ਦੇਸ਼ ਖਾਤਰ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਪੰਜਾਬ ਦੇ ਵੀਰ ਸਪੂਤਾਂ ’ਤੇ ਸਾਨੂੰ ਮਾਣ : ਅਸ਼ਵਨੀ ਸ਼ਰਮਾ

Friday, Jun 19, 2020 - 01:19 AM (IST)

ਦੇਸ਼ ਖਾਤਰ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਪੰਜਾਬ ਦੇ ਵੀਰ ਸਪੂਤਾਂ ’ਤੇ ਸਾਨੂੰ ਮਾਣ : ਅਸ਼ਵਨੀ ਸ਼ਰਮਾ

ਚੰਡੀਗੜ੍ਹ, (ਸ਼ਰਮਾ)- ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਵਿਚ ਭਾਜਪਾ ਮੁੱਖ ਦਫ਼ਤਰ ਚੰਡੀਗੜ੍ਹ ’ਚ ਅੱਜ ਆਯੋਜਿਤ ਹੋਏ ਸ਼ਰਧਾਂਜਲੀ ਪ੍ਰੋਗਰਾਮ ਵਿਚ ਲੱਦਾਖ ਵਿਚ ਸ਼ਹੀਦ ਹੋਏ ਭਾਰਤੀ ਫੌਜ ਵਿਚ ਤਾਇਨਾਤ ਪੰਜਾਬ ਦੇ 4 ਸ਼ਹੀਦ ਜਵਾਨਾਂ ਸਣੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਪ੍ਰਦੇਸ਼ ਸੰਗਠਨ ਮੰਤਰੀ ਦਿਨੇਸ਼ ਕੁਮਾਰ, ਪ੍ਰਦੇਸ਼ ਭਾਜਪਾ ਮਹਾਮੰਤਰੀ ਦਿਨੇਸ਼ ਗੁਪਤਾ, ਸੁਭਾਸ਼ ਸ਼ਰਮਾ, ਮਲਵਿੰਦਰ ਸਿੰਘ ਕੰਗ, ਅਰਵਿੰਦ ਮਿੱਤਲ, ਅਨਿਲ ਸਰੀਨ, ਐੱਨ.ਕੇ. ਵਰਮਾ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਅਸ਼ਵਨੀ ਸ਼ਰਮਾ ਨੇ ਇਸ ਮੌਕੇ ਚੀਨੀ ਸੈਨਿਕਾਂ ਵਲੋਂ ਭਾਰਤੀ ਸੈਨਿਕਾਂ ’ਤੇ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਚੀਨ ਦੀ ਇਕ ਸੋਚੀ-ਸਮਝੀ ਸਾਜਿਸ਼ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਚੀਨ ਇਸ ਕੋਰੋਨਾ ਮਹਾਮਰੀ ਦੌਰਾਨ ਸੰਸਾਰ ਵਿਚ ਅਲੱਗ-ਥਲੱਗ ਪੈ ਚੁੱਕਿਆ ਹੈ ਅਤੇ ਸੰਸਾਰ ਦੀਆਂ ਸਾਰੀਆਂ ਵੱਡੀਆਂ ਤਾਕਤਾਂ ਅੱਜ ਭਾਰਤ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲਣ ਲਈ ਤਿਆਰ ਹਨ। ਅਜਿਹੇ ਵਿਚ ਬੌਖਲਾਇਆ ਚੀਨ ਅਜਿਹੀਆਂ ਕੋਝੀਆਂ ਹਰਕਤਾਂ 'ਤੇ ਉਤਰ ਆਇਆ ਹੈ ਪਰ ਭਾਰਤ ਦੇ ਵੀਰ ਫੌਜੀ ਕਿਸੇ ਵੀ ਦੇਸ਼ ਨੂੰ ਅਜਿਹੀ ਹਿਮਾਕਤ ਕਰਨ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਵੀਰ ਸਪੂਤਾਂ ’ਤੇ ਮਾਣ ਹੈ।


author

Bharat Thapa

Content Editor

Related News