ਚੌਕ ਮਹਿਤਾ : ਪਹਿਲਾਂ ਪਤਨੀ ਫਿਰ ਧੀ ਦਾ ਕੀਤਾ ਕਤਲ, ਮਗਰੋਂ ਕਰ ਲਈ ਖ਼ੁਦਕੁਸ਼ੀ

Friday, Feb 26, 2021 - 10:07 PM (IST)

ਚੌਕ ਮਹਿਤਾ : ਪਹਿਲਾਂ ਪਤਨੀ ਫਿਰ ਧੀ ਦਾ ਕੀਤਾ ਕਤਲ, ਮਗਰੋਂ ਕਰ ਲਈ ਖ਼ੁਦਕੁਸ਼ੀ

ਚੌਕ ਮਹਿਤਾ (ਕੈਪਟਨ)- ਇਲਾਕਾ ਚੌਕ ਮਹਿਤਾ ਵਿਖੇ ਇਕ ਰੌਗਟੇ ਖੜ੍ਹੇ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਘਰ ਦੇ ਮੁਖੀ ਵਲੋਂ ਪਤਨੀ ਅਤੇ ਧੀ ਨੂੰ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਮਹਿੰਦਰਪਾਲ (45) ਨੇ ਪਹਿਲਾਂ ਆਪਣੀ ਪਤਨੀ ਜੋਤੀ ਦੇ ਸਿਰ ਵਿਚ ਵਾਰ ਕਰਕੇ ਉਸ ਨੂੰ ਕਤਲ ਕਰ ਦਿੱਤਾ ਅਤੇ ਬਾਅਦ ਵਿਚ ਆਪਣੀ 10 ਸਾਲਾ ਧੀ ਖੁਸ਼ੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਮਹਿੰਦਰਪਾਲ ਵਲੋਂ ਘਰ ਵਿਚ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਮਹਿੰਦਰਪਾਲ ਬਰੇਲੀ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਲੰਬੇ ਸਮੇਂ ਤੋਂ ਇਥੇ ਰਹਿ ਰਿਹਾ ਸੀ ਅਤੇ ਮਾਰਕਫੈਡ ਵਿਚ ਅੰਮਿੜਤਸਰ ਵਿਚ ਨੌਕਰੀ ਕਰ ਰਿਹਾ ਸੀ।

ਇਹ ਵੀ ਪੜ੍ਹੋ : ਬੰਗਾ 'ਚ ਦਿਲ ਕੰਬਾਉਣ ਵਾਲੀ ਘਟਨਾ, ਪਹਿਲਾਂ ਘੁੱਟਿਆ ਪਤਨੀ ਦਾ ਗਲਾ, ਫਿਰ ਲਗਾ ਦਿੱਤੀ ਅੱਗ

ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਚੌਕ ਮਹਿਤਾ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮਹਿੰਦਰਪਾਲ ਵਲੋਂ ਇਸ ਵਾਰਦਾਤ ਨੂੰ ਕਿਉਂ ਅੰਜਾਮ ਦਿੱਤਾ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਦੁਬਈ 'ਚ ਜਾਨ ਗਵਾਉਣ ਵਾਲੇ ਜਲੰਧਰ ਦੇ ਬਲਜੀਤ ਦੀ ਮ੍ਰਿਤਕ ਦੇਹ ਵਤਨ ਪਰਤੀ, ਧਾਹਾਂ ਮਾਰ ਰੋਇਆ ਪਰਿਵਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News