ਪੰਜਾਬ ''ਚ ''ਮੌਸਮ'' ਨੂੰ ਲੈ ਕੇ ਮਹਿਕਮੇ ਦੀ ਵੱਡੀ ਭਵਿੱਖਬਾਣੀ, ਜਾਣੋ ਇਸ ਵਾਰ ਕੀ ਰੰਗ ਦਿਖਾਵੇਗੀ ਗਰਮੀ (ਵੀਡੀਓ)
Thursday, Mar 04, 2021 - 10:16 AM (IST)
ਲੁਧਿਆਣਾ (ਨਰਿੰਦਰ) : ਪੰਜਾਬ 'ਚ ਇਸ ਵਾਰ ਫਰਵਰੀ ਮਹੀਨੇ ਦੌਰਾਨ ਹੀ ਗਰਮੀ ਨੇ ਪਿਛਲੇ 57 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਮਹਿਕਮੇ ਨੇ ਇਸ ਵਾਰ ਭਿਆਨਕ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੌਸਮ ਮਹਿਕਮੇ ਦੀ ਇੰਚਾਰਜ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਇਸ ਵਾਰ ਫਰਵਰੀ ਮਹੀਨੇ ਦੇ ਅਖ਼ੀਰ 'ਚ ਹੀ ਤਾਪਮਾਨ ਅਚਾਨਕ ਵੱਧ ਗਿਆ ਕਿ ਲੁਧਿਆਣਾ 'ਚ ਅਖ਼ੀਰਲੇ ਦਿਨਾਂ ਦੌਰਾਨ 32 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਹੁਣ ਸਮੇਂ ਸਿਰ ਹੀ ਹੋਣਗੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 'ਆਮ ਚੋਣਾਂ'
ਉਨ੍ਹਾਂ ਕਿਹਾ ਕਿ ਅਜੇ ਤੱਕ ਫਰਵਰੀ ਮਹੀਨੇ ਦਾ ਤਾਪਮਾਨ 30 ਡਿਗਰੀ ਸੈਲਸੀਅਸ ਤੱਕ ਜਾ ਚੁੱਕਾ ਹੈ ਪਰ ਅਜਿਹਾ ਪਹਿਲੀ ਵਾਰ ਹੋਇਆ ਕਿ ਫਰਵਰੀ ਮਹੀਨੇ ਦੌਰਾਨ ਹੀ ਤਾਪਮਾਨ 32 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੋਵੇ। ਉਨ੍ਹਾਂ ਕਿਹਾ ਕਿ ਇਹ ਇਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਨਾਲ ਜਿੱਥੇ ਲੋਕਾਂ ਨੂੰ ਦਿੱਕਤ ਹੋ ਸਕਦੀ ਹੈ, ਉੱਥੇ ਹੀ ਬਨਸਪਤੀ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਇਸ 'ਹਵਾਈ ਅੱਡੇ' ਨੂੰ ਉਡਾਉਣ ਤੇ 4 ਫਲਾਈਟਾਂ 'ਚ ਬੰਬ ਲਾਉਣ ਦੀ ਧਮਕੀ
ਉਨ੍ਹਾਂ ਦੱਸਿਆ ਕਿ ਹਾਲਾਂਕਿ ਆਉਣ ਵਾਲੇ ਕੁੱਝ ਦਿਨਾਂ ਦੌਰਾਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਪਰ ਇਸ ਵਾਰ ਤਾਪਮਾਨ ਆਮ ਦਿਨਾਂ ਦੇ ਮੁਕਾਬਲੇ ਜ਼ਿਆਦਾ ਰਹੇਗਾ ਪਰ ਇਸ ਦਾ ਜ਼ਿਆਦਾ ਅਸਰ ਪੰਜਾਬ 'ਤੇ ਨਹੀਂ ਰਹੇਗਾ। ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਗਰਮੀ ਵਧਣ ਨਾਲ ਕਣਕ ਦੀ ਫ਼ਸਲ 'ਤੇ ਬੁਰਾ ਅਸਰ ਪੈਂਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅਗਲੇ 24 ਘੰਟਿਆਂ ਦੌਰਾਨ ਹਨ੍ਹੇਰੀ ਰੂਪੀ ਚੱਲਣਗੀਆਂ ਤੇਜ਼ ਹਵਾਵਾਂ, ਵਿਸ਼ੇਸ਼ ਬੁਲੇਟਿਨ ਜਾਰੀ
ਉਨ੍ਹਾਂ ਦੱਸਿਆ ਕਿ ਆਮ ਤੌਰ 'ਤੇ 100 ਸਾਲਾਂ 'ਚ ਇਕ ਡਿਗਰੀ ਸੈਲਸੀਅਸ ਤੱਕ ਦੇ ਬਦਲਾਅ ਮੁਤਾਬਕ ਜੀਵ-ਜੰਤੂ ਖ਼ੁਦ ਨੂੰ ਉਸ ਮੁਤਾਬਕ ਢਾਲ ਲੈਂਦੇ ਹਨ ਪਰ ਅਚਾਨਕ ਤਾਪਮਾਨ ਵਧਣ ਕਾਰਨ ਅਜਿਹਾ ਸੰਭਵ ਨਹੀਂ ਹੈ।
ਨੋਟ : ਪੰਜਾਬ 'ਚ ਮੌਸਮ ਦੇ ਬਦਲਾਅ ਸਬੰਧੀ ਦਿਓ ਆਪਣੀ ਰਾਏ