰਡ ਨੰਬਰ 8 ਵਿਚ ਪਿਛਲੇ ਲੰਬੇ ਸਮੇਂ ਤੋਂ ਕਿਰਾਏ ਦੇ ਮਕਾਨ ’ਚ ਆਪਣੇ ਪਰਿਵਾਰ, ਪਤੀ ਅਤੇ 2 ਬੱਚਿਆਂ ਸਮੇਤ ਰਹਿਣ ਵਾਲੀ 35 ਸਾਲਾ ਔਰਤ ਘਰੋਂ ਨਗਦੀ, ਸਾਮਾਨ ਤੇ ਅਤੇ 2 ਬੱਚਿਆਂ ਨੂੰ ਲੈ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਜਾਣਕਾਰੀ ਦਿੰਦਿਆਂ ਪੀੜਤ ਓਮ ਪਾਲ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਆਪਣੀ ਪਤਨੀ ਕਮਲੇਸ਼ ਮੋਰੀਆ (35) ਪੁੱਤਰ ਸ਼ਿਵਾ ਮੋਰੀਆ (15) ਅਤੇ ਪੁੱਤਰੀ ਖੁਸ਼ੀ ਮੋਰੀਆ (13) ਨਾਲ ਕਿਰਾਏ ਦੇ ਮਕਾਨ ’ਚ ਰਹਿੰਦਾ ਹੈ। ਉਸ ਦੀ ਪਤਨੀ ਕਮਲੇਸ਼ ਮੋਰੀਆ ਵੀ ਫੈਕਟਰੀ ’ਚ ਕੰਮ ਕਰਦੀ ਸੀ, ਜਿੱਥੇ ਉਸ ਦੇ ਪ੍ਰੇਮ ਸਬੰਧ ਕਿਸੇ ਦੂਜੇ ਵਿਅਕਤੀ ਨਾਲ ਬਣ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੇਮ ਸਬੰਧਾਂ ਬਾਰੇ ਉਸ ਨੂੰ ਥੋੜੀ ਬਹੁਤ ਜਾਣਕਾਰੀ ਸੀ। ਉਸ ਨੇ ਕਈ ਵਾਰ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ।

ਇਹ ਵੀ ਪੜ੍ਹੋ : 17 ਪਟਵਾਰੀਆਂ ਵੱਲੋਂ ਅਸਤੀਫ਼ੇ ਦੀਆਂ ਖ਼ਬਰਾਂ ’ਤੇ ਜਲੰਧਰ ਦੇ ਡੀ. ਸੀ. ਦਾ ਵੱਡਾ ਬਿਆਨ

ਬੀਤੇ ਦਿਨੀਂ ਜਦੋਂ ਉਹ ਕੰਮ ’ਤੇ ਗਿਆ ਹੋਇਆ ਸੀ ਅਤੇ ਪਿੱਛੋਂ ਉਸ ਦੀ ਪਤਨੀ ਕਮਲੇਸ਼ ਮੋਰੀਆ, ਪੁੱਤਰ, ਪੁੱਤਰੀ ਤੋਂ ਇਲਾਵਾ ਘਰ ’ਚ ਪਈ ਨਗਦੀ, ਹੋਰ ਸਾਮਾਨ ਕਾਗਜ਼ਾਤ ਜਿਨ੍ਹਾਂ ’ਚ ਤਸਵੀਰਾਂ, ਆਧਾਰ ਕਾਰਡ ਆਦਿ ਨੂੰ ਲੈ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਉਸ ਦੀ ਪਤਨੀ ਅਤੇ ਪੁੱਤਰ ਦੇ ਮੋਬਾਇਲ ’ਤੇ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਬੰਦ ਆ ਰਹੇ ਹਨ। ਘਟਨਾ ਬਾਰੇ ਥਾਣਾ ਬਨੂੜ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਲੜਦੇ-ਲੜਦੇ ਨਹਿਰ ਕਿਨਾਰੇ ਪਹੁੰਚਿਆ ਨਵ-ਵਿਆਹਿਆ ਜੋੜਾ, ਫਿਰ ਜੋ ਹੋਇਆ ਦੇਖ ਕੰਬ ਗਏ ਸਭ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Gurminder Singh

Content Editor

Related News