ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ''ਤੇ ਹਮਲਾ
Monday, Nov 13, 2017 - 05:38 PM (IST)

ਪੱਟੀ (ਬਿਊਰੋ) - ਬੀਤੀ ਰਾਤ ਕੁਝ ਨੌਜਵਾਨਾਂ ਵੱਲੋਂ ਕੁੱਲਾ ਰੋਡ 'ਤੇ ਗੋਲੀਆਂ ਚਲਾ ਕੇ ਅਤੇ ਤੇਜ਼ਧਾਰ ਹਥਿਆਰਾਂ ਨਾਲ 2 ਨੌਜਵਾਨਾਂ ਨੂੰ ਜ਼ਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਰਸ਼ਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਅਤੇ ਰਜਿੰਦਰ ਸਿੰਘ ਰਾਜਨ ਪੁੱਤਰ ਅਵਤਾਰ ਸਿੰਘ ਵਾਸੀ ਕੁੱਲਾ ਰੋਡ ਪੱਟੀ ਨੇ ਦੱਸਿਆ ਕਿ ਅਸੀਂ ਕਿਸੇ ਵਿਆਹ ਸਮਾਗਮ 'ਤੇ ਗਏ ਸੀ, ਜਿਥੇ ਕੁਝ ਨੌਜਵਾਨਾਂ ਦੀ ਨੱਚਣ ਮੌਕੇ ਸਾਡੇ ਨਾਲ ਤਕਰਾਰ ਹੋ ਗਈ। ਉਨ੍ਹਾਂ ਕਿਹਾ ਕਿ ਨੌਜਵਾਨ ਮੰਨਾ ਪੱਟੀ, ਪ੍ਰਭ ਨਾਨਕੀ, ਲਵ ਬੁਰਜ, ਅਨਮੋਲ ਬੁਰਜ, ਜਾਣੂ, ਮਸਤਾਨਾ ਨੇ ਘਰ ਦੇ ਬਾਹਰ ਸਾਡੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਗੋਲੀਆਂ ਵੀ ਚਲਾਈਆਂ। ਇਕ ਗੋਲੀ ਅਰਸ਼ਦੀਪ ਸਿੰਘ ਦੇ ਸਿਰ ਉਪਰੋਂ ਲੰਘ ਗਈ ਅਤੇ ਰਜਿੰਦਰ ਸਿੰਘ ਰਾਜਨ ਦੀ ਬਾਂਹ 'ਤੇ ਕਿਰਪਾਨ ਨਾਲ ਵਾਰ ਕੀਤਾ ਅਤੇ ਫਰਾਰ ਹੋ ਗਏ। ਸਾਡੇ ਪਰਿਵਾਰਕ ਮੈਂਬਰਾਂ ਸਾਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ। ਇਸ ਸਬੰਧੀ ਥਾਣਾ ਮੁਖੀ ਤਰਸੇਮ ਮਸੀਹ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।