ਜਲੰਧਰ ਦੇ ''ਸੰਨੀ ਪਿੰਡ'' ''ਤੇ ਸਤਲੁਜ ਤੇ ਬੱਦਲ ਦੋਵੇਂ ਕਹਿਰਵਾਨ
Monday, Aug 19, 2019 - 09:56 AM (IST)

ਜਲੰਧਰ : ਲਗਾਤਾਰ ਭਾਰੀ ਬਾਰਸ਼ ਦੇ ਚੱਲਦਿਆਂ ਸਤਲੁਜ ਦਾ ਵਧਿਆ ਪਾਣੀ ਸ਼ਹਿਰ ਦੇ ਸੰਨੀ ਪਿੰਡ 'ਤੇ ਕਹਿਰਵਾਨ ਹੋ ਗਿਆ ਹੈ। ਇਸ ਪਿੰਡ 'ਚ ਭਾਰੀ ਬਾਰਸ਼ ਅਤੇ ਬੱਦਲਾਂ ਦੇ ਚੱਲਦਿਆਂ ਹਾਲਾਤ ਬੁਰੇ ਹਨ। ਪੂਰੇ ਪਿੰਡ 'ਚ ਪਾਣੀ ਭਰ ਗਿਆ ਹੈ, ਜਿਸ ਕਾਰਨ ਪਿੰਡ ਦੇ ਲੋਕਾਂ ਨੂੰ ਘਰ ਛੱਡਣ ਦੀ ਅਪੀਲ ਕੀਤੀ ਗਈ ਹੈ।
ਪਾਣੀ ਕਾਰਨ ਨਕੋਦਰ ਅਤੇ ਫਿਲੌਰ ਦਾ ਆਪਸ 'ਚੋਂ ਸੰਪਰਕ ਟੁੱਟ ਚੁੱਕਾ ਹੈ। ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।