ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ''ਤੇ ਗੁ.ਸ੍ਰੀ ਕੰਧ ਸਾਹਿਬ ''ਚ ਰੋਜ਼ਾਨਾ ਤਿਆਰ ਹੁੰਦਾ ਕੁਇੰਟਲ ਜਲੇਬੀਆਂ ਦਾ ਲੰਗਰ

Wednesday, Sep 20, 2023 - 05:56 PM (IST)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ''ਤੇ ਗੁ.ਸ੍ਰੀ ਕੰਧ ਸਾਹਿਬ ''ਚ ਰੋਜ਼ਾਨਾ ਤਿਆਰ ਹੁੰਦਾ ਕੁਇੰਟਲ ਜਲੇਬੀਆਂ ਦਾ ਲੰਗਰ

ਗੁਰਦਾਸਪੁਰ (ਗੁਰਪ੍ਰੀਤ) - ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 536 ਵਾਂ ਵਿਆਹ ਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 22 ਸਤੰਬਰ ਨੂੰ ਇਤਿਹਾਸਕ ਗੁਰਦੁਆਰਾ ਕੰਧ ਸਾਹਿਬ ਬਟਾਲਾ ਵਿਖੇ ਮਨਾਇਆ ਜਾ ਰਿਹਾ ਹੈ। ਇਸ ਵਿਆਹ ਪੁਰਬ ਨੂੰ ਲੈ ਕੇ ਗੁਰਦੁਆਰਾ ਸਾਹਿਬ ਵਿਖੇ ਸਾਰੀਆਂ ਤਿਆਰੀਆਂ ਹੋ ਗਈਆਂ ਹਨ।

ਇਹ ਵੀ ਪੜ੍ਹੋ : ਬ੍ਰਿਟੇਨ: ਗਣੇਸ਼ ਚਤੁਰਥੀ ਮਨਾ ਰਹੇ ਹਿੰਦੂਆਂ ਨੂੰ ਮੁਸਲਿਮ ਪੁਲਸ ਨੇ ਪੂਜਾ ਕਰਨ ਤੋਂ ਰੋਕਿਆ, ਪੁਜਾਰੀ 'ਤੇ ਕੀਤਾ ਹਮਲਾ

PunjabKesari

ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਜਾ ਰਹੀ ਸਜਾਵਟ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਿੰਨ ਦਿਨ ਤੱਕ ਚਲਣ ਵਾਲੇ ਧਾਰਮਿਕ ਜੋੜ ਮੇਲੇ ਨੂੰ ਲੈਕੇ ਬਟਾਲਾ 'ਚ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਹਨ। ਇਸ ਮੌਕੇ ਸੰਗਤਾਂ 'ਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕ ਆਪ ਮੁਹਾਰੇ ਸੇਵਾ ਕਰ ਰਹੇ ਹਨ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ, ਹੁਣ ਫਲਾਇਟ 'ਚ ਨਹੀਂ ਮਿਲਣਗੇ ਕੈਨ, ਇਹ ਹੋਵੇਗਾ ਵਿਕਲਪ

PunjabKesari

ਦੱਸ ਦੇਈਏ ਕਿ ਵਿਆਹ ਪੁਰਬ ਨੂੰ ਮਨਾਉਣ ਲਈ ਧਾਰਮਿਕ ਦੀਵਾਨ ਗੁਰਦੁਆਰਾ ਸ੍ਰੀ ਕੰਧ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਵਿਖੇ ਲਗਾਏ ਜਾਂਦੇ ਹਨ। ਇਸ ਮੌਕੇ ਸੰਗਤਾਂ ਦੂਰ-ਦੂਰ ਤੋਂ ਆਉਂਦੀਆਂ ਹਨ। ਦੂਰ ਦੁਰਾਡੇ ਤੋਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਆ ਰਹੀਆਂ ਸੰਗਤ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾ ਰਹੇ ਹਨ। ਇਸ ਮੌਕੇ ਕਿਲੋ 'ਚ ਨਹੀਂ ਸਗੋਂ ਕੁਇੰਟਲਾ 'ਚ ਜਲੇਬੀਆਂ ਦੇ ਲੰਗਰ ਤਿਆਰ ਕੀਤੇ ਜਾਂਦੇ ਹਨ, ਜੋ ਲੋਕਾਂ ਦੇ ਲਈ ਖਿੱਚ ਦਾ ਕੇਂਦਰ ਹੁੰਦੇ ਹਨ। ਇਸ ਮੌਕੇ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਸੁਰੱਖਿਆ ਦੇ ਖ਼ਾਸ ਪ੍ਰਬੰਧ ਕੀਤੇ ਗਏ ਹਨ। 

PunjabKesari

ਇਹ ਵੀ ਪੜ੍ਹੋ : ਹੋਟਲ 'ਚ ਪਾਸਪੋਰਟ ਭੁੱਲ ਰਵਾਨਾ ਹੋਏ ਰੋਹਿਤ ਸ਼ਰਮਾ, ਪਤਾ ਲੱਗਣ 'ਤੇ ਸਾਥੀਆਂ ਨੇ ਉਡਾਇਆ ਮਜ਼ਾਕ, ਵੀਡੀਓ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News