ਘਰੋਂ ਨਿਕਲਣ ਤੋਂ ਪਹਿਲਾਂ ਹੋ ਜਾਓ ਸਾਵਧਾਨ ! ਮੌਸਮ ਵਿਭਾਗ ਨੇ ਜਾਰੀ ਕਰ'ਤਾ ਭਾਰੀ ਮੀਂਹ ਦਾ ਅਲਰਟ

Saturday, Jul 20, 2024 - 12:24 AM (IST)

ਘਰੋਂ ਨਿਕਲਣ ਤੋਂ ਪਹਿਲਾਂ ਹੋ ਜਾਓ ਸਾਵਧਾਨ ! ਮੌਸਮ ਵਿਭਾਗ ਨੇ ਜਾਰੀ ਕਰ'ਤਾ ਭਾਰੀ ਮੀਂਹ ਦਾ ਅਲਰਟ

ਸ਼ਿਮਲਾ, (ਸੰਤੋਸ਼)- ਮਾਨਸੂਨ ਦੇ ਮੌਸਮ ਦੌਰਾਨ ਵੀ ਕਈ ਥਾਵਾਂ ’ਤੇ ਮੀਂਹ ਪੈ ਰਿਹਾ ਹੈ ਅਤੇ ਕਈ ਇਲਾਕੇ ਮੀਂਹ ਤੋਂ ਸੱਖਣੇ ਰਹਿ ਗਏ ਹਨ। ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਨਾਹਨ ਵਿਚ ਭਾਰੀ ਮੀਂਹ ਪਿਆ ਜੋ ਇਥੇ 60.4 ਮਿਲੀਮੀਟਰ ਰਿਕਾਰਡ ਕੀਤਾ ਗਿਆ, ਜਦਕਿ ਸੂਬੇ ਦੇ ਹੋਰ ਹਿੱਸਿਆਂ ’ਚ ਮੀਂਹ ਨਹੀਂ ਪਿਆ।

ਰਾਜਧਾਨੀ ਸ਼ਿਮਲਾ ਸਮੇਤ ਕਈ ਇਲਾਕੇ ਧੂੰਦ ਦੀ ਲਪੇਟ ’ਚ ਆ ਗਏ ਹਨ ਅਤੇ ਤਾਪਮਾਨ ਵੀ ਵੱਧ ਰਿਹਾ ਹੈ। ਭੂੰਤਰ ਵਿਚ ਵੱਧ ਤੋਂ ਵੱਧ ਤਾਪਮਾਨ 37.3 ਡਿਗਰੀ ਰਿਹਾ ਜਦੋਂ ਕਿ ਰਾਜਧਾਨੀ ਸ਼ਿਮਲਾ ਵਿਚ ਤਾਪਮਾਨ 25 ਡਿਗਰੀ ਰਿਹਾ। ਸੂਬੇ ਵਿਚ ਮੀਂਹ ਦੀ ਰਫ਼ਤਾਰ ਮੱਠੀ ਬਣੀ ਹੋਈ ਹੈ। ਬਰਸਾਤ ਦੇ ਮੌਸਮ ਵਿਚ ਹੁਣ ਤੱਕ ਆਮ ਨਾਲੋਂ 40 ਫੀਸਦੀ ਘੱਟ ਬੱਦਲ ਵਰ੍ਹੇ ਹਨ। ਮੌਸਮ ਵਿਭਾਗ ਮੁਤਾਬਕ 25 ਜੁਲਾਈ ਤੱਕ ਮੀਂਹ ਜਾਰੀ ਰਹੇਗਾ ਅਤੇ 22 ਅਤੇ 23 ਜੁਲਾਈ ਨੂੰ ਕਈ ਥਾਵਾਂ ’ਤੇ ਭਾਰੀ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਵਿਆਹ ਤੋਂ ਪਹਿਲਾਂ ਲਾੜੇ ਦੀ ਮੌਤ, ਲਾੜੀ ਨੇ ਪਾ ਲਿਆ ਪੈਟਰੋਲ, ਜਨਾਨੀਆਂ ਨੇ ਲਾਹ ਦਿੱਤੇ ਸਾਰੇ ਕੱਪੜੇ

ਉਥੇ ਹੀ ਪੰਜਾਬ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਇਥੇ ਰੋਜ਼ਾਨਾ ਮੀਂਹ ਦੀ ਸੰਭਾਵਨਾ ਜਤਾਉਂਦਾ ਹੈ ਪਰ ਬਾਰਿਸ਼ ਹਾਲੇ ਤੱਕ ਆਮ ਦਾ ਅੰਕੜਾ ਵੀ ਨਹੀਂ ਛੂਹ ਪਾਈ ਹੈ। ਸ਼ਹਿਰ ਦੇ ਕੁਝ ਹਿੱਸਿਆਂ ਵਿਚ ਮੀਂਹ ਪੈ ਰਿਹਾ ਹੈ ਕੁਝ ਸੁੱਕੇ ਪਏ ਹਨ। ਜੁਲਾਈ ਅੱਧਾ ਬੀਤ ਗਿਆ ਹੈ, ਪਰ ਹਾਲੇ ਤੱਕ ਆਮ ਨਾਲੋਂ 41.2 ਫੀਸਦੀ ਮੀਂਹ ਘੱਟ ਰਿਹਾ ਹੈ। ਮੌਸਮ ਕੇਂਦਰ ਦੇ ਮੁਤਾਬਕ ਮਾਨਸੂਨ ਕਮਜ਼ੋਰ ਨਹੀਂ ਹੈ, ਪਰ ਹਾਲੇ ਤੱਕ ਸ਼ਹਿਰ ਨੂੰ ਚੰਗੇ ਮੀਂਹ ਦੀ ਉਡੀਕ ਹੈ, ਜੋ ਹਾਲੇ ਤੱਕ ਨਹੀਂ ਹੋਈ ਹੈ।

ਇਹ ਵੀ ਪੜ੍ਹੋ- ਕੂਲਰ ਦੀ ਹਵਾ ਨੇ ਵਿਆਹ 'ਚ ਪਾ'ਤਾ ਪੁਆੜਾ, ਲਾੜੀ ਨੇ ਬਰੰਗ ਲਿਫਾਫੇ ਵਾਂਗ ਮੋੜ'ਤੀ ਬਾਰਾਤ


author

Rakesh

Content Editor

Related News