ਪੰਜਾਬ 'ਚ Heat Wave ਚੱਲਣ ਬਾਰੇ ਆਈ ਇਹ ਖ਼ਬਰ, ਮੌਸਮ ਵਿਭਾਗ ਨੇ ਕੀਤਾ ਅਲਰਟ
Tuesday, Apr 25, 2023 - 01:42 PM (IST)
ਲੁਧਿਆਣਾ (ਬਸਰਾ) : ਪੰਜਾਬ 'ਚ ਇਸ ਵਾਰ ਅਪ੍ਰੈਲ ਮਹੀਨਾ ਅਖ਼ੀਰ 'ਚ ਜ਼ਿਆਦਾ ਗਰਮ ਨਹੀਂ ਰਹੇਗਾ ਕਿਉਂਕਿ ਸੂਬੇ 'ਚ ਫਿਰ ਤੋਂ ਮੌਸਮ ਬਦਲਣ ਵਾਲਾ ਹੈ। ਅਪ੍ਰੈਲ ਮਹੀਨੇ ਦੌਰਾਨ ਸੂਬੇ 'ਚ ਹੀਟ ਵੇਵ ਨਹੀਂ ਚੱਲੇਗੀ। ਇਸ ਦਾ ਕਾਰਨ ਹੈ ਕਿ ਅਪ੍ਰੈਲ ਮਹੀਨੇ ਦੇ ਅਖ਼ੀਰ 'ਚ ਮੀਂਹ ਪੈਣ ਦੇ ਆਸਾਰ ਬਣੇ ਹੋਏ ਹਨ। ਮੌਸਮ ਵਿਭਾਗ ਮੁਤਾਬਕ ਅਗਲੇ 2 ਦਿਨ ਮੌਸਮ ਖ਼ੁਸ਼ਕ ਬਣਿਆ ਰਹੇਗਾ, ਜਦੋਂ ਕਿ 27 ਅਤੇ 28 ਅਪ੍ਰੈਲ ਨੂੰ ਪੰਜਾਬ ਦੇ ਕੁੱਝ ਹਿੱਸਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਮੌਸਮ ਠੰਡਾ ਹੋ ਜਾਵੇਗਾ ਅਤੇ ਲੋਕਾਂ ਨੂੰ ਇਸ ਦੌਰਾਨ ਗਰਮੀ ਤੋਂ ਰਾਹਤ ਮਿਲੇਗੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਭਗੌੜੇ ਕਰਾਰ ਹੋ ਸਕਦੇ ਨੇ ਪੰਜਾਬ ਦੇ ਇਹ ਅਕਾਲੀ ਆਗੂ! ਪੜ੍ਹੋ ਪੂਰੀ ਖ਼ਬਰ
ਦੱਸਣਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਡਿੱਗੇ ਤਾਪਮਾਨ ਕਾਰਨ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਪਰ ਹੁਣ ਫਿਰ ਪਾਰਾ ਵੱਧਣਾ ਸ਼ੁਰੂ ਹੋ ਗਿਆ ਹੈ। ਬੀਤੇ ਦਿਨ ਤਾਪਮਾਨ 'ਚ ਪਿਛਲੇ ਦਿਨ ਦੇ ਮੁਕਾਬਲੇ 2.4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਫੋਨ ਸੁਣਦੇ ਹੀ ਬੈਠ ਗਿਆ ਚਾਚੇ ਦਾ ਦਿਲ, ਗਰਭਵਤੀ ਭਤੀਜੀ ਦੇ ਸਹੁਰੇ ਘਰ ਪੁੱਜਦੇ ਹੀ ਧਾਹਾਂ ਮਾਰ ਰੋ ਪਿਆ
ਸੂਬੇ 'ਚ ਸਭ ਤੋਂ ਵੱਧ ਤਾਪਮਾਨ 38.1 ਡਿਗਰੀ ਸੈਲਸੀਅਸ ਸਮਰਾਲਾ ਦਾ ਦਰਜ ਕੀਤਾ ਗਿਆ ਹੈ। ਗੁਆਂਢੀ ਸੂਬਾ ਹਰਿਆਣਾ ਬੀਤੇ ਦਿਨ ਤਾਪਮਾਨ ਪੱਖੋਂ ਪੰਜਾਬ ਤੋਂ ਪੱਛੜਦਾ ਨਜ਼ਰ ਆਇਆ। ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦਾ ਤਾਪਮਾਨ 37.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