ਪਲੇਗ ਦਾ ਟੀਕਾ 547 ਸਾਲ ''ਚ ਬਣਿਆ, ਹੁਣ ਪੂਰੀ ਦੁਨੀਆ ਲੱਗੀ ਹੈ ਕੋਰੋਨਾ ਵੈਕਸੀਨ ਬਣਾਉਣ ''ਚ

Saturday, Apr 11, 2020 - 04:10 PM (IST)

ਪਲੇਗ ਦਾ ਟੀਕਾ 547 ਸਾਲ ''ਚ ਬਣਿਆ, ਹੁਣ ਪੂਰੀ ਦੁਨੀਆ ਲੱਗੀ ਹੈ ਕੋਰੋਨਾ ਵੈਕਸੀਨ ਬਣਾਉਣ ''ਚ

ਜਲੰਧਰ (ਸੂਰਜ ਠਾਕੁਰ) : ਚੀਨ ਦੇ ਬਾਅਦ ਜਦ ਪੂਰੇ ਵਿਸ਼ਵ 'ਚ ਕੋਰੋਨਾ ਵਾਇਰਸ ਨੇ ਮੌਤ ਦਾ ਤਾਂਡਵ ਸ਼ੁਰੂ ਕੀਤਾ ਤਾਂ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੇ ਐਮਰਜੈਂਸੀ ਪ੍ਰੋਗਰਾਮ ਡਾਇਰੈਕਟਰ ਮਾਇਕ ਰੇਆਨ ਨੇ ਕਿਹਾ ਕਿ ਵਾਇਰਸ ਦੀ ਫੈਲਾਅ ਗਤੀ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਭਾਰਤ ਵਰਗਾ ਸੰਘਣੀ ਆਬਾਦੀ ਵਾਲਾ ਦੇਸ਼ ਕਿਸ ਢੰਗ ਨਾਲ ਇਸ ਮਹਾਮਾਰੀ ਨਾਲ ਨਜਿੱਠਦਾ ਹੈ। ਡਬਲਯੂ. ਐੱਚ. ਓ. ਨੂੰ ਪੂਰਾ ਯਕੀਨ ਹੈ ਕਿ ਭਾਰਤ ਕੋਈ ਰਸਤਾ ਕੱਢੇਗਾ ਅਤੇ ਸਾਨੂੰ ਵੀ ਯਕੀਨ ਰੱਖਣਾ ਚਾਹੀਦਾ ਹੈ ਕਿ ਇਸ ਜੰਗ 'ਚ ਜਿੱਤ ਸਾਡੀ ਹੀ ਹੋਵੇਗੀ।

