ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਵੱਡੀ ਜਾਣਕਾਰੀ, ਪਿਛਲੇ 10 ਸਾਲਾਂ ਦੇ ਟੁੱਟੇ ਰਿਕਾਰਡ, ਫਿਰ ਵਰ੍ਹਣਗੇ ਬੱਦਲ
Wednesday, May 03, 2023 - 06:29 PM (IST)
ਚੰਡੀਗੜ੍ਹ : ਪੰਜਾਬ ਵਿਚ ਮਈ ਦੀ ਸ਼ੁਰੂਆਤ ਵਿਚ ਹੀ ਸਰਦੀ ਦਾ ਅਹਿਸਾਸ ਹੋ ਰਿਹਾ ਹੈ। ਪਿਛਲੇ 10 ਸਾਲ ਦੇ ਰਿਕਾਰਡ ਦੇ ਮੁਕਾਬਲੇ ਪਹਿਲੀ ਵਾਰ 2 ਮਈ ਨੂੰ ਕਰੀਬ 25 ਡਿਗਰੀ ਔਸਤਨ ਪਾਰਾ ਰਿਕਾਰਡ ਕੀਤਾ ਗਿਆ ਹੈ ਜਦਕਿ ਪਿਛਲੇ 10 ਸਾਲਾ ਵਿਚ ਅਜਿਹਾ ਕਦੇ ਦੇਖਣ ਨੂੰ ਨਹੀਂ ਮਿਲਿਆ। ਇਸ ਤੋਂ ਪਹਿਲਾਂ ਮਈ ਦੇ ਮਹੀਨੇ ਵਿਚ ਤੇਜ਼ ਗਰਮੀ ਕਾਰਣ ਵੱਧ ਤੋਂ ਵੱਧ ਤਾਪਮਾਨ 44 ਤੋਂ 45 ਡਿਗਰੀ ਤਕ ਰਿਹਾ ਹੈ ਪਰ ਇਸ ਵਾਰ ਅਪ੍ਰੈਲ ਮਹੀਨੇ ਵਿਚ ਲਗਾਤਾਰ 5 ਵੈਸਟਰਨ ਡਿਸਟਰਬੈਂਸ ਦੇ ਚੱਲਦੇ ਮੰਗਲਵਾਰ ਨੂੰ ਲੁਧਿਆਣਾ, ਜਲੰਧਰ, ਰੋਪੜ, ਨਵਾਂਸ਼ਹਿਰ, ਪਠਾਨਕੋਟ ਸਮੇਤ ਕਈ ਥਾਵਾਂ ’ਤੇ ਮੀਂਹ ਪਿਆ।
ਇਹ ਵੀ ਪੜ੍ਹੋ : ਪਠਾਨਕੋਟ ’ਚ ਹਾਈ ਅਲਰਟ, ਬੰਦ ਕਰਵਾਏ ਗਏ ਸਕੂਲ
ਮੌਸਮ ਵਿਭਾਗ ਮੁਤਾਬਕ ਮੀਂਹ ਕਾਰਣ ਵੱਧ ਤੋਂ ਵੱਧ ਤਾਪਮਾਨ ਵਿਚ ਲਗਭਗ 14 ਡਿਗਰੀ ਤਕ ਦੀ ਗਿਰਾਵਟ ਦਰਜ ਹੋਈ ਹੈ ਅਤੇ ਵੱਧ ਤੋਂ ਵੱਧ ਤਾਪਮਾਨ ਮੰਗਲਵਾਰ ਸੂਬੇ ਵਿਚ 24 ਤੋਂ 25 ਡਿਗਰੀ ਦੇ ਦਰਮਿਆਨ ਔਸਤ ਰਿਕਾਰਡ ਕੀਤਾ ਗਿਆ ਹੈ। ਨਿਊਨਤਮ ਪਾਰਾ ਵੀ 16 ਤੋਂ 20 ਡਿਗਰੀ ਦੇ ਦਰਮਿਆਨ ਰਿਹਾ ਹੈ। ਉਥੇ ਹੀ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਅਗਲੇ ਪੰਜ ਦਿਨਾਂ ਤਕ ਵੱਧ ਤੋਂ ਵਧ ਤਾਪਮਾਨ ਵਿਚ ਖਾਸਾ ਵਾਧਾ ਨਹੀਂ ਆਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਸਭ ਤੋਂ ਜ਼ਿਆਦਾ ਪਠਾਨਕੋਟ ਵਿਚ 19 ਐੱਮ. ਐੱਮ. ਮੀਂਹ ਰਿਕਾਰਡ ਕੀਤਾ ਗਿਆ। ਜਦਕਿ ਸੂਬੇ ਦੇ ਬਾਕੀ ਜ਼ਿਲ੍ਹਿਆਂ ਵਿਚ ਪੂਰਾ ਦਿਨ ਠੰਡੀਆਂ ਹਵਾਵਾਂ ਚੱਲੀਆਂ ਅਤੇ ਹਲਕੀ ਬਾਰਿਸ਼ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀ ਰੈਗੂਲਰ ਭਰਤੀ ਨੂੰ ਲੈ ਕੇ ਆਈ ਇਹ ਖ਼ਬਰ
ਉਥੇ ਹੀ ਹਿਮਾਚਲ ਪ੍ਰਦੇਸ਼ ਵਿਚ ਮੀਂਹ ਅਤੇ ਬਰਫਬਾਰੀ ਦਾ ਦੌਰ ਜਾਰੀ ਹੈ। ਕਈ ਜਗ੍ਹਾ ਗੜ੍ਹੇ ਵੀ ਪਏ ਹਨ। ਖਰਾਬ ਮੌਸਮ ਕਾਰਣ ਤਾਪਮਾਨ ਵਿਚ 11 ਡਿਗਰੀ ਤਕ ਦੀ ਗਿਰਾਵਟ ਦਰਜ ਕੀਤੀ ਗਈ ਹੈ। 6 ਮਈ ਤਕ ਭਾਰੀ ਮੀਂਹ ਦਾ ਛੇ ਜ਼ਿਲ੍ਹਿਆਂ ਸ਼ਿਮਲਾ, ਕੁੱਲੂ, ਮੰਡੀ, ਸੋਲਨ, ਸਿਰਮੌਰ, ਚੰਬਾ ਅਤੇ ਕਾਂਗੜਾ ਦੇ ਕੁਝ ਸਥਾਨਾਂ ’ਤੇ ਯੈਲੋ ਅਲਰਟ ਹੈ। ਉਥੇ ਹੀ ਹਿਮਾਚਲ ਵਿਚ 10 ਸੜਕਾਂ ਬੰਦ ਹਨ।
ਇਹ ਵੀ ਪੜ੍ਹੋ : ਮੋਗਾ ਦੇ ਪਿੰਡ ਫ਼ਤਿਹਗੜ੍ਹ ਕੋਰੋਟੋਨਾ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਚੱਲੀਆਂ ਗੋਲ਼ੀਆਂ, ਇਕ ਦੀ ਮੌਤ
ਅੱਗੇ ਕਿਹੋ ਜਿਹਾ ਰਹੇਗਾ ਮੌਸਮ
ਬੁੱਧਵਾਰ ਨੂੰ ਵੀ ਕਈ ਜਗ੍ਹਾ ਮੀਂਹ ਪਿਆ। ਇਸ ਤੋਂ ਬਾਅਦ ਦਿਨ ਵੇਲੇ ਬੱਦਲ ਛਾਏ ਰਹਿਣਗੇ ਅਤੇ ਇਕ ਦੋ ਥਾਵਾਂ ’ਤੇ ਹਲਕੀ ਬਾਰਿਸ਼ ਹੋ ਸਕਦੀ ਹੈ। 5 ਮਈ ਨੂੰ ਮੁੜ ਤੋਂ ਇਕ ਵੈਸਟਰਨ ਡਿਸਟਰਬੈਂਸ ਸਰਗਰਮ ਹੋਣ ਜਾ ਰਿਹਾ ਹੈ। ਇਸ ਤੋਂ ਬਾਅਦ 6 ਮਈ ਨੂੰ ਮੀਂਹ ਸੰਭਵ ਹੈ।
ਇਹ ਵੀ ਪੜ੍ਹੋ : ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ’ਤੇ ਜਬਰ-ਜ਼ਿਨਾਹ ਦੇ ਦੋਸ਼, ਔਰਤ ਨੇ ਬਿਆਨ ਕੀਤਾ ਹੈਰਾਨ ਕਰਨ ਵਾਲਾ ਕਾਰਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।