ਪੰਜਾਬ ਵਾਸੀਆਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ, ਮੌਸਮ ਵਿਭਾਗ ਨੇ ਸੁਣਾ ਦਿੱਤੀ ਚੰਗੀ ਖ਼ਬਰ

Wednesday, Jul 12, 2023 - 09:43 AM (IST)

ਪੰਜਾਬ ਵਾਸੀਆਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ, ਮੌਸਮ ਵਿਭਾਗ ਨੇ ਸੁਣਾ ਦਿੱਤੀ ਚੰਗੀ ਖ਼ਬਰ

ਲੁਧਿਆਣਾ (ਬਸਰਾ) : ਪੰਜਾਬ 'ਚ ਵੱਖ-ਵੱਖ ਥਾਵਾਂ ’ਤੇ ਪਿਛਲੇ ਕੁੱਝ ਦਿਨਾਂ ਦੌਰਾਨ ਹੋਈ ਬਾਰਸ਼ ਨੇ ਸੂਬੇ ’ਚ ਹੜ੍ਹ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਪੰਜਾਬ ਦੇ ਦਰਿਆਵਾਂ ’ਚ ਵਧੇ ਪਾਣੀ ਦੇ ਪੱਧਰ ਪਿੱਛੇ ਹਿਮਾਚਲ ਪ੍ਰਦੇਸ਼ ’ਚ ਹੋਈ ਵਰਖਾ ਹੈ। ਮੌਸਮ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਕ ਚੰਗੀ ਖ਼ਬਰ ਇਹ ਹੈ ਕਿ ਇਸ ਹਫ਼ਤੇ ਸੂਬੇ ’ਚ ਹਲਕੀ ਤੋਂ ਦਰਮਿਆਨੀ ਬਾਰਸ਼ ਤਾਂ ਹੋ ਸਕਦੀ ਹੈ ਪਰ ਭਾਰੀ ਮੀਂਹ ਦੇ ਆਸਾਰ ਨਹੀਂ ਹਨ।

ਇਹ ਵੀ ਪੜ੍ਹੋ : ਗਿਆਸਪੁਰਾ ਗੈਸ ਕਾਂਡ : NGT ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 20-20 ਲੱਖ ਦਾ ਮੁਆਵਜ਼ਾ ਦੇਣ ਦੇ ਹੁਕਮ

ਬੀਤੇ ਦਿਨ ਤਾਪਮਾਨ ’ਚ 4.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਸੂਬੇ ’ਚ ਸਭ ਤੋ ਵੱਧ ਤਾਪਮਾਨ ਅੰਮ੍ਰਿਤਸਰ ਦਾ 37 ਡਿਗਰੀ ਸੈਲਸੀਅਸ ਰਿਹਾ। ਦੱਸਣਯੋਗ ਹੈ ਕਿ ਪੰਜਾਬ 'ਚ ਬੀਤੇ ਦਿਨੀਂ ਪਏ ਭਾਰੀ ਮੀਂਹ ਕਾਰਨ ਨਦੀਆਂ, ਨਾਲੇ ਪੂਰੀ ਤਰ੍ਹਾਂ ਊਫ਼ਾਨ 'ਤੇ ਚੱਲ ਰਹੇ ਸਨ ਅਤੇ ਕਈ ਥਾਵਾਂ ਤੋਂ ਪਾਣੀ ਛੱਡਿਆ ਗਿਆ ਸੀ।

ਇਹ ਵੀ ਪੜ੍ਹੋ : ਖੰਨਾ 'ਚ ਮੀਂਹ ਨੇ ਢਾਹਿਆ ਕਹਿਰ, ਗਰੀਬ ਪਰਿਵਾਰ ਨੇ ਰਾਤ ਵੇਲੇ ਭੱਜ ਕੇ ਬਚਾਈ ਜਾਨ

ਇਸ ਕਾਰਨ ਬਹੁਤ ਸਾਰੇ ਇਲਾਕਿਆਂ 'ਚ ਪਾਣੀ ਭਰ ਗਿਆ ਸੀ। ਭਾਰੀ ਮੀਂਹ ਕਾਰਨ ਕਈ ਜ਼ਿਲ੍ਹਿਆਂ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਲੋਕਾਂ ਦੀਆਂ ਗੱਡੀਆਂ ਵੀ ਪਾਣੀ 'ਚ ਤੈਰ ਗਈਆਂ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News