Punjab Result Live : ਜਾਣੋ ਹਰ ਸੀਟ ਦਾ ਨਤੀਜਾ ਸਭ ਤੋਂ ਪਹਿਲਾਂ

Thursday, Mar 10, 2022 - 05:53 PM (IST)

ਜਲੰਧਰ (ਵੈੱਬ ਡੈਸਕ) : ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ’ਤੇ 20 ਫਰਵਰੀ ਨੂੰ ਹੋਈਆਂ ਚੋਣਾਂ ਦੀ ਗਿਣਤੀ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਿਆ ਹੈ। ਵੋਟਾਂ ਦੀ ਗਿਣਤੀ ਸ਼ੁਰੂ ਹੋਣ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿਚ ਉਤਰੇ 1304 ਉਮੀਦਵਾਰ ਦੇ ਦਿਲਾਂ ਦੀ ਧੜਕਨ ਵੀ ਤੇਜ਼ ਹੋ ਗਈ ਹੈ। ਚੋਣਾਂ ਦੇ ਨਤੀਜਿਆਂ ਲਈ ਚੋਣ ਕਮਿਸ਼ਨ ਵਲੋਂ ਪਹਿਲਾਂ ਤੋਂ ਹੀ ਪੁਖਤਾ ਪ੍ਰਬੰਧ ਕਰ ਲਏ ਗਏ ਸਨ, ਜਿਸ ਦੇ ਚੱਲਦੇ ਅੱਜ ਤੈਅ ਸਮੇਂ ’ਤੇ ਚੋਣ ਗਿਣਤੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਚੋਣ ਕਮਿਸ਼ਨ ਵਲੋਂ ਸੂਬੇ ਦੀਆਂ 117 ਵਿਧਾਨ ਸਭਾ ਚੋਣ ਹਲਕਿਆਂ ਲਈ 66 ਸਥਾਨਾਂ ’ਤੇ 117 ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ। ਚੋਣ ਕਮਿਸ਼ਨ ਮੁਤਾਬਕ ਇਨ੍ਹਾਂ 117 ਕੇਂਦਰਾਂ ਦੀ ਸੁਰੱਖਿਆ ਲਈ ਤਿੰਨ ਪਰਤੀ ਸੁਰੱਖਿਆ ਘੇਰਾ ਲਗਾਇਆ ਗਿਆ ਹੈ, ਜਿਸ ਲਈ 45 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸੂਬੇ ਵਿਚ 7500 ਦੇ ਕਰੀਬ ਮੁਲਾਜ਼ਮ ਗਿਣਤੀ ਦੇ ਕਾਰਜ ਨੂੰ ਨੇਪਰੇ ਚਾੜ੍ਹ ਰਹੇ ਹਨ।

► ਹਲਕਾ ਨਵਾਂਸ਼ਹਿਰ ’ਚ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੇ ਜਿੱਤ ਦਰਜ ਕਰਵਾਈ ਹੈ। ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੱਛਤਰ ਪਾਲ ਸਿੰਘ 36695 ਵੋਟਾਂ ਹਾਸਲ ਹੋਈਆਂ ਹਨ। ਕਾਂਗਰਸ ਦੇ ਉਮੀਦਵਾਰ ਸਤਵੀਰ ਸਿੰਘ ਪਾਲੀ 6952 ਹੀ ਵੋਟਾਂ ਹਾਸਲ ਕਰ ਚੁੱਕੇ ਹਨ। ਉਥੇ ਹੀ ਭਾਜਪਾ ਦੀ ਪੂਨਮ ਮਾਨਿਕ ਤੀਜੇ ਨੰਬਰ ’ਤੇ ਰਹੀ ਹੈ। 

► ਬਲਾਚੌਰ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਸਿੰਘ ਜੇਤੂ ਰਹੇ ਹਨ। ਅਮਨਦੀਪ ਸਿੰਘ ਨੇ 58439 ਵੋਟਾਂ ਹਾਸਲ ਕੀਤੀਆਂ ਹਨ। ਕਾਂਗਰਸ ਦੇ ਉਮੀਦਵਾਰ ਰਜਿੰਦਰ ਕੌਰ ਦੂਜੇ ਨੰਬਰ ’ਤੇ ਰਹੀ ਹੈ। 

