ਕਾਂਗਰਸ ਦੀ ਮੁੜ ਉਸਾਰੀ ਕਰ ਕੇ 2027 ਦੀਆਂ ਚੋਣਾਂ 'ਚ ਜਿੱਤ ਹਾਸਲ ਕਰਕੇ ਕਰਾਂਗੇ ਸੱਤਾ 'ਚ ਵਾਪਸੀ- ਰਾਜਾ ਵੜਿੰਗ

Tuesday, May 24, 2022 - 05:43 PM (IST)

ਫਰੀਦਕੋਟ(ਚਾਵਲਾ): ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਫਰੀਦਕੋਟ ਪਹਿਲੀ ਵਾਰ ਪੁੱਜਣ 'ਤੇ ਤਾਜ ਪੈਲੇਸ ਕੋਟਕਪੂਰਾ ਰੋਡ ਵਿਖੇ ਕਾਂਗਰਸ ਸਮੱਰਥਕਾਂ ਦੇ ਭਾਰੀ ਇਕੱਠ ਨੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋ ਦੀ ਅਗਵਾਈ 'ਚ ਭਰਵਾ ਸਵਾਗਤ ਕੀਤਾ ਗਿਆ। ਇਸ ਮੋਕੇ 'ਤੇ ਰਾਜਾ ਵੜਿੰਗ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਧਾਨ ਸਭਾ ਦੀਆ ਹੋਈਆਂ ਚੌਣਾਂ ਦੌਰਾਨ ਪੰਜਾਬ ਦੇ ਲੋਕਾਂ ਨੇ ਆਮ ਪਾਰਟੀ ਨੂੰ ਭਾਰੀ ਬਹੁਮੱਤ ਨਾਲ ਜਿੱਤਾ ਕੇ ਅਤੇ ਉਨ੍ਹਾਂ ਦੀ ਸਰਕਾਰ ਬਣਾਕੇ ਸਾਨੂੰ ਸਬਕ ਸਿਖ਼ਾਇਆ ਹੈ, ਕਿ ਜੇਕਰ ਕਾਂਗਰਸ ਦੀ ਸਰਕਾਰ ਆਉਣ ਵਾਲੇ ਸਮੇਂ 'ਚ ਬਨਾਉਣੀ ਹੈ ਤਾਂ ਵਾਹ ਵਾਹ ਕਰਨ ਵਾਲੇ ਲੀਡਰਾਂ ਨੂੰ ਛੱਡ ਕੇ ਆਮ ਲੋਕਾਂ ਤੇ ਵਰਕਰਾਂ ਦੇ ਜ਼ਮੀਨੀ ਪੱਧਰ 'ਤੇ ਕੰਮ ਕਰਨ । ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜਿੰਨਾਂ ਵਿਕਾਸ ਦਾ ਕੰਮ ਹਰ ਵਿਧਾਨ ਸਭਾ ਦੇ ਹਲਕੇ 'ਚ ਹੋਇਆ ਹੈ ਉਹ ਕੋਈ ਵੀ ਪਾਰਟੀ ਨਹੀਂ ਕਰਵਾ ਸਕੇਗੀ ।

ਇਹ ਵੀ ਪੜ੍ਹੋ- ਮੁੱਖ ਮੰਤਰੀ ਮਾਨ ਨੇ ਕੈਬਨਿਟ ਮੰਤਰੀ ਵਿਜੇ ਸਿੰਗਲਾ ਨੂੰ ਅਹੁਦੇ ਤੋਂ ਹਟਾਇਆ, ਪੁਲਸ ਨੂੰ ਕੇਸ ਦਰਜ ਕਰਨ ਦੇ ਦਿੱਤੇ ਹੁਕਮ

