ਇਕ ਹੋਰ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਦੇ ਆਸਾਰ, ਪਵੇਗੀ ਹੋਰ ਠੰਡ
Thursday, Dec 19, 2019 - 01:07 PM (IST)

ਚੰਡੀਗੜ੍ਹ (ਪਾਲ) : ਸੋਮਵਾਰ ਨੂੰ ਪਈ ਧੁੰਦ ਤੋਂ ਬਾਅਦ ਮੰਗਲਵਾਰ ਨੂੰ ਧੁੱਪ ਨਿਕਲੀ ਪਰ ਬੁੱਧਵਾਰ ਨੂੰ ਇਕ ਵਾਰ ਫਿਰ ਸਵੇਰ ਸਮੇ ੰਸੰਘਣੀ ਧੁੰਦ ਛਾ ਗਈ ਅਤੇ ਦਿਨ ਭਰ ਆਸਮਾਨ 'ਚ ਬੱਦਲ ਛਾਏ ਰਹੇ। ਮੌਸਮ ਵਿਭਾਗ ਦੇ ਮੁਤਾਬਕ ਅਗਲੇ 24 ਤੋਂ 38 ਘੰਟਿਆਂ ਅੰਦਰ ਇਕ ਹੋਰ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਦੇ ਆਸਾਰ ਬਣ ਰਹੇ ਹਨ। ਇਸ ਦੇ ਚੱਲਦਿਆਂ ਪਹਾੜਾਂ 'ਚ ਭਾਰੀ ਬਰਫਬਾਰੀ ਹੋ ਸਕਦੀ ਹੈ। ਇਸ ਤੋਂ ਇਲਾਵਾ ਮੈਦਾਨਾਂ 'ਚ ਕੋਹਰਾ ਅਤੇ ਬੱਦਲ ਛਾਏ ਰਹਿਣਗੇ। ਅਗਲੇ ਚਾਰ-ਪੰਜ ਦਿਨ ਰਾਹਤ ਦੇ ਆਸਾਰ ਨਹੀਂ ਹਨ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 11.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੰਗਲਵਾਰ ਰਾਤ ਦਾ ਹੇਠਲਾ ਤਾਪਮਾਨ 8.3 ਡਿਗਰੀ ਦਰਜ ਕੀਤਾ ਗਿਆ।