ਕੀ ਹੋਣਾ ਚਾਹੀਦੈ ਸਿੱਧੂ ਮੂਸੇ ਵਾਲਾ ਦੇ ਭਰਾ ਦਾ ਨਾਂ? ਖ਼ੁਸ਼ ਕਰਨ ਵਾਲੀ ਹੈ ਲੋਕਾਂ ਦੀ ਪ੍ਰਤੀਕਿਰਿਆ

03/18/2024 11:02:54 AM

ਐਂਟਰਟੇਨਮੈਂਟ ਡੈਸਕ– ਸਾਲਾਂ ਬਾਅਦ ਸਿੱਧੂ ਮੂਸੇ ਵਾਲਾ ਦੇ ਘਰ ਖ਼ੁਸ਼ੀਆਂ ਨੇ ਮੁੜ ਦਸਤਕ ਦਿੱਤੀ ਹੈ। ਬਲਕੌਰ ਸਿੰਘ ਤੇ ਚਰਨ ਕੌਰ ਦੇ ਘਰ ਪੁੱਤਰ ਦਾ ਜਨਮ ਹੋਇਆ ਹੈ। ਲੰਮੇ ਸਮੇਂ ਤੋਂ ਮਾਤਾ ਚਰਨ ਕੌਰ ਦੇ ਆਈ. ਵੀ. ਐੱਫ. ਦੀ ਮਦਦ ਨਾਲ 58 ਸਾਲ ਦੀ ਉਮਰ ’ਚ ਗਰਭਵਤੀ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। 17 ਮਾਰਚ ਨੂੰ ਪ੍ਰਮਾਤਮਾ ਨੇ ਉਨ੍ਹਾਂ ਦੀ ਕੁੱਖ ਮੁੜ ਤੋਂ ਹਰੀ ਕਰ ਦਿੱਤੀ ਹੈ।

ਸਿੱਧੂ ਮੂਸੇ ਵਾਲਾ ਦੀ ਹਵੇਲੀ ’ਚ ਜਿਥੇ ਉਸ ਨੂੰ ਚਾਹੁਣ ਵਾਲਿਆਂ ਨੇ ਦਿਨ ਵੇਲੇ ਹੋਲੀ ਮਨਾਈ, ਉਥੇ ਰਾਤ ਨੂੰ ਦੀਵਾਲੀ ਵਾਲਾ ਮਾਹੌਲ ਦੇਖਣ ਨੂੰ ਮਿਲਿਆ ਹੈ। ਇਨ੍ਹਾਂ ਰੌਣਕਾਂ ਤੋਂ ਸਿੱਧੂ ਦੀ ਹਵੇਲੀ ਲੰਮੇ ਸਮੇਂ ਤੋਂ ਸੱਖਣੀ ਰਹੀ ਪਰ ਹੁਣ ਸਿੱਧੂ ਤੇ ਉਸ ਦੇ ਪਰਿਵਾਰ ਨੂੰ ਚਾਹੁਣ ਵਾਲਿਆਂ ’ਚ ਵਿਆਹ ਵਰਗਾ ਮਾਹੌਲ ਹੈ।

ਇਹ ਖ਼ਬਰ ਵੀ ਪੜ੍ਹੋ : ਅਖੀਰ ਫੜਿਆ ਗਿਆ ਐਲਵਿਸ਼ ਯਾਦਵ, ਪੁਲਸ ਨੇ ਇਸ ਮਾਮਲੇ ’ਚ ਭੇਜਿਆ 14 ਦਿਨਾਂ ਦੀ ਨਿਆਇਕ ਹਿਰਾਸਤ ’ਚ

ਦੱਸ ਦੇਈਏ ਕਿ ਸਿੱਧੂ ਦੇ ਮਾਤਾ-ਪਿਤਾ ਨੇ ਅਜੇ ਨਵ-ਜਨਮੇ ਪੁੱਤਰ ਦੇ ਨਾਂ ਦਾ ਖ਼ੁਲਾਸਾ ਨਹੀਂ ਕੀਤਾ ਹੈ। ਜਦੋਂ ਇਸ ਸਬੰਧੀ ਇਕ ਪੋਸਟ ਸਾਂਝੀ ਕਰਕੇ ਲੋਕਾਂ ਕੋਲੋਂ ਨਾਂ ਦੀ ਸਲਾਹ ਲਈ ਗਈ ਤਾਂ ਉਨ੍ਹਾਂ ਦੀ ਪ੍ਰਤੀਕਿਰਿਆ ਦੇਖਣ ਵਾਲੀ ਸੀ। ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਨਵ-ਜਨਮੇ ਪੁੱਤਰ ਦਾ ਪੱਕਾ ਨਾਂ ਸ਼ੁਭਦੀਪ ਸਿੰਘ ਸਿੱਧੂ ਤੇ ਕੱਚਾ ਨਾਂ ਸਿੱਧੂ ਮੂਸੇ ਵਾਲਾ ਹੀ ਹੋਣਾ ਚਾਹੀਦਾ ਹੈ।

ਲੋਕਾਂ ਵਲੋਂ ਜੂਨੀਅਰ ਸਿੱਧੂ ਮੂਸੇ ਵਾਲਾ, ਸੁਖਦੀਪ, ਸ਼ਗੁਨਪ੍ਰੀਤ, ਸ਼ੁਭਵੀਰ, ਸ਼ੁਭਰਾਜ ਤੇ ਸ਼ੁਭਰੂਪ ਵਰਗੇ ਨਾਂ ਵੀ ਸਲਾਹੇ ਜਾ ਰਹੇ ਹਨ ਪਰ ਬਹੁਤੇ ਸਿੱਧੂ ਮੂਸੇ ਵਾਲਾ ਦਾ ਹੀ ਪੱਕਾ ਤੇ ਕੱਚਾ ਨਾਂ ਨਵ-ਜਨਮੇ ਬੱਚੇ ਦਾ ਰੱਖਣ ਲਈ ਆਖ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਸੀਂ ਕੁਮੈਂਟ ਕਰਕੇ ਦੱਸੋ ਕੀ ਹੋਣਾ ਚਾਹੀਦੈ ਸਿੱਧੂ ਮੂਸੇ ਵਾਲਾ ਦੇ ਭਰਾ ਦਾ ਨਾਂ?


Rahul Singh

Content Editor

Related News