ਰਾਜਾ ਵੜਿੰਗ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ 'ਤੇ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਜ਼ਮੀਨੀ ਪੱਧਰ 'ਦੇ ਵਰਕਰਾਂ ਨੂੰ ਨਾ ਮਿਲਣਾ ਅਤੇ ਆਮ ਲੋਕਾਂ ਦੇ ਕੰਮਾਂ ਵੱਲ ਧਿਆਨ ਨਾ ਦੇਣ ਕਰਕੇ ਵਿਧਾਇਕ ਅਤੇ ਵੱਡੇ ਥੱਮ ਵੀ ਹਾਰ ਗਏ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਮੁੜ ਉਸਾਰੀ ਕਰਨ ਲਈ ਆਪਣੀ ਜਾਣ ਦਾਅ ਦੇ ਲਗਾ ਦੇਣਗੇ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਭਾਵੇ 92 ਸੀਟਾਂ ਲੈ ਗਈ ਹੈ, ਫਿਰ ਵੀਂ ਤੁਹਾਨੂੰ ਝਾੜੂ ਵਾਲੀ ਪਾਰਟੀ ਤੋਂ ਡਰਨ ਦੀ ਲੋੜ ਨਹੀ । ਵੜਿੰਗ ਨੇ ਕਿਹਾ ਕਿ ਸੂਬਾ ਸਰਕਾਰ ਦਿੱਲੀ ਦੇ ਰੀਮੋਟ ਨਾਲ ਚੱਲਣ ਕਰਕੇ ਪੰਜਾਬ 'ਚ ਹਰ ਫਰੰਟ ਤੋਂ ਫ਼ੇਲ ਹੋ ਚੁੱਕੀ ਹੈ। 

ਇਹ ਵੀ ਪੜ੍ਹੋ- ਜਲੰਧਰ ਦਿਹਾਤੀ ਨੂੰ ਨਸ਼ਾ ਅਤੇ ਜੁਰਮ ਮੁਕਤ ਕਰਵਾਉਣ ਮੇਰਾ ਮੁੱਖ ਟੀਚਾ- ਐੱਸ.ਐੱਸ.ਪੀ. ਸਵਪਨ ਸ਼ਰਮਾ

ਰਾਜਾ ਵੜਿੰਗ ਨੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੌਣ ਜਿੱਤਣ ਲਈ ਜਨਤਾ ਆਪ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ ਚੁਣੋਗੇਂ, ਮੈ ਨਹੀ ਚੁਣਾਂਗਾਂ । ਉਨਾਂ ਦੱਸਿਆ ਕਿ 1994 ਵਿੱਚ ਕਾਂਗਰਸ ਪਾਰਟੀ ਨੂੰ 14 ਸੀਟਾਂ ਹਾਸਲ ਹੋਈਆ ਸਨ ਅਤੇ 2002 ਤੇ 2017 ਵਿੱਚ ਕਾਂਗਰਸ ਨੇ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਈ ਸੀ । ਹੁਣ ਆਉਣ ਵਾਲੀਆਂ 2027 ਵਿੱਚ ਵਿਧਾਨ ਸਭਾ ਦੀਆ ਚੌਣਾਂ 'ਚ ਸਾਰੇ ਰਲ ਮਿਲਕੇ ਆਪਣੇ ਮੱਤਭੇਦ ਭੁਲਾ ਕੇ ਪਾਰਟੀ ਲਈ ਮਿਹਨਤ ਕਰ ਕੇ 95 ਸੀਟਾਂ ਜਿੱਤ ਕੇ ਮੁੜ ਸਤਾ ਸੰਭਾਲਾਂਗੇਂ।

ਵੜਿੰਗ ਨੇ ਪਾਰਟੀ ਵਰਕਰਾਂ ਨੂੰ ਕਿ ਪਾਰਟੀ ਕੋਲ ਸਾਢੇ ਚਾਰ ਸਾਲ ਤੋਂ ਵੱਧ ਦਾ ਸਮੇਂ ਦੋਰਾਨ ਸ਼ਹਿਰਾਂ ਦੇ ਹਰੇਕ ਵਾਰਡ 'ਚ ਅਤੇ ਹਰੇਕ ਪਿੰਡ 'ਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੋ ਤੇ ਉਨ੍ਹਾਂ ਨੂੰ ਹੱਲ ਕਰਕੇ ਆਪਣੇ ਨਾਲ ਪਹਿਲਾਂ ਨਾਲੋ ਵਧੇਰੇ ਜੋੜ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੋ। ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਸ਼ਹਿਰ ਦੇ ਸਮੂਹ ਵਾਰਡਾਂ 'ਚ ਅਤੇ ਪਿੰਡਾਂ 'ਚ ਜਾਕੇ ਲੋਕਾਂ ਨਾਲ ਮੀਟਿੰਗਾਂ ਕਰਨ 'ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣ ਕੇ ਹੱਲ ਕਰਨ ਅਤੇ ਫਿਰ ਦੋਖੇ ਕਿ ਚਾਰੇ ਪਾਸੇ ਕੰਮ ਕਰਨ ਵਾਲੇ ਲੀਡਰ ਦੀ ਆਵਾਜ਼ ਲੋਕਾਂ 'ਚ ਆਵੇਗੀ ਅਤੇ ਮਿਹਨਤ ਕਰਨ ਵਾਲਾ ਲੀਡਰ ਫਿਰ ਪਾਰਸ ਬਣ ਜਾਵੇਗਾ।