► ਬੰਗਾ ’ਚ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਜਿੱਤ ਹਾਸਲ ਕਰਨ ’ਚ ਸਫ਼ਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੁਮਾਰ 37106 ਵੋਟਾਂ ਨਾਲ ਜੇਤੂ ਰਹੇ ਹਨ। ਇਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਤਰਲੋਚਨ ਸਿੰਘ ਨੂੰ ਹਰਾਇਆ ਹੈ। ਤਰਲੋਚਨ ਨੂੰ 32110 ਵੋਟਾਂ ਹਾਸਲ ਹੋਈਆਂ ਹਨ। ਉਥੇ ਹੀ ਇਸ ਸੀਟ ਤੋਂ ‘ਆਪ’ ਦੇ ਕੁਲਜੀਤ ਸਿੰਘ 31857 ਵੋਟਾਂ ਨਾਲ ਤੀਜੇ ਨੰਬਰ ’ਤੇ ਰਹੇ ਹਨ। 

► ਭੁਲੱਥ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਆਪਣੀ ਵਿਰੋਧੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਹਰਾ ਕੇ 9225 ਵੋਟਾਂ ਦੀ ਲੀਡ ਨਾਲ ਜੇਤੂ ਰਹੇ ਹਨ। ਦੱਸ ਦਈਏ ਕਿ ਹਲਕਾ ਭੁਲੱਥ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ 37254 ਵੋਟਾਂ ਪਈਆਂ, ਜਦਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ 28029 ਵੋਟਾਂ ਮਿਲੀਆਂ। 

► ਪੰਜਾਬ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਹੱਕ 'ਚ ਜੋ ਸੁਨਾਮੀ ਚੱਲੀ ਹੈ, ਉਸ ਦਾ ਸਭ ਤੋਂ ਜ਼ਿਆਦਾ ਅਸਰ ਇਹ ਦੇਖਣ ਨੂੰ ਮਿਲਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋਵੇਂ ਸੀਟਾਂ ਤੋਂ ਚੋਣਾਂ ਹਾਰ ਗਏ ਹਨ। ਇਸੇ ਤਰ੍ਹਾਂ ਹੋਰ ਦਿੱਗਜ਼ਾਂ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਰਾਜਿੰਦਰ ਕੌਰ ਭੱਠਲ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਮਜੀਠੀਆ ਦੀ ਪਤਨੀ ਨੂੰ ਛੱਡ ਕੇ ਸਾਰੇ ਮੌਜੂਦਾ ਅਤੇ ਸਾਬਕਾ ਮੁੱਖ ਮੰਤਰੀਆਂ ਦੇ ਰਿਸ਼ਤੇਦਾਰ ਹਾਰੇ। ਇਨ੍ਹਾਂ ਚੋਣਾਂ 'ਚ ਮੌਜੂਦਾ ਦੇ ਨਾਲ ਸਾਬਕਾ ਮੁੱਖ ਮੰਤਰੀ ਦੇ ਰਿਸ਼ਤੇਦਾਰ ਚੋਣਾਂ ਲੜ ਰਹੇ ਸਨ, ਜਿਨ੍ਹਾਂ 'ਚੋਂ ਬਿਕਰਮ ਮਜੀਠੀਆ ਦੀ ਪਤਨੀ ਨੂੰ ਛੱਡ ਕੇ ਸਾਰੇ ਹਾਰ ਗਏ ਹਨ।

► ਮੋਗਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਵਿਚ ਚੋਣਾਂ ਤੋਂ ਪਹਿਲਾਂ ਮੰਨੇ ਜਾ ਰਹੇ ਪੰਜ ਕੋਨੇ ਮੁਕਾਬਲੇ ਨੂੰ ਹਲਕੇ ਦੇ ਲੋਕਾਂ ਨੇ ਵਿਰਾਮ ਦਿੰਦਿਆਂ ਤਿੰਨ ਕੋਣਾਂ ਮੁਕਾਬਲਾ ਬਣਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੇ ਹੱਕ ਵਿਚ ਵੱਡਾ ਫਤਵਾ ਦਿੰਦਿਆਂ ਹਲਕਾ ਵਿਧਾਇਕ ਚੁਣ ਲਿਆ। 33759 ਵੋਟਾਂ ਦੀ ਵੱਡੀ ਲੀਡ ਲੈ ਕੇ ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਬਣੇ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀ ਜਿੱਤ ਦੇ ਜਸ਼ਨ ਅੱਜ ਸਵੇਰ ਤੋਂ ਹੀ ਮਨਾਉਣੇ ਸ਼ੁਰੂ ਹੋ ਗਏ ਜਦ ਉਹ ਪਹਿਲੇ ਦੂਜੇ ਗੇੜ ਦੀਆਂ ਵੋਟਾਂ ਵਿਚ ਅੱਗੇ ਵਧਣਾ ਸ਼ੁਰੂ ਹੋਏ। 

