ਪੰਜਾਬ ਦਾ ਜ਼ਹਿਰੀਲਾ ਆਬ: ਜਿਸ ਨਹਿਰ 'ਚ ਤੈਰਦੀਆਂ ਨੇ ਲਾਸ਼ਾਂ, ਲੋਕ ਉਸੇ ਨਹਿਰ ਦਾ ਪਾਣੀ ਪੀਣ ਲਈ ਮਜ਼ਬੂਰ

8/13/2020 1:19:07 PM

ਸੰਗਰੂਰ (ਹਨੀ ਕੋਹਲੀ): ਦੇਸ਼ ਨੂੰ ਆਜ਼ਾਦ ਹੋਏ 73 ਸਾਲ ਹੋ ਚੁੱਕੇ ਹਨ ਪਰ ਆਜ਼ਾਦੀ ਪੂਰੇ ਦੇਸ਼ ਨੂੰ ਹਾਲੇ ਤਕ ਵੀ ਨਹੀਂ ਮਿਲ ਪਾਈ। ਜਾਣਕਾਰੀ ਮੁਤਾਬਕ ਦੇਸ਼ 'ਚ ਹਾਲੇ ਵੀ ਕਈ ਅਜਿਹੇ ਕਸਬੇ ਵੀ ਨੇ ਜਿੱਥੇ ਲੋਕ ਪੀਣ ਵਾਲੇ ਪਾਣੀ ਲਈ ਤਰਸ ਰਹੇ ਹਨ ਅਤੇ ਇਹ ਲੋਕ ਕਈ-ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਣੀ ਜਾਨ ਜੋਖ਼ਮ 'ਚ ਪਾ ਕੇ ਪਾਣੀ ਭਰਨ ਜਾਂਦੇ ਹਨ। ਤਾਜ਼ਾ ਮਾਮਲਾ ਸੰਗਰੂਰ ਦੇ ਭੂਲਨ ਦਾ ਸਾਹਮਣੇ ਆਇਆ ਹੈ, ਜਿੱਥੇ ਸਰਕਾਰਾਂ ਸੱਤਾ 'ਚ ਆਉਣ ਤੋਂ ਪਹਿਲਾਂ ਤਾਂ ਕਈ ਤਰ੍ਹਾਂ ਦੇ ਦਾਅਵੇ ਕਰਦੀਆਂ ਹਨ ਪਰ ਹਰ ਵਾਰ ਕੁੱਝ ਵੀ ਨਹੀਂ ਹੁੰਦਾ।

ਇਹ ਵੀ ਪੜ੍ਹੋ: ਬਾਦਲ ਪਰਿਵਾਰ ਨੂੰ ਸਿੱਖ ਧਰਮ ਦੇ ਸਰੋਕਾਰਾਂ ਦੀ ਬਜਾਏ ਕੁਰਸੀ ਦੀ ਚਿੰਤਾ: ਢੀਂਡਸਾ

PunjabKesari

ਪਿਛਲੇ ਕਰੀਬ 20-25  ਸਾਲਾਂ ਤੋਂ ਇਹ ਲੋਕ ਇਸੇ ਤਰ੍ਹਾਂ ਨਾਲ ਜ਼ਿੰਦਗੀ ਬਤੀਤ ਕਰ ਰਹੇ ਹਨ। ਇਹ ਲੋਕ 2 ਢਾਈ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਭਾਖੜਾ ਨਹਿਰ ਤੋਂ ਪਾਣੀ ਭਰਨ ਜਾਂਦੇ ਹਨ। ਭਾਖੜਾ ਨਹਿਰ 'ਚ ਇਨਸਾਨਾਂ ਤੇ ਜਾਨਵਰਾਂ ਦੀਆ ਲਾਸ਼ ਵੀ ਡੁੱਬੀਆਂ ਹੁੰਦੀਆਂ ਹਨ ਤੇ ਪਿੰਡ ਦੀਆਂ ਕਈ ਬੀਬੀਆਂ ਵੀ ਇਸ ਨਹਿਰ 'ਚ ਪਾਣੀ ਲੈਣ ਗਈਆਂ ਡੁੱਬ ਵੀ ਗਈਆਂ ਹਨ ਅਤੇ ਫਿਰ ਵੀ ਇਹ ਲੋਕ ਇਹ ਹੀ ਪਾਣੀ ਪੀਣ ਲਈ ਮਜਬੂਰ ਹਨ। ਲੋਕਾਂ 'ਚ ਸਰਕਾਰ ਪ੍ਰਤੀ ਗੁੱਸਾ ਵੀ ਸਾਫ ਦਿਖਾਈ ਦਿੰਦਾ ਹੈ ਪਰ ਇਨ੍ਹਾਂ ਦੀ ਸੁਣਵਾਈ ਕਿਧਰੇ ਵੀ ਨਹੀਂ ਹੋ ਰਹੀ। 

ਇਹ ਵੀ ਪੜ੍ਹੋ: ਮਾਲ ਗੱਡੀ ਹੇਠਾਂ ਆ ਕੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਟੋਟੇ-ਟੋਟੇ ਹੋਈ ਲਾਸ਼

PunjabKesari

ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਇੱਥੋਂ ਦੇ ਹਲਕਾ ਇੰਚਾਰਜ ਵੀ ਹਨ। ਪਿੰਡ ਵਾਸੀਆਂ ਮੁਤਾਬਕ ਹਾਲੇ ਤੱਕ ਉਨ੍ਹਾਂ ਦੀ ਸੁਣਵਾਈ ਕਿਸੇ ਵਲੋਂ ਵੀ ਨਹੀਂ ਕੀਤੀ ਗਈ ਤੇ ਪਿੰਡ 'ਚ ਕਈ ਤਰਾਂ ਦੀਆ ਕੈਂਸਰ ਵਰਗੀਆਂ ਮਾਰੂ ਬਿਮਾਰੀਆਂ ਵੀ ਘੇਰਾ ਪਾ ਚੁੱਕੀਆਂ ਹਨ, ਜਿਸ ਕਾਰਨ ਇਨ੍ਹਾਂ ਲੋਕਾਂ 'ਚ ਡਰ ਤੇ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਹੈ।ਪਿੰਡ ਵਸਿਆ ਨੇ ਸਰਕਾਰ ਤੋਂ ਸਾਫ਼ ਪਾਣੀ ਦੇ ਪੁਖਤਾ ਪ੍ਰਬੰਧ ਕੀਤੇ ਜਾਨ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ: ਘਰਾਂ 'ਚ ਕੰਮ ਕਰਨ ਵਾਲੀ ਮਾਂ ਦੀ ਧੀ ਬਣੀ ਗੋਲਡ ਮੈਡਲਿਸਟ, ਸੁਣੋ ਪੂਰੀ ਦਾਸਤਾਨ

PunjabKesari


Shyna

Content Editor Shyna