ਧੂਮ-ਧੜੱਕੇ ਨਾਲ ਚੱਲ ਰਹੇ ਵਿਆਹ ’ਚ ਪਿਆ ਭੜਥੂ, ਚੋਰੀ ਹੋਇਆ ਗਹਿਣਿਆਂ ਵਾਲਾ ਬੈਗ

Sunday, Jan 29, 2023 - 04:48 PM (IST)

ਧੂਮ-ਧੜੱਕੇ ਨਾਲ ਚੱਲ ਰਹੇ ਵਿਆਹ ’ਚ ਪਿਆ ਭੜਥੂ, ਚੋਰੀ ਹੋਇਆ ਗਹਿਣਿਆਂ ਵਾਲਾ ਬੈਗ

ਰੂਪਨਗਰ (ਵਿਜੇ) : ਰੂਪਨਗਰ ਦੀ ਥਾਣਾ ਸਿਟੀ ਪੁਲਸ ਨੇ ਇਕ ਵਿਆਹ ਸਮਾਗਮ ਵਿਚ ਗਹਿਣੇ ਚੋਰੀ ਕਰਨ ਦੇ ਦੋਸ਼ ਵਿਚ ਸ਼ਿਕਾਇਤ ਕਰਤਾ ਦੀ ਸ਼ਿਕਾਇਤ ’ਤੇ ਨਾਮਲੂਮ ਲੜਕੇ-ਲੜਕੀ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਓਮ ਪ੍ਰਕਾਸ਼ ਪੁੱਤਰ ਜਗਦੀਸ਼ ਲਾਲ ਵਾਸੀ ਗੁਰੂ ਅਮਰਦਾਸ ਨਗਰ ਲੁਧਿਆਣਾ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਆਪਣੇ ਭਤੀਜੇ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਡਰੀਮ ਡੈਸਟਨੇਸ਼ਨ ਪੈਲੇਸ ਆਇਆ ਹੋਇਆ ਸੀ ਅਤੇ ਉਸ ਨੇ ਆਪਣੇ ਭਤੀਜੇ ਨੂੰ ਪਾਉਣ ਲਈ ਗਹਿਣੇ ਲਿਆਂਦੇ ਹੋਏ ਸਨ। 

ਉਕਤ ਨੇ ਦੱਸਿਆ ਕਿ ਇਸ ਦੌਰਾਨ ਮਿਲਣੀ ਕਰਨ ਸਮੇਂ ਉਸ ਨੇ ਪੈਲੇਸ ਅੰਦਰ ਪਏ ਟੇਬਲ ’ਤੇ ਗਹਿਣੇ ਰੱਖ ਦਿੱਤੇ, ਜਿਨ੍ਹਾਂ ਨੂੰ ਕਿਸੇ ਨਾਮਲੂਮ ਲੜਕੇ-ਲੜਕੀ ਵਲੋਂ ਚੋਰੀ ਕਰ ਲਿਆ ਗਿਆ ਹੈ। ਤਫਤੀਸ਼ੀ ਅਫਸਰ ਏ. ਐੱਸ. ਆਈ. ਖੁਸ਼ਹਾਲ ਸਿੰਘ ਨੇ ਧਾਰਾ 820 ਤਹਿਤ ਨਾਮਲੂਮ ਲੜਕੇ-ਲੜਕੀ ਖ਼ਿਲਾਫ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 


author

Gurminder Singh

Content Editor

Related News