ਮਾਈਕ ਰੇਆਨ ਨੇ ਕਿਹਾ,''ਭਾਰਤ ਦੇ ਦੋ ਖਾਮੋਸ਼ ਪਰ ਬਹੁਤ ਖਤਰਨਾਕ ਹਤਿਆਰੇ ਚੇਚਕ ਅਤੇ ਪੋਲੀਓ ਨੂੰ ਖਤਮ ਕਰਨ 'ਚ ਬਹੁਤ ਵੱਡੀ ਭੂਮਿਕਾ ਨਿਭਾ ਕੇ ਦੁਨੀਆ ਨੂੰ ਇਕ ਸ਼ਾਨਦਾਰ ਇਨਾਮ ਦਿੱਤਾ ਹੈ।'' ਸਾਨੂੰ ਵੀ ਡਬਲਯੂ. ਐੱਚ. ਓ. ਦੀ ਗੱਲ 'ਤੇ ਯਕੀਨ ਕਰਨਾ ਹੀ ਹੋਵੇਗਾ, ਭਾਰਤ ਇਸ ਬੀਮਾਰੀ ਨਾਲ ਜੰਗ 'ਚ ਜ਼ਰੂਰ ਜਿੱਤੇਗਾ। ਜਦ ਤੱਕ ਕੋਈ ਵੈਕਸੀਨ ਜਾਂ ਦਵਾਈ ਨਹੀਂ ਬਣ ਜਾਂਦੀ ਉਦੋਂ ਤੱਕ ਅਸੀਂ ਸਿਰਫ ਧੀਰਜ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ 'ਤੇ ਅਮਲ ਕਰ ਕੇ ਹੀ ਇਸ ਬੀਮਾਰੀ 'ਤੇ ਕਾਬੂ ਪਾ ਸਕਦੇ ਹਾਂ। ਇੱਥੇ ਤੁਹਾਨੂੰ ਦੱਸਣ ਜਾ ਰਹੇ ਹਾਂ ਿਕ ਕਿਵੇਂ ਪੂਰੇ ਵਿਸ਼ਵ ਨੇ 14ਵੀਂ ਸਦੀ 'ਚ ਫੈਲੀ ਪਲੇਗ ਮਹਾਮਾਰੀ 'ਤੇ ਕਾਬੂ ਪਾਇਆ ਸੀ। 1347 'ਚ ''ਬਲੈਕ ਡੈੱਥ'' ਨਾਲ ਵਿਸ਼ਵ 'ਚ ਕਾਫੀ ਜਾਨਾਂ ਗਈਆਂ। ਇਹ ਮਹਾਮਾਰੀ ਵੀ ਚੀਨ ਦੀ ਦੇਣ ਸੀ। ਕਈ 547 ਸਾਲ ਤੱਕ ਵਿਗਿਆਨਿਕ ਇਸ ਬੀਮਾਰੀ ਦੀ ਦਵਾਈ ਲੱਭਦੇ ਰਹੇ ਪਰ ਅਸਫਲ ਰਹੇ। ਇਸ ਨੂੰ ਸੰਯੋਗ ਹੀ ਕਿਹਾ ਜਾ ਸਕਦਾ ਹੈ ਜਦ ਇਹੀ ਪਲੇਗ 1898 'ਚ ਭਾਰਤ ਪਹੁੰਚਿਆ ਤਾਂ ਇਸ ਨਾਲ ਪਹਿਲੇ ਹਾਫਕਿਨ ਨੇ 1892 'ਚ ਪਾਸ਼ਚਰ ਇੰਸਟੀਚਿਊਟ, ਪੈਰਿਸ 'ਚ ਇਕ ਐਂਟੀਕੋਲਰਾ ਵੈਕਸੀਨ ਿਵਕਸਿਤ ਕਰ ਚੁੱਕੇ ਸਨ। ਜਦ ਪਲੇਗ ਦੀ ਮਹਾਮਾਰੀ ਬਾਂਬੇ ਪਹੁੰਚੀ ਤਾਂ ਹਾਫਕਿਨ ਭਾਰਤ ਸਰਕਾਰ (ਬ੍ਰਿਟਿਸ਼) (1896-1915) ਦੇ ਜੀਵਾਣੂ ਵਿਗਿਆਨੀ ਬਣ ਗਏ ਸਨ। ਉਨ੍ਹਾਂ ਨੇ ਇਸ ਦੌਰਾਨ ਜਲਦ ਹੀ ਇਕ ਪ੍ਰਭਾਵੀ ਐਂਟੀਪਲੇਗ ਵੈਕਸੀਨ ਦਾ ਉਤਪਾਦਨ ਕੀਤਾ, ਜਿਸ ਨਾਲ ਕਰੋੜਾਂ ਭਾਰਤੀਆਂ ਦੀ ਜਾਨ ਬਚ ਗਈ।

ਇਹ ਵੀ ਪੜ੍ਹੋ ► ਖਤਰਾ : ਕਿਵੇਂ ਹੋਵੇਗੀ ਬਲੱਡ ਡੋਨਰਜ਼ ''ਚ ਕੋਰੋਨਾ ਵਾਇਰਸ ਦੀ ਜਾਂਚ ?