ਇਹ ਵੀ ਪੜ੍ਹੋ- ਨਸ਼ੇ ਨੂੰ ਲੈ ਕੇ ਫਿਲੌਰ ਫਿਰ ਸੁਰਖ਼ੀਆਂ 'ਚ, ਹੁਣ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

ਰਾਜਾ ਵੜਿੰਗ ਨੇ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਂਖੜ ਨੂੰ ਵੰਗਾਰਦਿਆਂ ਕਿਹਾ ਕਿ ਜੇਕਰ ਉਹ ਵੱਡੇ ਲੀਡਰ ਹਨ ਤਾਂ ਲੋਕ ਸਭਾ ਦੀ ਸੀਟ ਸੰਗਰੂਰ ਤੋਂ ਲੜਣ ਤੇ ਮੈਂ ਉਨਾਂ ਦੇ ਮੁਕਾਬਲੇ 'ਚ ਖੁੱਦ ਚੋਣ ਖੜਾਂਗਾਂ। ਉਨ੍ਹਾਂ ਕਿਹਾ ਕਿ ਪਾਰਟੀ ਬਦਲਣ ਨਾਲ ਕੋਈ ਲੀਡਰ ਵੱਡਾ ਨਹੀ ਹੁੰਦਾ ਹੈ । ਉਸ ਲੀਡਰ ਪ੍ਰਤੀ ਲੋਕਾਂ ਦਾ ਪਿਆਰ ਹੋਣਾ ਚਾਹੀਦਾ ਹੈ ਪਰ ਇਹ ਦੋਵੇ ਲੀਡਰ ਹੁਣ ਸੱਭ ਕੁੱਝ ਗੁਆ ਬੈਠੈ ਹਨ । ਉਨ੍ਹਾਂ ਕਿਹਾ ਕਿ ਕੁਸ਼ਲਦੀਪ ਸਿੰਘ ਵੱਲੋਂ ਇਲਾਕੇ 'ਚ ਵਿਕਾਸ ਦੇ ਕੰਮ ਬਹੁਤ ਕਰਵਾਉਣ ਦੇ ਬਾਵਜੂਦ ਵੀਂ ਵਿਧਾਨ ਸਭਾ 'ਚ ਨਹੀ ਪਹੁੰਚ ਸਕੇ। ਜਿਸ ਪ੍ਰਤੀ ਉਹ ਸਮੂਹ ਵਿਧਾਨ ਸਭਾ ਹਲਕਿਆਂ ਦੇ ਵਾਸੀਆਂ ਪਾਸੋ ਮੁਆਫ਼ੀ ਮੰਗਦਾਂ ਹਾਂ ।

ਇਸ ਮੋਕੇ 'ਤੇ ਕੁਸ਼ਲਦੀਪ ਸਿੰਘ ਢਿੱਲੋਂ ਸਾਬਕਾ ਵਿਧਾਇਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਹੁੰਦੀ ਹੈ । ਇਸ ਲਈ ਆਪਾ ਸਾਰੇ ਵਰਕਰ ਮਿਹਨਤ ਕਰ ਕੇ ਪੰਜਾਬ ਅੰਦਰ ਕਾਂਗਰਸ ਨੂੰ ਮਜ਼ਬੂਤ ਕਰੀਏ । ਇਸ ਮੀਟਿੰਗ ਵਿੱਚ ਇੰਦਰਬੀਰ ਸਿੰਘ ਬੁਲਾਰੀਆ ਜ਼ਿਲ੍ਹਾ ਫਰੀਦਕੋਟ ਇੰਚਾਰਜ, ਨਵਦੀਪ ਸਿੰਘ ਬੱਬੂ ਬਰਾੜ , ਸਾਬਕਾ ਚੇਅਰਮੇਨ ਪੈਪਸੂ ਕਾਰਪ੍ਰੋਰੇਸ਼ਨ ਪੰਜਾਬ ਅਤੇ ਕਈ ਕਾਂਗਰਸ ਵਰਕਰ ਮੌਜੂਦ ਸਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ. ਕੁਮੈਂਟ ਕਰ ਕੇ ਦਿਓ ਜਵਾਬ।
 


Anuradha

Content Editor

Related News