ਹਥਿਆਰਾਂ ਦੀ ਨੋਕ ''ਤੇ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਨੂੰ ਲੁੱਟਿਆ

Monday, Dec 02, 2019 - 06:06 PM (IST)

ਹਥਿਆਰਾਂ ਦੀ ਨੋਕ ''ਤੇ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਨੂੰ ਲੁੱਟਿਆ

ਮਖੂ (ਵਾਹੀ) : ਮੋਟਰਸਾਈਕਲ ਸਵਾਰ ਕੁਝ ਅਣਪਛਾਤੇ ਵਿਅਕਤੀ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਕੋਲੋਂ ਇਕ ਲੱਖ ਤੋਂ ਉਪਰ ਦੀ ਰਾਸ਼ੀ ਲੁੱਟ ਕੇ ਫਰਾਰ ਹੋ ਗਏ। ਪੀੜਤ ਰਜਿੰਦਰ ਸਿੰਘ ਪੁੱਤਰ ਮੁਰਾਰੀ ਲਾਲ ਵਾਸੀ ਆਗਰਾ (ਉਤਰ ਪ੍ਰਦੇਸ਼) ਨੇ ਦੱਸਿਆ ਕਿ ਉਹ ਭਾਰਤ ਫਾਇਨਾਂਸ ਇਨਕਲੂਸਿਵ ਲਿਮਟਿਡ ਕੰਪਨੀ ਜ਼ੀਰਾ ਲਈ ਵੱਖ-ਵੱਖ ਪਿੰਡਾਂ ਵਿਚੋਂ ਉਗਰਾਹੀ ਕਰਨ ਦਾ ਕੰਮ ਕਰਦਾ ਹੈ। ਜਦੋਂ ਉਹ ਮੋਟਰਸਾਇਕਲ 'ਤੇ ਸਵਾਰ ਹੋ ਕੇ ਫਾਇਨਾਂਸ ਦੀਆਂ ਕਿਸ਼ਤਾਂ ਇਕੱਠੀਆਂ ਕਰਕੇ ਜੱਲਾ ਚੌਂਕੀ ਕੋਲ ਪਹੁੰਚਿਆਂ ਤਾਂ ਲਾਲ ਰੰਗ ਦੇ ਹੋਡਾਂ ਡੀਲਕਸ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਮੂੰਹ ਢੱਕੇ ਅਤੇ ਹੱਥਾਂ ਵਿਚ ਤੇਜ਼ਧਾਰ ਫੜੇ ਤਿੰਨ ਅਣਪਛਾਤਿਆਂ ਨੇ ਘੇਰ ਕੇ ਬੈਗ ਖੋਹ ਲਿਆ। 

ਰਜਿੰਦਰ ਨੇ ਦੱਸਿਆ ਕਿ ਲੁਟੇਰੇ ਇਕ ਲੱਖ ਤੋਂ ਉਪਰ ਨਕਦੀ ਖੋਹ ਕੇ ਰਸੂਲਪੁਰ ਫਾਟਕ ਵੱਲ ਫਰਾਰ ਹੋ ਗਏ। ਖਬਰ ਲਿਖੇ ਜਾਣ ਤੱਕ ਪੁਲਸ ਵੱਲੋਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਸੀ, ਲੁਟੇਰੇ ਦੀ ਫੋਟੋ ਸੀ. ਟੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ ਜਿਸ ਤੋਂ ਲੁਟੇਰਿਆਂ ਦੀ ਪਛਾਣ ਕੀਤੀ ਜਾ ਰਹੀ ਹੈ।


author

Gurminder Singh

Content Editor

Related News