3 ਸਾਲ 'ਚ ਯੂਰਪ ਦੀ 40 ਫੀਸਦੀ ਆਬਾਦੀ ਹੋਈ ਖਤਮ
ਤੇਜ਼ ਰਫਤਾਰ ਨਾਲ ਇਸ ਪਲੇਗ ਨੇ 8 ਮਹੀਨਿਆਂ ਦੇ ਅੰਦਰ ਹੀ ਅਫਰੀਕਾ, ਇਟਲੀ, ਸਪੇਨ, ਇੰਗਲੈਂਡ, ਫਰਾਂਸ, ਆਸਟਰੀਆ, ਹੰਗਰੀ, ਸਵਿਟਜ਼ਰਲੈਂਡ, ਜਰਮਨੀ, ਸਕੈਂਡੀਨੇਵੀਆ ਅਤੇ ਬਾਲਟਿਕ ਖੇਤਰ ਨੂੰ ਆਪਣੇ ਲਪੇਟ 'ਚ ਲੈ ਲਿਆ ਸੀ। ਇਕ ਅੰਦਾਜ਼ੇ ਅਨੁਸਾਰ 1350 ਤੱਕ ਪਲੇਗ ਦੇ ਕਹਿਰ ਨਾਲ 40 ਫੀਸਦੀ ਯੂਰਪ ਦੀ ਵਸੋਂ ਮੌਤ ਦੇ ਮੂੰਹ 'ਚ ਜਾ ਚੁੱਕੀ ਸੀ। ਏਸ਼ੀਆ ਅਤੇ ਅਫਰੀਕਾ 'ਚ ਵੀ ਮੌਤ ਦਾ ਅੰਕੜਾ 25 ਲੱਖ ਦੇ ਪਾਰ ਪਹੁੰਚ ਗਿਆ। ਯੂਰਪ 'ਚ 2 ਕਿਸਮ ਦਾ ਪਲੇਗ ਫੈਲਿਆ ਸੀ। ਪਹਿਲਾ ਸੀ ਨਿਊਮੋਨਿਕ, ਜਿਸ 'ਚ ਤੇਜ਼ ਬੁਖਾਰ ਅਤੇ ਖੂਨ ਦੀ ਉਲਟੀ ਦੇ ਨਾਲ ਤਿੰਨ ਦਿਨ 'ਚ ਮਰੀਜ਼ ਦੀ ਮੌਤ ਹੋ ਜਾਂਦੀ ਸੀ। ਦੂਜਾ ਸੀ ਬਿਓਬੋਨਿਕ ਪਲੇਗ, ਜਿਸ 'ਚ ਮਰੀਜ਼ ਪੱਟਾਂ ਦੇ ਜੋੜ ਅਤੇ ਉਸ 'ਤੇ ਗਿਲਟੀ ਨਿਕਲ ਆਉਂਦੀ ਸੀ, ਪਸ ਭਰ ਜਾਣ ਨਾਲ 5 ਦਿਨ 'ਚ ਮੌਤ ਹੋ ਜਾਂਦੀ ਸੀ। ਬਿਹਤਰ ਭੋਜਨ ਨਾ ਮਿਲਣ ਦੇ ਕਾਰਣ ਯੂਰਪ ਦੀ ਜਨਤਾ ਦੀ ਰੋਗ ਪ੍ਰਤੀਰੋਧਕ ਸਮਰਥਾ ਕਮਜ਼ੋਰ ਸੀ। ਇਸ ਲਈ ਇਹ ਵੱਡੀ ਆਬਾਦੀ ਨੂੰ ਕਾਲ ਬਣ ਕੇ ਨਿਗਲ ਗਿਆ।

PunjabKesari

ਚੀਨ ਤੋਂ ਸ਼ੁਰੂ ਹੋਈ ਸੀ ਪਲੇਗ ਦੀ ਸ਼ੁਰੂਆਤ
ਡਬਲਯੂ. ਐੱਚ. ਓ. ਅਨੁਸਾਰ ਪਲੇਗ ਦਾ ਇਤਿਹਾਸ 1000 ਸਾਲ ਤੋਂ ਵੀ ਵੱਧ ਪੁਰਾਣਾ ਹੈ। ਇਹ ਵਿਸ਼ਵ ਦੀ ਪਹਿਲੀ ਮਹਾਮਾਰੀ ਸੀ। ਜਿਸ ਨੂੰ 542 ਈ. 'ਚ ਜਸਟਨਿਅਨ ਪਲੇਗ ਦੇ ਰੂਪ 'ਚ ਜਾਣਿਆ ਗਿਆ। ਇਸ ਦਾ ਵਰਨਣ ਬਾਈਬਲ 'ਚ ਵੀ ਕੀਤਾ ਗਿਆ ਹੈ। ਦੂਜੀ ਵਾਰ ਇਸ ਮਹਾਮਾਰੀ ਨੇ 'ਬਲੈਕ ਡੈੱਥ' ਦੇ ਰੂਪ 'ਚ 1347-1350 ਤੱਕ ਪੂਰੇ ਯੂਰਪ 'ਚ ਕਹਿਰ ਢਾਇਆ ਅਤੇ ਕਰੋੜਾਂ ਲੋਕਾਂ ਦੀ ਜਾਨ ਚਲੀ ਗਈ। ਇਤਿਹਾਸ ਦੀ ਗੱਲ ਕਰੀਏ ਤਾਂ 1347 'ਚ ਇਹ ਮਹਾਮਾਰੀ ਵੀ ਚੀਨ ਤੋਂ ਪਹਿਲੀ ਵਾਰ ਇਟਲੀ ਪਹੁੰਚੀ ਸੀ। ਸਿਸਲੀ ਦੀ ਬੰਦਰਗਾਹ 'ਤੇ ਇਟਲੀ ਦੇ ਨਾਗਰਿਕ ਚੀਨ ਤੋਂ ਆਉਣ ਵਾਲੇ ਜਹਾਜ਼ਾਂ ਦਾ ਇੰਤਜ਼ਾਰ ਕਰ ਰਹੇ ਸਨ। ਇਕ ਤੋਂ ਬਾਅਦ 1 ਅੱਧਾ ਦਰਜਨ ਜਹਾਜ਼ ਇਕੱਠੇ ਹੋ ਗਏ ਸਨ, ਜਦ ਜਹਾਜ਼ਾਂ 'ਚੋਂ ਕੋਈ ਨਹੀਂ ਉਤਰਿਆ ਤਾਂ ਲੋਕਾਂ ਨੇ ਜਹਾਜ਼ਾਂ 'ਚ ਜਾ ਕੇ ਵੇਖਿਆ ਕਿ ਅੰਦਰ ਲਾਸ਼ਾਂ ਹੀ ਲਾਸ਼ਾਂ ਪਈਆਂ। ਜਹਾਜ਼ 'ਤੇ ਕੁਝ ਜ਼ਿੰਦਾ ਲੋਕ ਅਜੇ ਵੀ ਆਖਰੀ ਸਾਹ ਗਿਣ ਰਹੇ ਸਨ। ਕੁਝ ਲੋਕਾਂ ਦੇ ਸਰੀਰ ਹੌਲੀ-ਹੌਲੀ ਕਾਲੇ ਪੈ ਰਹੇ ਸਨ।

