ਬਿਆਸ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਦਰਜਨ ਤੋਂ ਵੱਧ ਪਿੰਡਾਂ 'ਚ ਹੋਇਆ ਭਾਰੀ ਨੁਕਸਾਨ
Thursday, Aug 17, 2023 - 09:16 PM (IST)
ਤਰਨਤਾਰਨ (ਰਮਨ)- ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਜ਼ਿਆਦਾ ਵਧਣ ਕਰਕੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਦਰਜਨ ਤੋਂ ਵੱਧ ਪਿੰਡਾਂ ਵਿਚ ਜਿੱਥੇ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉੱਥੇ ਹੀ ਲੋਕਾਂ ਦੇ ਘਰਾਂ ਵਿਚ ਪਾਣੀ ਦਾਖ਼ਲ ਹੋਣ ਕਰਕੇ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਬਚਾਉਣ ਲਈ ਐੱਨ.ਡੀ.ਆਰ.ਐੱਫ. ਟੀਮ ਦੀ ਮਦਦ ਲਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਪਾਣੀ ਦੀ ਮਾਰ ਹੇਠ ਫਸੇ 31 ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਪਰ ਪਹੁੰਚਾਇਆ ਗਿਆ ਹੈ ਜਦਕਿ ਪਾਣੀ ਦੇ ਘੇਰੇ ਵਿਚ ਫਸੇ ਡੰਗਰਾਂ ਲਈ ਚਾਰਾ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਮਾਨ ਸਰਕਾਰ ਦੀ ਵੱਡੀ ਪਹਿਲਕਦਮੀ, ਇਕ ਸਮਝੌਤੇ ਨਾਲ ਬਚਾਏ 431 ਕਰੋੜ ਰੁਪਏ, 25 ਸਾਲਾਂ ਤਕ ਮਿਲੇਗਾ ਫ਼ਾਇਦਾ
ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਜਿਨ੍ਹਾਂ ਵਿਚ ਧੂੰਦਾ, ਕਲੇਰ, ਖੇਲੇ, ਭੈਲ, ਜੌਹਲ, ਮੁੰਡਾ ਪਿੰਡ, ਗੁਜ਼ਰਪੁਰਾ, ਘੜਕਾ, ਚੰਬਾ, ਕਰਮੂਵਾਲਾ ਆਦਿ ਸ਼ਾਮਲ ਹਨ ਜੋ ਪਾਣੀ ਦੀ ਮਾਰ ਹੇਠ ਆ ਚੁੱਕੇ ਹਨ। ਇਹਨਾਂ ਦਰਿਆ ਕੰਢੇ ਵਸੇ ਪਿੰਡਾਂ ਵਿਚੋਂ ਕਈ ਲੋਕਾਂ ਵੱਲੋਂ ਦਰਿਆ ਕੰਢੇ ਘਰ ਵਸਾਏ ਗਏ ਹੋਏ ਹਨ ਜਿੱਥੇ 10 ਤੋਂ 15 ਫੁਟ ਤੱਕ ਪਾਣੀ ਆ ਚੁੱਕਾ ਹੈ। ਇਸ ਪਾਣੀ ਦੀ ਮਾਰ ਹੇਠ ਆਉਣ ਕਾਰਨ ਲੋਕਾਂ ਵਿਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ। ਪਾਣੀ ਆਉਣ ਤੋਂ ਤੁਰੰਤ ਬਾਅਦ ਪ੍ਰਸ਼ਾਸਨ ਵੱਲੋਂ ਹਰਕਤ ਵਿਚ ਆਉਂਦੇ ਹੋਏ ਐੱਨ. ਡੀ. ਆਰ. ਐੱਫ. ਟੀਮ ਨੂੰ ਮੌਕੇ 'ਤੇ ਬੁਲਾਉਣ ਲਈ ਮਜਬੂਰ ਹੋਣਾ ਪਿਆ। ਜਿੰਨਾ ਵੱਲੋਂ ਮੋਟਰਾਂ ਦੀ ਮਦਦ ਨਾਲ ਰੈਸਕੀਊ ਕਰਦੇ ਹੋਏ ਕਰੀਬ 3 ਦਰਜਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਜਦਕਿ ਦੋ ਦਰਜਨ ਤੋਂ ਵੱਧ ਪਸ਼ੂ ਹਾਲੇ ਵੀ ਪਾਣੀ ਦੀ ਮਾਰ ਹੇਠ ਫਸੇ ਹੋਏ ਹਨ। ਇਸ ਪਾਣੀ ਦੀ ਮਾਤਰਾ ਵਧਣ ਕਰਕੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਆਗੂਆਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਚੰਡੀਗੜ੍ਹ 'ਚ ਹੋਈ ਪੇਸ਼ੀ, ਵਾਪਸ ਭੇਜਿਆ ਬਠਿੰਡਾ ਜੇਲ੍ਹ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਭੈਲ ਢਾਹੇ ਵਾਲਾ ਦੇ ਸਰਪੰਚ ਮੇਜਰ ਸਿੰਘ ਨਹੀਂ ਦੱਸਿਆ ਕਿ ਪਿੰਡ ਵਿਚ ਵੱਡੀ ਗਿਣਤੀ ਦੌਰਾਨ ਫਸਲਾਂ ਖ਼ਰਾਬ ਹੋ ਚੁੱਕਿਆ ਹਨ ਅਤੇ ਨੀਵੇਂ ਇਲਾਕੇ ਵਿਚ ਵਸੇ ਲੋਕਾਂ ਦੇ ਘਰਾਂ ਵਿਚ ਪਾਣੀ ਵੀ ਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਡੀ.ਐਮ ਖਡੂਰ ਸਾਹਿਬ ਦੀਪਕ ਭਾਟੀਆ ਨੇ ਦੱਸਿਆ ਕਿ ਲੋਕਾਂ ਦੀ ਮਦਦ ਲਈ ਐੱਨ.ਡੀ ਆਰ.ਐੱਫ ਦੀ 25 ਮੈਂਬਰੀ ਟੀਮ ਵੱਲੋਂ 31 ਲੋਕਾਂ ਨੂੰ ਸੁਰੱਖਿਅਤ ਬਾਹਰ ਲਿਆਂਦਾ ਗਿਆ ਹੈ। ਜਿਨ੍ਹਾਂ ਦੇ ਰਹਿਣ ਸਹਿਣ ਅਤੇ ਖਾਣ-ਪੀਣ ਲਈ ਪੂਰਾ ਇੰਤਜ਼ਾਮ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਸੁਰਖਿਅਤ ਜਗ੍ਹਾ ਉੱਪਰ ਆ ਜਾਣ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਮਦਦ ਲਈ ਹਰ ਤਰ੍ਹਾਂ ਦਾ ਇੰਤਜ਼ਾਮ ਕੀਤਾ ਜਾ ਚੁੱਕਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8