ਮੌਸਮ ਦਾ ਮਿਜਾਜ਼ ਬਦਲਣ ਨਾਲ ਤਾਪਮਾਨ 'ਚ ਆਈ ਗਿਰਾਵਟ
Thursday, Feb 14, 2019 - 12:19 PM (IST)

ਮੋਗਾ (ਵਿਪਨ)—ਪਹਾੜੀ ਇਲਾਕਿਆਂ 'ਚ ਹੋ ਰਹੀ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ 'ਚ ਠੰਡੀਆਂ ਹਵਾਵਾਂ ਦੇ ਨਾਲ ਮੀਂਹ ਵਰ੍ਹ ਰਿਹਾ ਹੈ। ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਮੌਸਮ ਵਿਭਾਗ ਨੇ ਪਹਿਲਾਂ ਹੀ 14 ਤੇ 15 ਫਰਵਰੀ ਨੂੰ ਪੰਜਾਬ 'ਚ ਮੀਂਹ ਪੈਣ ਦੇ ਸੰਕੇਤ ਦਿੱਤੇ ਸਨ ਤੇ ਅੱਜ ਮੋਗਾ 'ਚ ਸਵੇਰ ਤੋਂ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਮੌਸਮ ਦਾ ਮਿਜਾਜ਼ ਬਦਲਣ ਨਾਲ ਜਿਥੇ ਕੰਮਾਂ 'ਤੇ ਜਾਣ ਵਾਲੇ ਵਿਅਕਤੀਆਂ ਸਕੂਲੀ ਬੱਚਿਆਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ, ਉੱਥੇ ਹੀ ਫਸਲਾਂ 'ਚ ਪਾਣੀ ਭਰ ਜਾਣ ਕਾਰਨ ਕਿਸਾਨਾਂ ਲਈ ਵੀ ਪਰੇਸ਼ਾਨੀ ਖੜ੍ਹੀ ਹੋ ਗਈ ਹੈ।
ਜਾਣਕਾਰੀ ਮੁਤਾਬਕ ਜੇਕਰ ਮੀਂਹ ਇਸੇ ਤਰ੍ਹਾਂ ਵਰ੍ਹਦਾ ਰਿਹਾ ਤਾਂ ਕਿਸਾਨ ਇਕ ਵਾਰ ਫਿਰ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਸਕਦੇ ਹਨ।