ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਯਾਰਡ ''ਚ ਮਾਲਗੱਡੀ ਦੇ ਪਹੀਏ ਪੱਟੜੀ ਤੋਂ ਉਤਰੇ
Thursday, Nov 02, 2023 - 01:13 PM (IST)
ਜਲੰਧਰ (ਗੁਲਸ਼ਨ)– ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਯਾਰਡ ਵਿਚ ਇਕ ਮਾਲਗੱਡੀ ਦੇ ਪਹੀਏ ਮੰਗਲਵਾਰ ਰਾਤ ਲਗਭਗ 10.30 ਵਜੇ ਪੱਟੜੀ ਤੋਂ ਉਤਰ ਗਏ। ਡਿਰੇਲਮੈਂਟ ਦੀ ਸੂਚਨਾ ਮਿਲਣ ’ਤੇ ਰੇਲਵੇ ਅਧਿਕਾਰੀਆਂ ਵਿਚ ਹੜਕੰਪ ਮਚ ਗਿਆ। ਅਧਿਕਾਰੀਆਂ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਜਲਦੀ ਵਿਚ ਰਾਹਤ ਕਾਰਜ ਸ਼ੁਰੂ ਕਰਵਾਇਆ। ਸੂਤਰਾਂ ਮੁਤਾਬਕ ਯਾਰਡ ਵਿਚ ਮਾਲਗੱਡੀ ਨੂੰ ਸ਼ੰਟ ਕੀਤਾ ਜਾ ਰਿਹਾ ਸੀ। ਇਸ ਦੌਰਾਨ ਇਕ ਡੱਬੇ ਦੇ ਪਹੀਏ ਪੱਟੜੀ ਤੋਂ ਉਤਰ ਗਏ। ਚੰਗੀ ਕਿਸਮਤ ਰਹੀ ਕਿ ਇਸ ਦੌਰਾਨ ਨਾ ਤਾਂ ਕੋਈ ਜਾਨੀ ਨੁਕਸਾਨ ਹੋਇਆ ਅਤੇ ਨਾ ਹੀ ਕੋਈ ਟਰੇਨ ਪ੍ਰਭਾਵਿਤ ਹੋਈ।
ਇਹ ਵੀ ਪੜ੍ਹੋ: ਤਿਉਹਾਰ ਵਾਲੇ ਦਿਨ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 24 ਸਾਲਾ ਨੌਜਵਾਨ ਦੀ ਦਰਦਨਾਕ ਮੌਤ, ਟੋਟੇ-ਟੋਟੇ ਹੋਈ ਲਾਸ਼
ਸੂਤਰਾਂ ਦਾ ਕਹਿਣਾ ਹੈ ਕਿ ਲੂਜ਼ ਸ਼ੰਟ ਕਾਰਨ ਹਾਦਸਾ ਹੋਇਆ ਹੈ। ਘਟਨਾ ਦੌਰਾਨ ਯਾਰਡ ਮਾਸਟਰ ਵੀ. ਕੇ. ਚੱਢਾ ਤੋਂ ਇਲਾਵਾ ਕੈਰਿਜ ਐਂਡ ਵੈਗਨ ਦੇ ਸੀਨੀਅਰ ਸੈਕਸ਼ਨ ਇੰਜੀਨੀਅਰ ਸਮੇਤ ਕਈ ਰੇਲ ਕਰਮਚਾਰੀ ਮੌਜੂਦ ਸਨ। ਰਾਤ ਲਗਭਗ 11.30 ਵਜੇ ਮਾਲਗੱਡੀ ਦੇ ਪਹੀਆਂ ਨੂੰ ਦੋਬਾਰਾ ਪੱਟੜੀ ’ਤੇ ਲਿਆਂਦਾ ਜਾ ਸਕਿਆ। ਹਾਦਸੇ ਲਈ ਕਿਸ ਕਰਮਚਾਰੀ ਜਾਂ ਅਧਿਕਾਰੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ, ਇਸ ਬਾਰੇ ਕੋਈ ਸਪੱਸ਼ਟ ਨਹੀਂ ਹੋ ਸਕਿਆ ਅਤੇ ਨਾ ਹੀ ਜੁਆਇੰਟ ਨੋਟ ਬਾਰੇ ਜਾਣਕਾਰੀ ਮਿਲ ਸਕੀ।
ਵਰਣਨਯੋਗ ਹੈ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਨਾਰਦਰਨ ਰੇਲਵੇ ਦੇ ਚੀਫ ਸੇਫਟੀ ਆਫਿਸਰ ਸ਼੍ਰੀ ਗਰਗ ਨੇ ਅਧਿਕਾਰੀਆਂ ਨੂੰ ਸੁਰੱਖਿਆ ਸਬੰਧੀ ਪਾਠ ਪੜ੍ਹਾਇਆ ਸੀ ਪਰ ਇਸ ਦੇ ਬਾਵਜੂਦ ਲਾਪ੍ਰਵਾਹੀ ਵਰਤੀ ਗਈ ਅਤੇ ਇਹ ਹਾਦਸਾ ਹੋ ਗਿਆ।
ਇਹ ਵੀ ਪੜ੍ਹੋ: ਕਪੂਰਥਲਾ 'ਚ ਤੜਕਸਾਰ ਵੱਡਾ ਹਾਦਸਾ, 5 ਦੁਕਾਨਾਂ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