ਇਹ ਵੀ ਪੜ੍ਹੋ ► ਪੰਜਾਬ ਸਰਕਾਰ ਨੇ 11 ਅਪ੍ਰੈਲ ਤੋਂ 10 ਮਈ ਤਕ ਕੀਤੀਆਂ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ

ਲੋਕਾਂ ਦਾ ਉੱਠ ਗਿਆ ਸੀ ਭਗਵਾਨ ਤੋਂ ਭਰੋਸਾ
ਫਿਲੀਪ ਜਿਗਲਰ ਨੇ ਆਪਣੀ ਕਿਤਾਬ 'ਦਿ ਬਲੈਕ ਡੈੱਥ' 'ਚ ਲਿਖਿਆ ਹੈ ਕਿ ਮਹਾਮਾਰੀ ਤੋਂ ਬਚਣ ਲਈ ਜਦ ਚਰਚ 'ਚ ਪ੍ਰਾਰਥਨਾ ਕਰਨ ਨਾਲ ਕੋਈ ਲਾਭ ਨਾ ਹੋਇਆ ਤਾਂ ਲੋਕਾਂ ਦਾ ਭਗਵਾਨ ਤੋਂ ਭਰੋਸਾ ਉੱਠਣ ਲੱਗਾ। ਇਹੀ ਕਾਰਣ ਸੀ ਕਿ ਇਸ ਦੌਰਾਨ ਵੱਖਰੇ ਹੀ ਪੰਥ ਦਾ ਨਿਰਮਾਣ ਹੋਇਆ। ਜਿਸ ਨੂੰ ਕੋੜੇ ਮਾਰਨ ਵਾਲਾ ਪੰਥ ਕਿਹਾ ਗਿਆ। ਇਸ 'ਚ 8 ਲੱਖ ਮੈਂਬਰ ਸਨ ਅਤੇ ਪੰਥ ਦੇ ਲੋਕਾਂ ਨੂੰ ਮਹਿਲਾਵਾਂ ਨਾਲ ਗੱਲ ਕਰਨ, ਨਹਾਉਣ ਅਤੇ ਕੱਪੜੇ ਬਦਲਣ ਦੀ ਮਨਾਹੀ ਸੀ ਅਤੇ ਨਾਲ ਹੀ ਦਿਨ 'ਚ ਦੋ ਵਾਰ ਉਨ੍ਹਾਂ ਨੂੰ ਸ਼ਰੇਆਮ ਆਪਣੇ ਆਪ ਨੂੰ ਕੋੜੇ ਮਾਰਨੇ ਹੁੰਦੇ ਸਨ। ਮਿਡੀਵਲ ਹਿਅਰਸੀ ਕਿਤਾਬ ਕਹਿੰਦੀ ਹੈ ਕਿ ਪਲੇਗ ਤੋਂ ਡਰੇ ਲੋਕ ਬਚਣਾ ਚਾਹੁੰਦੇ ਸਨ। ਭਲੇ ਹੀ ਇਸ ਦੇ ਲਈ ਉਨ੍ਹਾਂ ਨੂੰ ਆਪਣੇ ਆਪ ਨੂੰ ਕੋੜੇ ਲਗਾਉਣੇ ਪੈਣ। ਸਾਲ 1349 'ਚ ਪੋਪ ਨੇ ਇਸ ਪੰਥ ਦਾ ਵਿਰੋਧ ਕੀਤਾ। ਪਰ ਅੰਤ 'ਚ ਜਦ ਪਲੇਗ ਹੀ ਖਤਮ ਹੋ ਗਈ ਤਾਂ ਇਹ ਪੰਥ ਵੀ ਆਪਣੇ ਆਪ ਖਤਮ ਹੋ ਗਿਆ।

