ਮੌਸਮ ’ਚ ਆਈ ਤਬਦੀਲੀ ਤੋੜ ਰਹੀ ਰਿਕਾਰਡ, ਜੂਨ ’ਚ ਠੰਡੀਆਂ ਹੋਈਆਂ ਰਾਤਾਂ, ਜਾਣੋ ਅਗਲੇ ਦਿਨਾਂ ਦਾ ਹਾਲ

06/03/2023 6:36:09 PM

ਲੁਧਿਆਣਾ : ਪੰਜਾਬ ਵਿਚ ਮਈ ਜਿੱਥੇ ਠੰਡਾ ਲੰਘਿਆ ਹੈ, ਉਥੇ ਹੀ ਜੂਨ ਦੀਆਂ ਸ਼ੁਰੂਆਤੀ ਰਾਤਾਂ ਵੀ ਠੰਡੀਆਂ ਲੰਘ ਰਹੀਆਂ ਹਨ। ਇਨ੍ਹੀਂ ਦਿਨੀਂ ਜਿੱਥੇ ਨਿਊਨਤਮ ਤਾਪਮਾਨ 22 ਤੋਂ 25 ਡਿਗਰੀ ਤਕ ਰਿਕਾਰਡ ਹੁੰਦਾ ਹੈ। ਉਥੇ ਹੀ ਇਸ ਵਿਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਜੂਨ ਦੇ ਸ਼ੁਰੂਆਤੀ ਦਿਨਾਂ ਵਿਚ ਹੀ ਜਦੋਂ ਤੇਜ਼ ਗਰਮੀ ਵਾਲਾ ਸੀਜ਼ਨ ਚੱਲ ਰਿਹਾ ਹੁੰਦਾ ਹੈ, ਉਦੋਂ ਠੰਡੀਆਂ ਰਾਤਾਂ ਘੱਟ ਹੀ ਦੇਖਣ ਨੂੰ ਮਿਲਦੀਆਂ ਹਨ। ਨਿਊਨਤਮ ਤਾਪਮਾਨ ਇਸ ਸਮੇਂ 19 ਤੋ 21 ਡਿਗਰੀ ਵਿਚ ਹੀ ਰਿਕਾਰਡ ਕੀਤਾ ਗਿਆ ਹੈ। ਜੋ ਆਮ ਤੋਂ 4 ਤੋਂ 7 ਡਿਗਰੀ ਤਕ ਲੁੜਕ ਗਿਆ ਹੈ। ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਪਹਾੜਾਂ ’ਤੇ ਬਰਫਬਾਰੀ ਹੋ ਰਹੀ ਹੈ ਜਦਕਿ ਮੈਦਾਨੀ ਇਲਾਕਿਆਂ ਵਿਚ ਵੀ ਭਾਰੀ ਬਾਰਿਸ਼ ਹੋਈ ਹੈ। 6 ਜੂਨ ਤਕ ਸੰਭਾਵਤ ਬੱਦਲ ਛਾਏ ਰਹਿਣ ਦੀ ਉਮੀਦ ਹੈ, ਜਿਸ ਨਾਲ ਗਰਮੀ ਤੋਂ ਕੁਝ ਰਾਹਤ ਮਿਲਣੀ ਸੁਭਾਵਕ ਹੈ।

ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ ’ਚ ਦਿਨ ਦਿਹਾੜੇ ਹੋਈ 40 ਲੱਖ ਰੁਪਏ ਦੀ ਲੁੱਟ ਦੇ ਮਾਮਲੇ ’ਚ ਸਨਸਨੀਖੇਜ਼ ਖ਼ੁਲਾਸਾ

ਇਸ ਕਾਰਣ ਹਵਾ ਵਿਚ ਨਮੀ ਕਾਫੀ ਵੱਧਣ ਨਾਲ ਨਿਊਨਤਮ ਤਾਪਮਾਨ ਵਿਚ ਵੱਡੀ ਗਿਰਾਵਟ ਆਈ ਹੈ। ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 29 ਤੋਂ 33 ਡਿਗਰੀ ਤਕ ਦਰਜ ਹੋਇਆ ਹੈ, ਜੋ ਆਮ ਤੋਂ 9 ਡਿਗਰੀ ਤਕ ਘੱਟ ਹੈ। ਉਥੇ ਹੀ ਹਿਮਾਚਲ ਵਿਚ ਵੀ ਇਸ ਵਾਰ ਠੰਡ ਨੇ ਰਿਕਾਰਡ ਤੋੜ ਦਿੱਤੇ ਹਨ। ਜੂਨ ਵਿਚ ਵੀ ਉੱਚੀਆਂ ਚੋਟੀਆਂ ’ਤੇ ਬਰਫਬਾਰੀ ਤੇ ਮੀਂਹ ਪੈ ਰਿਹਾ ਹੈ। 10 ਸ਼ਹਿਰਾਂ ਦਾ ਪਾਰਾ 10 ਡਿਗਰੀ ਹੇਠਾਂ ਚਲਾ ਗਿਆ ਹੈ। ਜੂਨ ਵਿਚ ਜਨਵਰੀ ਵਰਗੀ ਠੰਡ ਦੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਵਿਚ 24 ਸਾਲ ਬਾਅਦ ਜੂਨ ਵਿਚ ਇੰਨੀ ਠੰਡ ਪਈ ਹੈ। ਸ਼ੁੱਕਰਵਾਰ ਨੂੰ ਸ਼ਿਮਲਾ ਦਾ ਤਾਪਮਾਨ 9.9 ਡਿਗਰੀ ਰਿਕਾਰਡ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਕੈਂਸਰ ਨਾਲ ਜੂਝ ਰਹੀ ਪਤਨੀ ਲਈ ਨਵਜੋਤ ਸਿੰਘ ਸਿੱਧੂ ਨੇ ਕੀਤੀ ਪੋਸਟ, ਆਖੀ ਇਹ ਗੱਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


Gurminder Singh

Content Editor

Related News