ਸਿਰਫਿਰੇ ਆਸ਼ਕ ਦੀ ਕਰਤੂਤ, ਸੈਰ ਕਰਨ ਜਾ ਰਹੀ ਕੁੜੀ ਨਾਲ ਕੀਤੀ ਘਿਨੌਣੀ ਹਰਕਤ

Thursday, Jul 30, 2020 - 06:06 PM (IST)

ਸਿਰਫਿਰੇ ਆਸ਼ਕ ਦੀ ਕਰਤੂਤ, ਸੈਰ ਕਰਨ ਜਾ ਰਹੀ ਕੁੜੀ ਨਾਲ ਕੀਤੀ ਘਿਨੌਣੀ ਹਰਕਤ

ਜਲਾਲਾਬਾਦ (ਨਿਖੰਜ,ਜਤਿੰਦਰ): ਸਿਰਫਿਰੇ ਆਸ਼ਕ ਵਲੋਂ ਸੈਰ ਕਰਨ ਜਾ ਰਹੀ ਕੁੜੀ ਦਾ ਹੱਥ ਫੜ੍ਹ ਕੇ ਉਸ ਨੂੰ ਜਲੀਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਸੈਰ ਕਰਨ ਜਾ ਰਹੀ ਕੁੜੀ ਦਾ ਹੱਥ ਫੜਨ ਵਾਲੇ ਸਿਰਫਿਰੇ ਆਸ਼ਕ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਦੋ ਮਾਸੂਮ ਭਰਾਵਾਂ ਦੀ ਪਾਣੀ ਦੀ ਖੱਡ 'ਚ ਡੁੱਬਣ ਕਾਰਨ ਮੌਤ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ

ਥਾਣਾ ਸਿਟੀ ਜਲਾਲਾਬਾਦ ਦੀ ਮਹਿਲਾ ਤਫਤੀਸ਼ੀ ਅਧਿਕਾਰੀ ਐੱਸ.ਆਈ. ਦੀਪਕਾ ਰਾਣੀ ਨੂੰ ਦਿੱਤੇ ਬਿਆਨਾਂ 'ਚ ਪਿੰਡ ਚੱਕ ਸੁੜਕ ਦੀ ਇਕ ਨਾਬਾਲਗ ਕੁੜੀ ਨੇ ਦੱਸਿਆ ਕਿ ਉਹ 15 ਜੁਲਾਈ ਨੂੰ ਪਿੰਡ ਚੱਕ ਸੁਕੱੜ ਵਾਲੀ ਸੜਕ 'ਤੇ ਸੈਰ ਕਰ ਰਹੀ ਸੀ ਤਾਂ ਨਾਲ ਲੱਗਦੇ ਪਿੰਡ ਬਲਾਕੀ ਵਾਲਾ ਦੇ ਸੁਖਵਿੰਦਰਪਾਲ ਸਿੰਘ ਪੁੱਤਰ ਧਰਮਪਾਲ ਸਿੰਘ ਨੇ ਮੇਰਾ ਹੱਥ ਫੜ੍ਹ ਲਿਆ ਅਤੇ ਕਹਿਣ ਲੱਗਾ ਕਿ ਮੇਰੇ ਨਾਲ ਗੱਲ ਕਰ ਮੈ ਤਾਂ ਛੱਡਾਂਗਾ। ਜਿਸ ਦੇ ਆਧਾਰ 'ਤੇ ਥਾਣਾ ਸਿਟੀ ਦੀ ਪੁਲਸ ਨੇ ਕੁੜੀ ਦੇ ਬਿਆਨ ਕਲਮਬੰਦ ਕਰਕੇ ਅਧੀਨ ਧਾਰਾ 354 ਡੀ ਦੇ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  ਦਾਜ ਦੇ ਲੋਭੀਆਂ ਦੀਆਂ ਨਿੱਤ ਨਵੀਆਂ ਮੰਗਾਂ ਤੋਂ ਪਰੇਸ਼ਾਨ ਜਨਾਨੀ ਨੇ ਕੀਤੀ ਖ਼ੁਦਕੁਸ਼ੀ


author

Shyna

Content Editor

Related News