► ਵਿਧਾਨ ਸਭਾ ਹਲਕਾ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਨਰਿੰਦਰ ਪਾਲ ਸਿੰਘ ਸਵਣਾ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਨਰਿੰਦਰ ਪਾਲ ਸਿੰਘ ਨੂੰ ਕੁੱਲ 60884 ਵੋਟਾਂ ਪਈਆਂ, ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਸੁਰਜੀਤ ਕੁਮਾਰ ਜਿਆਣੀ 32781 ਵੋਟਾਂ ਨਾਲ ਦੂਜੇ ਨੰਬਰ 'ਤੇ ਰਹੇ। ਕਾਂਗਰਸ ਦੇ ਦਵਿੰਦਰ ਸਿੰਘ ਘੁਬਾਇਆ ਨੇ 27235 ਵੋਟਾਂ ਹਾਸਲ ਕਰਦੇ ਹੋਏ ਤੀਜਾ ਨੰਬਰ ਲਿਆ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੰਸ ਰਾਜ ਜੋਸਨ 13192 ਵੋਟਾਂ ਨਾਲ ਚੌਥੇ ਨੰਬਰ 'ਤੇ ਰਹੇ।

► ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋਵੇਂ ਸੀਟਾਂ ਭਦੌੜ ਅਤੇ ਸ੍ਰੀ ਚਮਕੌਰ ਸਾਹਿਬ ਤੋਂ ਹਾਰ ਗਏ ਹਨ। ਇਨ੍ਹਾਂ ਦੋਵੇਂ ਸੀਟਾਂ ਤੋਂ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। ਸ੍ਰੀ ਚਮਕੌਰ ਸਾਹਿਬ ਵਿਖੇ ਹੋਈ 16 ਗੇੜਾਂ ਦੀ ਗਿਣਤੀ ਤੋਂ ਬਾਅਦ ਸਾਹਮਣੇ ਆਏ ਰੁਝਾਨਾਂ ’ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 62148 ਵੋਟਾਂ ਹਾਸਲ ਹੋਈਆਂ ਹਨ। ‘ਆਪ’ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ 7833 ਵੋਟਾਂ ਦੇ ਫਰਕ ਨਾਲ ਸੀ.ਐੱਮ. ਚੰਨੀ ਨੂੰ ਹਰਾਇਆ ਹੈ। ਉਥੇ ਹੀ ਬਸਪਾ ਦੇ ਹਰਮੋਹਮਨ ਸਿੰਘ 3788 ਵੋਟਾਂ ਨਾਲ ਤੀਜੇ ਨੰਬਰ ’ਤੇ ਰਹੇ ਹਨ। ਭਾਜਪਾ ਦੇ ਦਰਸ਼ਨ ਸਿੰਘ ਸ਼ਿਵਜੋਤ ਨੂੰ 2494 ਵੋਟਾਂ ਮਿਲੀਆਂ ਹਨ। 

►  ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਕਾਲੀ ਦਲ ਦੇ ਡਿੰਪੀ ਢਿੱਲੋਂ ਨੂੰ ਹਰਾ ਕੇ ਜੇਤੂ ਰਹੇ ਹਨ। ਰਾਜਾ ਵੜਿੰਗ ਨੂੰ 50433, ਅਕਾਲੀ ਦਲ ਦੇ ਡਿੰਪੀ ਢਿੱਲੋਂ ਨੂੰ 49053 ਅਤੇ ਆਮ ਆਦਮੀ ਪਾਰਟੀ ਦੇ ਪ੍ਰਿਤਪਾਲ ਸ਼ਰਮਾ ਨੂੰ 38356 ਵੋਟਾਂ ਹਾਸਲ ਹੋਈਆਂ। ਇਸ ਦੌਰਾਨ ਰਾਜਾ ਵੜਿੰਗ 1,380 ਵੋਟਾਂ ਦੇ ਮਾਰਜਨ ਨਾਲ ਜੇਤੂ ਰਹੇ। ਸ਼ੁਰੂਆਤੀ ਰੁਝਾਨਾਂ ਵਿਚ ਅਕਾਲੀ ਉਮੀਦਵਾਰ ਅੱਗੇ ਚੱਲ ਰਹੇ ਸਨ ਪਰ ਅੰਤ ਰਾਜਾ ਵੜਿੰਗ ਜੇਤੂ ਰਹੇ।

