ਵਿਧਵਾ ਭਾਬੀ ਨਾਲ 12 ਸਾਲ ਤੱਕ ਬਣਾਏ ਸਰੀਰਕ ਸਬੰਧ, ਹੁਣ ਪਤਨੀ ਮੰਨਣ ਤੋਂ ਕੀਤਾ ਇਨਕਾਰ

Sunday, May 30, 2021 - 04:29 PM (IST)

ਵਿਧਵਾ ਭਾਬੀ ਨਾਲ 12 ਸਾਲ ਤੱਕ ਬਣਾਏ ਸਰੀਰਕ ਸਬੰਧ, ਹੁਣ ਪਤਨੀ ਮੰਨਣ ਤੋਂ ਕੀਤਾ ਇਨਕਾਰ

ਧਾਰੀਵਾਲ (ਜਵਾਹਰ) : ਆਪਣੀ ਵਿਧਵਾ ਭਾਬੀ ਨਾਲ ਲਗਭਗ 12 ਸਾਲ ਤੱਕ ਸਰੀਰਕ ਸਬੰਧ ਬਣਾਈ ਰੱਖਣ ਦੇ ਬਾਅਦ ਹੁਣ ਪਤਨੀ ਦੇ ਰੂਪ ਵਿਚ ਸਵੀਕਾਰ ਕਰਨ ਤੋਂ ਇਨਕਾਰ ਕਰਨ ਵਾਲੇ ਦਿਉਰ ਖ਼ਿਲਾਫ਼ ਧਾਰੀਵਾਲ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਅਨੁਸਾਰ ਇਕ ਵਿਧਵਾ ਜਨਾਨੀ ਨੇ ਧਾਰੀਵਾਲ ਨੇ ਜ਼ਿਲ੍ਹਾ ਪੁਲਸ ਮੁਖੀ ਗੁਰਦਾਸਪੁਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਪਹਿਲਾ ਵਿਆਹ 1998 ਵਿਚ ਸੁਖਜਿੰਦਰ ਪਾਲ ਸਿੰਘ ਪੁੱਤਰ ਪਿਆਰਾ ਸਿੰਘ ਨਿਵਾਸੀ ਧਾਰੀਵਾਲ ਨਾਲ ਹੋਇਆ ਸੀ ਅਤੇ ਦੋ ਕੁੜੀਆਂ ਵੀ ਹਨ। ਪਰ ਸਾਲ 2005 ਵਿਚ ਬਿਮਾਰੀ ਕਾਰਨ ਉਸ ਦੇ ਪਤੀ ਦੀ ਮੌਤ ਹੋ ਗਈ। ਜਿਸ ’ਤੇ ਉਸ ਦੇ ਦਿਉਰ ਰਾਜਵਿੰਦਰ ਪਾਲ ਸਿੰਘ ਨੇ ਉਸ ਨਾਲ 30-3-2007 ਨੂੰ ਵਿਆਹ ਕਰ ਲਿਆ।

ਉਕਤ ਨੇ ਦੱਸਿਆ ਕਿ ਅਸੀ ਦੋਵੇਂ ਪਤੀ-ਪਤਨੀ ਦੇ ਰੂਪ ਵਿਚ ਰਹਿਣ ਲੱਗੇ ਅਤੇ ਦੋਸ਼ੀ ਉਸ ਨਾਲ 12 ਸਾਲ ਤੋਂ ਸਰੀਰਕ ਸਬੰਧ ਵੀ ਬਣਾਉਂਦਾ ਰਿਹਾ ਪਰ ਹੁਣ ਦੋਸ਼ੀ ਉਸ ਨੂੰ ਆਪਣੀ ਪਤਨੀ ਮੰਨਣ ਤੋਂ ਇਨਕਾਰ ਕਰ ਰਿਹਾ ਹੈ। ਇਸ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ ਇੰਵੈਸਟੀਗੇਸ਼ਨ ਗੁਰਦਾਸਪੁਰ ਵੱਲੋਂ ਕੀਤੀ ਗਈ ਅਤੇ ਜਾਂਚ ਰਿਪੋਰਟ ਦੇ ਆਧਾਰ ’ਤੇ ਦੋਸ਼ੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।


author

Gurminder Singh

Content Editor

Related News