ਕਣਕ ਦੀ ਫਸਲ 'ਤੇ ਹੋ ਸਕਦੈ ਪੀਲੀ ਕੁੰਗੀ ਦਾ ਹਮਲਾ: ਡਾ ਐਰੀ

Thursday, Jan 23, 2020 - 05:09 PM (IST)

ਕਣਕ ਦੀ ਫਸਲ 'ਤੇ ਹੋ ਸਕਦੈ ਪੀਲੀ ਕੁੰਗੀ ਦਾ ਹਮਲਾ: ਡਾ ਐਰੀ

ਜਲੰਧਰ (ਨਰੇਸ਼ ਗੁਲਾਟੀ)—ਪੰਜਾਬ 'ਚ ਤਕਰੀਬਨ 35 ਲੱਖ ਹੈਕਟੇਅਰ ਰਕਬਾ ਕਣਕ ਦੀ ਫਸਲ ਹੇਠ ਬੀਜਿਆਂ ਗਿਆ ਹੈ। ਇਸ ਮੌਸਮ ਦੌਰਾਨ ਠੰਡ ਅਤੇ ਬਰਸਾਤ ਕਣਕ ਦੀ ਫਸਲ ਦੇ ਵਾਧੇ ਲਈ ਭਾਵੇਂ ਬਹੁਤ ਵਧੀਆ ਹੈ ਪਰ ਇਸ ਸਮੇਂ ਕਣਕ ਦੀ ਫਸਲ 'ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਠੰਡੀਆਂ ਹਵਾਵਾਂ ਅਤੇ ਬੱਦਲਵਾਈ ਕਾਰਨ ਪੀਲੀ ਕੁੰਗੀ ਦਾ ਹਮਲਾ ਕਣਕ ਦੀ ਫਸਲ 'ਤੇ ਹੋ ਸਕਦਾ ਹੈ।
ਡਾ. ਸੁਤੰਤਰ ਕੁਮਾਰ ਐਰੀ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਬੀਮਾਰੀ ਦੇ ਜੀਵਾਣੂੰ ਹਵਾ ਰਾਹੀਂ ਨੀਮ ਪਹਾੜੀ ਇਲਾਕਿਆਂ ਤੋਂ ਮੈਦਾਨੀ ਇਲਾਕਿਆਂ 'ਚ ਕਣਕ ਦੀ ਫਸਲ 'ਤੇ ਬੀਮਾਰੀ ਦਾ ਕਾਰਨ ਬਣਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਫਸਲ ਦਾ ਰੋਜ਼ਾਨਾ ਸਰਵੇਖਣ ਕਰਨਾ ਚਾਹੀਦਾ ਅਤੇ ਬੀਮਾਰੀ ਦੇ ਚਿੰਨ੍ਹ ਜਿਸ 'ਚ ਪੀਲਾ ਪਾਊਡਰ ਫਸਲ 'ਤੇ ਨਜ਼ਰ ਆਉਂਦਾ ਹੈ, ਵੇਖਣ 'ਤੇ 120 ਗ੍ਰਾਮ ਨਟੀਵੇ ਜਾਂ 200 ਗ੍ਰਾਮ ਪ੍ਰੋਪੀਕੋਨਾਜੋਲ ਦਵਾਈ ਪ੍ਰਤੀ ਏਕੜ ਦਾ 200 ਮੀਟਰ ਪਾਣੀ 'ਚ ਘੋਲ ਕੇ ਸਪਰੇ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਬੀਮਾਰੀ ਦੇ ਚਿੰਨ੍ਹ ਪਹਿਲਾਂ ਪਹਿਲ ਕਣਕ 'ਤੇ ਧੌੜੀਆਂ 'ਚ ਨਜ਼ਰ ਆਉਂਦੇ ਹਨ। ਇਸ ਲਈ ਧੌੜੀਆਂ 'ਚ ਹੀ ਸਪਰੇ ਕਰਨ ਦੀ ਸਿਫਾਰਿਸ਼ ਹੈ। ਉਨ੍ਹਾਂ ਨੇ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੂਬੇ 'ਚ ਰੂਪਨਗਰ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ ਦੀਆਂ ਕੁਝ ਕੁ ਥਾਵਾਂ 'ਤੇ ਕਣਕ ਦੀ ਫਸਲ 'ਤੇ ਇਕ ਬੀਮਾਰੀ ਰਿਪੋਰਟ ਹੋਈ ਹੈ ਅਤੇ ਇਸ ਸੰਬੰਧਤ ਕਿਸਾਨਾਂ ਦੇ ਖੇਤਾਂ 'ਚ ਦਵਾਈ ਦਾ ਸਪਰੇ ਕੀਤਾ ਗਿਆ ਹੈ।
ਡਾ. ਐਰੀ ਨੇ ਕਿਸਾਨਾਂ ਨੂੰ ਖੇਤੀ ਖਰਚੇ ਘਟਾਉਂਦੇ ਹੋਏ ਫਸਲ ਦਾ ਰੈਗੂਲਰ ਤੌਰ 'ਤੇ ਨਿਰੀਖਣ ਅਤੇ ਸਰਵੇਖਣ ਕਰਨ ਦੀ ਬੇਨਤੀ ਕਰਦਿਆਂ ਆਖਿਆ ਹੈ ਕਿ ਬੇਲੌੜੀਆਂ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਨਾ ਕੀਤੀ ਜਾਵੇ ਸਗੋਂ ਇਸ ਸੰਬੰਧੀ ਖੇਤੀਬਾੜੀ ਮਾਹਿਰਾਂ ਦੀ ਸਲਾਹ ਮੁਤਾਬਕ ਹੀ ਢੁੱਕਵੇਂ ਉਪਰਾਲੇ ਕੀਤੇ ਜਾਣ।  


author

Aarti dhillon

Content Editor

Related News