ਵਾਟਰ ਸਪਲਾਈ ਦਾ ਸੁਪਰੀਡੈਂਟ 15000 ਦੀ ਰਿਸ਼ਵਤ ਲੈਂਦਾ ਰੱਗੇ ਹੱਥੀਂ ਕਾਬੂ

06/20/2019 3:03:12 PM

ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਵਿਜੀਲੈਂਸ ਦੀ ਟੀਮ ਵਲੋਂ ਵਾਟਰ ਸਪਲਾਈ ਦੇ ਸੁਪਰੀਡੈਂਟ ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਉਸ ਦੇ ਹੀ ਦਫਤਰ 'ਚੋਂ ਉਸ ਨੂੰ ਰੱਗੇ ਹੱਥੀਂ ਕਾਬੂ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਦੋਸ਼ੀ ਖਿਲਾਫ ਵਿਜੀਲੈਂਸ ਵਿਭਾਗ ਦੀ ਟੀਮ ਨੇ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕਾਬੂ ਕੀਤਾ ਗਿਆ ਸੁਪਰੀਡੈਂਟ ਕੰਮ ਕਰਨ ਦੇ ਬਦਲੇ ਠੇਕੇਦਾਰ ਤੋਂ 5 ਫੀਸਦੀ ਕਮੀਸ਼ਨ ਦੀ ਲੈਣ ਦੀ ਮੰਗ ਕਰ ਰਿਹਾ ਸੀ, ਜਿਸ ਦੀ ਸੂਚਨਾ ਮਿਲਣ 'ਤੇ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਕਾਬੂ ਕਰ ਲਿਆ।


rajwinder kaur

Content Editor

Related News