ਪਾਣੀ ਦੀ ਕਿਉਂ ਪੈਂਦੀ ਹੈ ਮਿੱਡਾ ਪਿੰਡ ''ਚ ਮਾਰ, ਇਸ ਨੌਜਵਾਨ ਨੇ CM ਮਾਨ ਅੱਗੇ ਰੱਖੀ ਸੱਚਾਈ

07/29/2022 2:44:08 AM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਬੀਤੇ ਦਿਨੀਂ ਹੋਈ ਭਾਰੀ ਬਾਰਿਸ਼ ਕਾਰਨ ਜ਼ਿਲ੍ਹੇ ਦੇ ਕਈ ਪਿੰਡ ਮੀਂਹ ਦੇ ਪਾਣੀ ਦੀ ਮਾਰ ਹੇਠ ਆਏ। ਇਸ ਦੌਰਾਨ ਲੰਬੀ ਹਲਕੇ ਦੇ ਪਿੰਡ ਮਿੱਡਾ ਵਿਖੇ ਹਾਲਾਤ ਬਦ ਤੋਂ ਬਦਤਰ ਹੋ ਗਏ। ਪਿੰਡ ਦੀ ਕਰੀਬ 95 ਫ਼ੀਸਦੀ ਫਸਲ ਪਾਣੀ ਦੀ ਮਾਰ ਹੇਠ ਆ ਗਈ, ਪਾਣੀ ਘਰਾਂ ਤੱਕ ਮਾਰ ਕਰ ਗਿਆ, ਪਸ਼ੂਆਂ ਦੇ ਚਾਰੇ ਤੱਕ ਦੀ ਨੌਬਤ ਆ ਗਈ। ਵੀਰਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦ ਮੀਂਹ ਪ੍ਰਭਾਵਿਤ ਖੇਤਰਾਂ ਦੇ ਦੌਰੇ ਦੌਰਾਨ ਪਿੰਡ ਮਿੱਡਾ ਵਿਖੇ ਪਹੁੰਚੇ ਤਾਂ ਨੌਜਵਾਨਾਂ ਨੇ ਇਸ ਪਿੰਡ ਨੂੰ ਪੈਂਦੀ ਪਾਣੀ ਦੀ ਮਾਰ ਦੀ ਸੱਚਾਈ ਸੀ.ਐੱਮ. ਸਾਹਮਣੇ ਰੱਖੀ। ਇਸ ਦੌਰਾਨ ਨੌਜਵਾਨ ਰੁਪਿੰਦਰ ਸਿੰਘ ਨੇ ਦੱਸਿਆ ਕਿ ਇਕੱਲੇ ਮੀਂਹ ਹੀ ਨਹੀਂ ਸਗੋਂ ਗਲਤ ਤਰੀਕੇ ਨਾਲ ਨਿਕਲੀਆਂ ਡਰੇਨਾਂ ਵੀ ਇਸ ਦਾ ਵੱਡਾ ਕਾਰਨ ਹਨ। ਮੁੱਖ ਮੰਤਰੀ ਨੇ ਇਸ ਨੌਜਵਾਨ ਦਾ ਨੰਬਰ ਲਿਆ ਤੇ ਜਲਦ ਸਰਵੇ ਟੀਮਾਂ ਭੇਜਣ ਦੀ ਗੱਲ ਵੀ ਕੀਤੀ।

ਇਹ ਵੀ ਪੜ੍ਹੋ : 'ਆਪ' ਵਿਧਾਇਕਾਂ ਦੇ ਦਿੱਲੀ ਦੌਰਿਆਂ 'ਤੇ ਗਰਮਾਈ ਸਿਆਸਤ, ਖਹਿਰਾ ਨੇ ਟਵੀਟ ਕਰ ਕਹੀ ਇਹ ਗੱਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News