ਜਦ ਭਾਰਤ ਆਇਆ ਪਲੇਗ ਦੀ ਲਪੇਟ 'ਚ
ਯੂਰਪ 'ਚ ਫੈਲੇ ਪਲੇਗ ਦਾ ਤੀਜਾ ਚੱਕਰ 1894 'ਚ ਹਾਂਗਕਾਂਗ 'ਚ ਸ਼ੁਰੂ ਹੋਇਆ ਅਤੇ ਪੂਰੀ ਦੁਨੀਆ 'ਚ ਤੇਜ਼ੀ ਨਾਲ ਫੈਲ ਗਿਆ ਸੀ। ਵਪਾਰੀਆਂ ਦੇ ਜਹਾਜ਼ਾਂ 'ਚ ਸਵਾਰ ਚੂਹਿਆਂ ਤੋਂ ਇਹ ਪਲੇਗ ਫੈਲਿਆ। 10 ਸਾਲ ਭਾਵ 1903 ਤੱਕ ਪਲੇਗ ਨੇ ਪੰਜ ਮਹਾਦੀਪਾਂ ਦੀਆਂ 77 ਬੰਦਰਗਾਹਾਂ 'ਚ ਪ੍ਰਵੇਸ਼ ਕੀਤਾ। ਭਾਰਤ 'ਚ 1898 ਤੋਂ 1908 ਤੱਕ 6 ਲੱਖ ਤੋਂ ਵੱਧ ਮੌਤਾਂ ਹੋਈਆਂ ਸਨ। ਸਾਲ 1894 'ਚ ਫਰਾਂਸੀਸੀ ਜੀਵਾਣੂ- ਵਿਗਿਆਨੀ ਆਲੇਕਸਾਂਦਰੇ ਯਰਸਨ ਨੂੰ ਪਲੇਗ ਦੇ ਬੈਕਟੀਰੀਆ ਦਾ ਪਤਾ ਲੱਗਾ। ਜੀਵਾਣੂ ਵਿਗਿਆਨੀ ਹਾਫਕਿਨ ਨੇ 1892-1915 ਦੇ ਦਰਮਿਆਨ ਐਂਟੀਪਲੇਗ ਵੈਕਸੀਨ ਤਿਆਰ ਕੀਤੀ। ਉਨ੍ਹਾਂ ਦੇ ਨਾਂ ਨਾਲ ਅੱਜ ਵੀ ਮੁੰਬਈ ਦੇ ਪਰੇਲ 'ਚ ਸਥਿਤ ਦੇਸ਼ ਦਾ ਪਹਿਲਾ ਜੀਵ ਵਿਗਿਆਨ ਇੰਸਟੀਚਿਊਟ ਹੈ। ਇਹ ਉਹ ਦੌਰ ਸੀ ਜਦ ਮੈਡੀਕਲ ਸਾਇੰਸ ਦੇ ਕੋਲ ਸਾਧਨ ਘੱਟ ਸਨ, ਹੁਣ ਅਜਿਹਾ ਨਹੀਂ ਹੈ ਪੂਰੇ ਵਿਸ਼ਵ ਦੇ ਵਿਗਿਆਨਿਕ ਕੋਰੋਨਾ ਦੀ ਦਵਾਈ ਤਿਆਰ ਕਰਨ 'ਚ ਜੁਟੇ ਹੋਏ ਹਨ। ਜਿੱਤ ਯਕੀਨੀ ਹੈ। ਕੇਵਲ ਸੰਯਮ ਦੀ ਲੋੜ ਹੈ।

ਇਹ ਵੀ ਪੜ੍ਹੋ ► ਕੈਪਟਨ ਦਾ ਵੱਡਾ ਐਲਾਨ : 30 ਜੂਨ ਤੱਕ ਬੰਦ ਰਹਿਣਗੇ ਸਾਰੇ ਵਿਦਿਅਕ ਅਦਾਰੇ  ► ਕਰਫਿਊ ਨੇ ਲਈ ਮਾਸੂਮ ਦੀ ਜਾਨ, ਇਲਾਜ ਨਾ ਹੋਣ ਕਾਰਣ ਦੁਨੀਆ ਛੱਡ ਗਈ 1 ਸਾਲ ਦੀ ਬੱਚੀ 


author

Anuradha

Content Editor

Related News