ਚੰਡੀਗੜ੍ਹ ''ਚ ਬਦਲੇਗਾ ''ਮੌਸਮ'' ਦਾ ਮਿਜਾਜ਼, 11 ਅਤੇ 12 ਨੂੰ ਪਵੇਗਾ ਮੀਂਹ

Wednesday, Dec 09, 2020 - 11:04 AM (IST)

ਚੰਡੀਗੜ੍ਹ (ਪਾਲ) : ਇਕ ਦਸੰਬਰ ਨੂੰ ਸ਼ਹਿਰ 'ਚ ਘੱਟ ਤੋਂ ਘੱਟ ਤਾਪਮਾਨ 9.0 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 24.3 ਡਿਗਰੀ ਦਰਜ ਕੀਤਾ ਗਿਆ ਸੀ, ਜੋ ਕਿ ਇਸ ਮਹੀਨੇ 'ਚ ਸਭ ਤੋਂ ਘੱਟ ਸੀ। ਹਾਲਾਂਕਿ ਨਵੰਬਰ 'ਚ ਦੋਵੇਂ ਤਾਪਮਾਨ ਇਸ ਤੋਂ ਘੱਟ ਰਿਕਾਰਡ ਹੋਏ ਸਨ, ਅਜਿਹੇ 'ਚ ਕਿਆਸ ਲਾਏ ਜਾ ਰਹੇ ਸਨ ਕਿ ਦਸੰਬਰ ਤੱਕ ਤਾਮਪਾਨ 'ਚ ਹੋਰ ਗਿਰਾਵਟ ਹੋਵੇਗੀ ਪਰ ਪਿਛਲੇ ਤਿੰਨ-ਚਾਰ ਦਿਨਾਂ ਤੋਂ ਪਾਰਾ ਘੱਟ ਹੋਣ ਦੀ ਬਜਾਏ ਵਧਿਆ ਹੈ। ਮੌਸਮ ਮਹਿਕਮੇ ਮੁਤਾਬਕ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਮੀਂਹ ਦੇ ਚੰਗੇ ਆਸਾਰ ਹਨ, ਜਿਸ ਤੋਂ ਬਾਅਦ ਤਾਪਮਾਨ 'ਚ ਕਾਫ਼ੀ ਗਿਰਾਵਟ ਹੋਵੇਗੀ। ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ 'ਚ ਵੀ ਇਸ ਦਾ ਅਸਰ ਹੋਵੇਗਾ। 60 ਤੋਂ 70 ਫ਼ੀਸਦੀ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।
ਦਿਨ 'ਚ ਵੀ ਵਧੇਗੀ ਠੰਡ
ਮੌਸਮ ਮਹਿਕਮੇ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ ਜੰਮੂ-ਕਸ਼ਮੀਰ ਤੋਂ ਵੈਸਟਰਨ ਡਿਸਟਰਬੈਂਸ ਐਕਟਿਵ ਹੋਇਆ ਹੈ, ਜਿਸ ਕਾਰਣ ਮੀਂਹ ਹੋਵੇਗੀ। ਧਰਮਸ਼ਾਲਾ-ਮਨਾਲੀ ਅਤੇ ਕੁੱਝ ਇਲਾਕਿਆਂ 'ਚ ਚੰਗੇ ਮੀਂਹ ਦੇ ਨਾਲ ਹੀ ਬਰਫ਼ਬਾਰੀ ਵੀ ਹੋਈ ਹੈ, ਜਿਸ ਦਾ ਅਸਰ ਆਉਣ ਵਾਲੇ ਦਿਨਾਂ 'ਚ ਮੈਦਾਨੀ ਇਲਾਕਿਆਂ ’ਤੇ ਹੋਵੇਗਾ। ਰਾਤ ਦਾ ਪਾਰਾ ਹੀ ਨਹੀਂ, ਸਗੋਂ ਦਿਨ 'ਚ ਵੀ ਠੰਡਕ ਦਾ ਅਹਿਸਾਸ ਹੋਵੇਗਾ। ਬੁੱਧਵਾਰ ਨੂੰ ਵੀ ਆਸਮਾਨ 'ਚ ਬੱਦਲ ਛਾਏ ਰਹਿਣਗੇ।
ਆਮ ਤੋਂ 5 ਡਿਗਰੀ ਘੱਟ ਹੋਇਆ ਘੱਟ ਤੋਂ ਘੱਟ ਤਾਪਮਾਨ
ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 25.4 ਡਿਗਰੀ ਸੈਲਸੀਅਸ ਦਰਜ ਹੋਇਆ, ਜੋ ਕਿ ਆਮ ਤੋਂ 3 ਡਿਗਰੀ ਘੱਟ ਹੈ, ਜਦੋਂ ਕਿ ਘੱਟ ਤੋਂ ਘੱਟ ਤਾਪਮਾਨ ਆਮ ਤੋਂ 5 ਡਿਗਰੀ ਡਿੱਗ ਕੇ 11.5 ਡਿਗਰੀ ਰਿਕਾਰਡ ਕੀਤਾ ਗਿਆ, ਉੱਥੇ ਹੀ ਸਾਲ 2019 ਦੇ ਤਾਪਮਾਨ ਨੂੰ ਦੇਖੀਏ ਤਾਂ 8 ਦਸੰਬਰ ਨੂੰ ਘੱਟ ਤੋਂ ਘੱਟ ਤਾਪਮਾਨ 8.4 ਡਿਗਰੀ ਰਿਹਾ ਸੀ, ਉੱਥੇ ਹੀ ਪੂਰੇ ਦਸੰਬਰ 'ਚ 29 ਦਸੰਬਰ ਨੂੰ ਸਭ ਤੋਂ ਘੱਟ 2.9 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ।
ਸਾਲ 1973 'ਚ 0 ਡਿਗਰੀ ਹੋ ਗਿਆ ਸੀ ਘੱਟ ਤੋਂ ਘੱਟ ਤਾਪਮਾਨ
ਸਾਲ 2018 'ਚ ਸਭ ਤੋਂ ਘੱਟ ਤੋਂ ਘੱਟ ਤਾਪਮਾਨ 13 ਦਸੰਬਰ ਨੂੰ 16.3 ਡਿਗਰੀ ਦਰਜ ਹੋਇਆ ਸੀ, ਜਦੋਂ ਕਿ 27 ਦਸੰਬਰ ਨੂੰ ਹੇਠਲਾ ਤਾਪਮਾਨ 3.4 ਡਿਗਰੀ ਰਿਹਾ ਸੀ, ਉੱਥੇ ਹੀ ਸਾਲ 2017 'ਚ 16 ਦਸੰਬਰ ਨੂੰ 13.0 ਵੱਧ ਤੋਂ ਵੱਧ ਤਾਪਮਾਨ ਰਿਕਾਰਡ ਹੋਇਆ ਸੀ। 30 ਦਸੰਬਰ ਨੂੰ ਹੇਠਲਾ ਤਾਪਮਾਨ 1.3 ਡਿਗਰੀ ਦਰਜ ਕੀਤਾ ਗਿਆ ਸੀ। 31 ਦਸੰਬਰ, 1973 'ਚ ਘੱਟ ਤੋਂ ਘੱਟ ਤਾਪਮਾਨ 0 ਡਿਗਰੀ ਰਿਕਾਰਡ ਹੋਇਆ ਸੀ, ਜੋ ਕਿ ਹੁਣ ਤੱਕ ਦਾ ਰਿਕਾਰਡ ਹੈ।


Babita

Content Editor

Related News