► ਜਲੰਧਰ ’ਚ ਪੈਂਦੇ ਸ਼ਾਹਕੋਟ ਹਲਕੇ ਤੋਂ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ਨੇ ਅਕਾਲੀ ਦਲ ਦੇ ਬਚਿੱਤਰ ਸਿੰਘ ਕੋਹਾੜ ਨੂੰ 11595 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਹੈ। ਸ਼ੇਰੋਵਾਲੀਆ ਨੂੰ 49341 ਵੋਟਾਂ ਪਈਆਂ ਜਦਕਿ ਬਚਿੱਤਰ ਸਿੰਘ ਕੋਹਾੜ ਨੂੰ 37746 ਵੋਟਾਂ ਹਾਸਲ ਹੋਈਆਂ। ਉਥੇ ਹੀ ਰਤਨ ਸਿੰਘ ਆਪ ਦੇ ਉਮੀਦਵਾਰ 28 ਹਜ਼ਾਰ ਵੋਟਾਂ ਦੇ ਨਾਲ ਤੀਜੇ ਨੰਬਰ ’ਤੇ ਰਹੇ ਹਨ। 

► ਨਕੋਦਰ ਹਲਕੇ ਤੋਂ ‘ਆਪ’ ਉਮੀਦਵਾਰ ਇੰਦਰਜੀਤ ਕੌਰ ਨੇ ਅਕਾਲੀ ਦਲ ਦੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ 2587 ਵੋਟਾਂ ਨਾਲ ਹਰਾਇਆ। ਇੰਦਰਜੀਤ ਕੌਰ ਮਾਨ ਨੂੰ 40211 ਵੋਟਾਂ ਜਦਕਿ ਗੁਰਪ੍ਰਤਾਪ ਸਿੰਘ ਵਡਾਲਾ ਨੂੰ 27624 ਵੋਟਾਂ ਮਿਲੀਆਂ। ਕਾਂਗਰਸ ਦੇ ਨਵਜੋਤ ਸਿੰਘ ਦਾਹੀਆ 33979 ਵੋਟਾਂ ਨਾਲ ਤੀਜੇ ਨੰਬਰ ’ਤੇ ਰਹੇ ਹਨ। 

► ਵਿਧਾਨ ਸਭਾ ਚੋਣਾਂ 'ਚ ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰਦਿਆਂ ਮਨਜੀਤ ਸਿੰਘ ਬਿਲਾਸਪੁਰ ਨੇ 64702 ਵੋਟਾਂ ਲੈ ਕੇ ਸੀਟ ਜਿੱਤ ਲਈ ਹੈ। ਉਨ੍ਹਾਂ ਦੇ ਮੁਕਾਬਲੇ ਕਾਂਗਰਸ ਦੇ ਭੁਪਿੰਦਰ ਸਿੰਘ ਸਾਹੋਕੇ ਨੂੰ 27073, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਬਲਦੇਵ ਸਿੰਘ ਮਾਣੂੰਕੇ ਨੂੰ 26670 ਵੋਟਾਂ ਮਿਲਿਆਂ।

► ਕਪੂਰਥਲਾ ਤੋਂ  ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਸਿੰਘ 7263 ਵੋਟਾਂ ਨਾਲ ਜਿੱਤੇ

►  ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਪਠਾਨਕੋਟ ਤੋਂ ਜਿੱਤੇ 

► ਜਲੰਧਰ ਨਾਰਥ ਤੋਂ ਕਾਂਗਰਸੀ ਉਮੀਦਵਾਰ ਬਾਵਾ ਹੈਨਰੀ ਅੱਗੇ

► ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਹਾਰੇ 
► ਫਤਿਹਗੜ੍ਹ ਚੂੜੀਆਂ ਤੋਂ ਕਾਂਗਰਸ ਉਮੀਦਵਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੇਤੂ

