ਭਰਾ ਨਾਲ ਮਿਲ ਪਤਨੀ ਨੇ ਕੀਤੀ ਦਰਿੰਦਗੀ, ਪਤੀ ਨੂੰ ਦਿੱਤੀ ਰੂਹ ਕੰਬਾਊ ਮੌਤ

Monday, Sep 14, 2020 - 06:20 PM (IST)

ਭਰਾ ਨਾਲ ਮਿਲ ਪਤਨੀ ਨੇ ਕੀਤੀ ਦਰਿੰਦਗੀ, ਪਤੀ ਨੂੰ ਦਿੱਤੀ ਰੂਹ ਕੰਬਾਊ ਮੌਤ

ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਦੇ ਪਿੰਡ ਮੋਹਨ ਭੰਡਾਰੀਆ ਵਿਚ ਪਤਨੀ ਵਲੋਂ ਭਰਾ ਨਾਲ ਮਿਲ ਕੇ ਪਤੀ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਤਨੀ ਪਰਮਜੀਤ ਕੌਰ ਪਤੀ ਰਣਦੀਪ ਸਿੰਘ ਉਰਫ ਰੋਮੀ ਨਾਲ ਜਿਸ ਘਰ ਵਿਚ ਰਹਿੰਦੀ ਸੀ, ਉਸ ਘਰ ਅਤੇ ਨੇੜਲੇ ਖੇਤਾਂ ਦੀ ਜ਼ਮੀਨ ਨੂੰ ਵੇਚਣਾ ਚਾਹੁੰਦੀ ਸੀ ਪਰ ਪਤੀ ਰਣਦੀਪ ਸਿੰਘ ਇਸ ਲਈ ਰਾਜ਼ੀ ਨਹੀਂ ਸੀ ਕਿਉਂਕਿ ਉਹ ਜ਼ਮੀਨ ਵਿਚੋਂ ਆਪਣੇ ਭਰਾ ਨੂੰ ਵੀ ਹਿੱਸਾ ਦੇਣਾ ਚਾਹੁੰਦਾ ਸੀ। ਇਸ ਤੋਂ ਉਲਟ ਪਤਨੀ ਪਰਮਜੀਤ ਕੌਰ ਚਾਹੁੰਦੀ ਸੀ ਕਿ ਉਹ ਜ਼ਮੀਨ ਵੇਚ ਵੱਟ ਕੇ ਕਿਤੇ ਹੋਰ ਚਲੀ ਜਾਵੇ। ਇਥੇ ਹੀ ਬਸ ਨਹੀਂ ਪਰਮਜੀਤ ਕੌਰ ਵਲੋਂ ਕਈ ਵਾਰ ਰੋਮੀ ਦੀ ਕੁੱਟਮਾਰ ਵੀ ਕੀਤੀ ਜਾਂਦੀ ਸੀ। ਦੋਸ਼ ਹੈ ਕਿ ਇਸ ਪੂਰੇ ਘਟਨਾਕ੍ਰਮ ਵਿਚ ਪਰਮਜੀਤ ਕੌਰ ਦਾ ਭਰਾ ਵੀ ਉਸ ਦੇ ਨਾਲ ਹੈ। 

ਇਹ ਵੀ ਪੜ੍ਹੋ :  ਅਕਾਲੀ ਨੇਤਾ ਵਲਟੋਹਾ ਬਾਰੇ ਨਵਜੋਤ ਸਿੱਧੂ ਦੇ ਟਵੀਟ ਨੇ ਛੇੜੀ ਨਵੀਂ ਚਰਚਾ

ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਰਮਜੀਤ ਕੌਰ ਨੇ ਜ਼ਮੀਨ ਦੇ ਲਾਲਚ ਵਿਚ ਪਤੀ ਰਣਦੀਪ ਸਿੰਘ ਉਰਫ ਰੋਮੀ ਦਾ ਕਤਲ ਕੀਤਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਪਰਮਜੀਤ ਕੌਰ ਨੇ ਪਹਿਲਾਂ ਰਣਦੀਪ ਸਿੰਘ ਦਾ ਕਤਲ ਕੀਤਾ ਅਤੇ ਫਿਰ ਇਸ ਨੂੰ ਖ਼ੁਦਕੁਸ਼ੀ ਦੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਰਮਜੀਤ ਨੇ ਆਪਣੇ ਭਰਾ ਨਾਲ ਮਿਲ ਕੇ ਪਹਿਲਾਂ ਰਣਦੀਪ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਇਸ ਨੂੰ ਖ਼ੁਦਕੁਸ਼ੀ ਦਾ ਬਹਾਨਾ ਬਣਾ ਕੇ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :  ਅੰਮ੍ਰਿਤਸਰ 'ਚ 3 ਸਾਲਾ ਬੱਚੇ 'ਤੇ ਮਾਂ ਦਾ ਤਸ਼ੱਦਦ, ਰੂਹ ਕੰਬਾਅ ਦੇਵੇਗੀ ਇਹ ਵੀਡੀਓ


author

Gurminder Singh

Content Editor

Related News