ਪੰਜਾਬ ''ਚ ''ਮੌਸਮ'' ਨੂੰ ਲੈ ਕੇ ਜ਼ਰੂਰੀ ਖ਼ਬਰ, ਅਗਲੇ 72 ਘੰਟਿਆਂ ਦੌਰਾਨ ਹੋਵੇਗਾ ਬਦਲਾਅ

Thursday, May 06, 2021 - 09:19 AM (IST)

ਲੁਧਿਆਣਾ (ਸਲੂਜਾ) : ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਬਾਰਸ਼ ਨੇ ਦਸਤਕ ਦੇ ਦਿੱਤੀ ਹੈ। ਸਭ ਤੋਂ ਵੱਧ ਬਾਰਸ਼ ਹਿਮਾਚਲ ਦੇ ਸੋਲਨ ’ਚ 43.4 ਮਿਲੀਮੀਟਰ ਰਿਕਾਰਡ ਹੋਈ ਹੈ। ਮੌਸਮ ਵਿਭਾਗ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਮੁਤਾਬਕ ਆਉਣ ਵਾਲੇ 72 ਘੰਟਿਆਂ ਦੌਰਾਨ ਪੰਜਾਬ ਅਤੇ ਹਰਿਆਣਾ ’ਚ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਧੂੜ ਭਰੀ ਹਨ੍ਹੇਰੀ ਚੱਲੇਗੀ ਅਤੇ ਇਸ ਦੇ ਨਾਲ ਹੀ ਬਾਰਸ਼ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਘਰ 'ਚ ਦੱਬੇ ਸੋਨੇ 'ਤੇ ਬੈਠੇ ਸੱਪ ਦੀ ਗੱਲ ਨੇ ਘੁੰਮਣਘੇਰੀ 'ਚ ਪਾਇਆ ਡੇਅਰੀ ਮਾਲਕ, ਹੈਰਾਨ ਕਰ ਦੇਵੇਗੀ ਅਖ਼ੀਰ ਦੀ ਕਹਾਣੀ

ਪੰਜਾਬ 'ਚ ਬੁੱਧਵਾਰ ਨੂੰ ਦਿਨ ਦਾ ਤਾਪਮਾਨ ਡਿਗ ਕੇ 35 ਡਿਗਰੀ ਸੈਲਸੀਅਸ 'ਤੇ ਆ ਗਿਆ। ਬੀਤੇ 36 ਘੰਟਿਆਂ 'ਚ ਇਹ ਗਿਰਾਵਟ 6 ਡਿਗਰੀ ਦਰਜ ਕੀਤੀ ਗਈ। ਮਈ ਮਹੀਨੇ 'ਚ ਅਪ੍ਰੈਲ ਦੀ ਸ਼ੁਰੂਆਤ ਵਾਲੀ ਠੰਡਕ ਲੋਕਾਂ ਨੂੰ ਮਿਲ ਰਹੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਨਵਜੋਤ ਸਿੱਧੂ' ਖ਼ਿਲਾਫ਼ Action ਲੈਣ ਦੀ ਤਿਆਰੀ, Tweets ਨੂੰ ਲੈ ਕੇ ਬਣਾਈ ਜਾ ਰਹੀ ਖ਼ਾਸ ਰਿਪੋਰਟ

ਰਾਤ ਦਾ ਪਾਰਾ ਤਾਂ ਸਿਰਫ 20 ਡਿਗਰੀ 'ਤੇ ਆ ਗਿਆ ਹੈ। ਮੌਸਮ ਵਿਭਾਗ ਮੁਤਾਬਕ 2 ਦਿਨਾਂ 'ਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਅਤੇ ਇਸ ਦੇ ਨਾਲ ਹੀ ਧੂੜ ਭਰੀ ਹਨ੍ਹੇਰੀ ਵੀ ਚੱਲੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News