ਨਾਜਾਇਜ਼ ਸਬੰਧਾਂ ''ਚ ਰੁਕਾਵਟ ਬਣ ਰਹੀ ਪਤਨੀ ਨੂੰ ਪਤੀ ਨੇ ਦਿੱਤੀ ਦਰਦਨਾਕ ਮੌਤ

Thursday, Jan 18, 2018 - 05:23 PM (IST)

ਸ੍ਰੀ ਮੁਕਤਸਰ ਸਾਹਿਬ/ ਮੰਡੀ ਲੱਖੇਵਾਲੀ (ਤਰਸੇਮ ਢੁੱਡੀ, ਪਵਨ ਤਨੇਜਾ, ਸੁਖਪਾਲ ਢਿੱਲੋਂ) - ਪੁਲਸ ਥਾਣਾ ਲੱਖੇਵਾਲੀ ਦੇ ਅਧੀਨ ਆਉਦੇ ਪਿੰਡ ਚੱਕ ਸ਼ੇਰੇਵਾਲਾ ਵਿਖੇ ਜ਼ਿੰਦਗੀ ਭਰ ਸਾਥ ਨਿਭਾਉਣ ਦਾ ਵਾਅਦਾ ਕਰਨ ਵਾਲੇ ਇਕ ਪਤੀ ਵੱਲੋਂ ਆਪਣੀ ਹੀ ਪਤਨੀ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਛੱਡ ਕੇ ਆਪ ਉੱਥੋ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਉਦੇਕਰਨ ਦੀ ਵਸਨੀਕ ਪਵਨਦੀਪ ਕੌਰ ਪੁੱਤਰੀ ਕੁਲਵੰਤ ਸਿੰਘ ਉਮਰ 25 ਸਾਲ ਦਾ ਵਿਆਹ ਚੱਕ ਸ਼ੇਰੇਵਾਲਾ ਦੇ ਵਾਸੀ ਅਜੇ ਕੁਮਾਰ ਪੁੱਤਰ ਪਰਮਾ ਨੰਦ ਨਾਲ ਹੋਇਆ ਸੀ। ਉਨ੍ਹਾਂ ਦੇ ਘਰ ਦੋ ਛੋਟੇ-ਛੋਟੇ ਲੜਕੇ ਹਨ। ਪਤਾ ਲੱਗਾ ਹੈ ਕਿ ਪਤੀ ਅਜੇ ਕੁਮਾਰ ਕਾਰਾਂ ਨੂੰ ਠੀਕ ਕਰਨ ਤੇ ਰੰਗ ਰੋਗਨ ਦਾ ਕੰਮ ਕਰਦਾ ਹੈ।

PunjabKesari

ਅੱਜ ਉਹ ਆਪਣੀ ਪਤਨੀ ਅਮਨਦੀਪ ਕੌਰ ਨੂੰ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਲੈ ਕੇ ਆਇਆ। ਜਦ ਡਾਕਟਰਾਂ ਅਨੁਸਾਰ ਉਸ ਵੇਲੇ ਉਹ ਮਰੀ ਹੋਈ ਸੀ। ਲੜਕੀ ਦੇ ਪਿਤਾ ਕੁਲਵੰਤ ਸਿੰਘ ਮਾਤਾ ਪਰਵਿੰਦਰ ਕੌਰ ਤੇ ਉਦੇਕਰਨ ਦੇ ਹੋਰ ਲੋਕਾਂ ਨੇ ਦੋਸ਼ ਲਾਇਆ ਕਿ ਅਜੇ ਕੁਮਾਰ ਦੇ ਆਪਣੀ ਮਾਮੀ ਨਾਲ ਨਜਾਇਜ ਸਬੰਧ ਸਨ ਤੇ ਸਾਡੀ ਲੜਕੀ ਉਸ ਨੂੰ ਰੋਕਦੀ ਸੀ। ਜਿਸ ਕਰਕੇ ਉਹ ਲੜਾਈ ਝਗੜਾ ਕਰਦਾ ਰਹਿੰਦਾ ਸੀ ਤੇ ਬੀਤੀ ਰਾਤ ਅਮਨਦੀਪ ਕੌਰ ਦੀ ਜ਼ਿਆਦਾ ਕੁੱਟਮਾਰ ਕਰਨ 'ਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆਂ ਕਿ ਸਾਨੂੰ 11 ਵਜੇ ਫੋਨ ਆਇਆ ਕਿ ਤੁਹਾਡੀ ਲੜਕੀ ਬਿਮਾਰ ਹੈ ਪਰ ਜਦ ਅਸੀਂ ਗਏ ਤਾਂ ਸਾਨੂੰ ਉਸ ਦੇ ਕੋਲ ਨਹੀਂ ਜਾਣ ਦਿੱਤਾ। ਪੱਤਰਕਾਰ ਮੌਕੇ ਵਾਲੀ ਥਾਂ ਤੇ ਪੁੱਜੇ ਤਾਂ ਸੁਹਰੇ ਪਰਿਵਾਰ ਚੱਕ ਸ਼ੇਰੇਵਾਲਾ ਦਾ ਹਸਪਤਾਲ ਵਿਚ ਕੋਈ ਵੀ ਮੌਜੂਦ ਨਹੀਂ ਸੀ ਤੇ ਉਦੇਕਰਨ ਦੇ ਲੋਕ ਇਹ ਮੰਗ ਕਰ ਰਹੇ ਸਨ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜਾ ਦਿੱਤੀ ਜਾਵੇ। ਥਾਣਾ ਲੱਖੇਵਾਲੀ ਦੇ ਥਾਣੇਦਾਰ ਸੁਰਜੀਤ ਸਿੰਘ ਮਾਮਲੇ ਦੀ ਪੜਤਾਲ ਕਰ ਰਹੇ ਹਨ ਅਤੇ ਲੜਕੀ ਦੀ ਲਾਸ਼ ਸਿਵਲ ਹਸਪਤਾਲ ਵਿਖੇ ਮੌਜੂਦ ਸੀ। ਅਜੇ ਤੱਕ ਪੋਸਟ ਮਾਰਟਮ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਅਜੇ ਕੁਮਾਰ ਨੇ ਹਸਪਤਾਲ ਆ ਕੇ ਕਿਹਾ ਕਿ ਉਸ ਦੀ ਪਤਨੀ ਨੇ ਫਾਹਾ ਲੈ ਲਿਆ ਪਰ ਲਾਸ਼ ਨੂੰ ਵੇਖਣ ਤੋਂ ਪਤਾ ਲੱਗਦਾ ਹੈ ਕਿ ਉਸਦੀ ਕੁੱਟਮਾਰ ਕਰਕੇ ਹੱਤਿਆ ਕੀਤੀ ਹੈ।


Related News