► ਜਲੰਧਰ ਸੈਂਟਰਲ ‘ਆਪ’ ਉਮੀਦਵਾਰ ਰਮਨ ਅਰੋੜਾ ਜੇਤੂ

► ਧੂਰੀ ਤੋਂ ਭਗਵੰਤ ਮਾਨ ਜੇਤੂ

► ਜਲਾਲਾਬਾਦ ਤੋ ਜਗਦੀਪ ਕੰਬੋਜ ਗੋਲਡੀ ਜੇਤੂ, ਸੁਖਬੀਰ ਸਿੰਘ ਬਾਦਲ ਹਾਰੇ

►  ਜਲਾਲਾਬਾਦ ਤੋਂ ਅਕਾਲੀ ਦਲ ਉਮੀਦਵਾਰ ਸੁਖਬੀਰ ਸਿੰਘ ਬਾਦਲ ਹਾਰੇ

►  ‘ਆਪ’ ਉਮੀਦਵਾਰ ਖਰੜ ਤੋਂ ਅਨਮੋਲ ਗਗਨ ਮਾਨ ਜੇਤੂ

►  ਹੁਸ਼ਿਆਰਪੁਰ ਤੋਂ ‘ਆਪ’ ਉਮੀਦਵਾਰ ਬ੍ਰਹਮ ਸ਼ੰਕਰ ਜੇਤੂ

►  ‘ਆਪ’ ਉਮੀਦਵਾਰ ਹਾਕਮ ਸਿੰਘ ਠੇਕੇਦਾਰ ਰਾਏਕੋਟ ਤੋਂ ਜੇਤੂ

► ‘ਆਪ’ ਉਮੀਦਵਾਰ ਇੰਦਰਜੀਤ ਕੌਰ ਮਾਨ ਨਕੋਦਰ ਤੋਂ ਜੇਤੂ

► ਜਲੰਧਰ ਪੱਛਮੀ ਤੋਂ ਸ਼ੀਤਲ ਅੰਗੂਰਾਲ ਜੇਤੂ

► ਲੁਧਿਆਣਾ ’ਚ ਸ਼ੁਰੂਆਤੀ ਰੁਝਾਨ ਆਏ ਸਾਹਮਣੇ 
ਪਹਿਲੇ ਰੁਝਾਨ ’ਚ 2 ਸੀਟਾਂ ’ਤੇ ਕਾਂਗਰਸ ਅਤੇ 1-1 ’ਤੇ ਅਕਾਲੀ ਦਲ ਆਮ ਆਦਮੀ ਪਾਰਟੀ ਅੱਗੇ। 

►  ਧੂਰੀ ਤੋਂ ਭਗਵੰਤ ਮਾਨ ਅੱਗੇ

► ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਅੱਗੇ

►  ਸੁਨਾਮ ਤੋਂ ਅਮਨ ਅਰੋੜਾ ਅੱਗੇ 

► ਬਟਾਲਾ ਤੋਂ ‘ਆਪ’ 2000 ਵੋਟਾਂ ਨਾਲ ਅੱਗੇ

► ਸਮਰਾਲਾ ਵਿਧਾਨ ਸਭਾ  
ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਅੱਗੇ 

► ਪਟਿਆਲਾ ਸ਼ਹਿਰੀ : ਪਹਿਲਾ ਰਾਊਂਡ : ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ 3300 ਵੋਟਾਂ ਤੋਂ ਅੱਗੇ

►  ਚਮਕੌਰ ਸਾਹਿਬ ਤੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਗੇ
►  ਕਰਤਾਰਪੁਰ ਤੋਂ ਬਸਪਾ ਦੇ ਆਗੂ ਅੱਗੇ
►  ਲਹਿਰਾਗਾਗਾ ਤੋਂ ਬੀਬੀ ਰਜਿੰਦਰ ਕੌਰ ਭੱਠਲ ਪਿੱਛੇ

► ਦਿੜ੍ਹਬਾ ਹਲਕੇ ਤੋਂ ‘ਆਪ’ ਆਗੂ ਹਰਪਾਲ ਚੀਮਾ ਅੱਗੇ

► ਹਲਕਾ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ 4631 ਵੋਟਾਂ ਤੋਂ ਪਿੱਛੇ

► ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ 336 ਵੋਟਾਂ ਨਾਲ ਅੱਗੇ 

► ਕਾਦੀਆਂ ਤੋਂ ਪ੍ਰਤਾਪ ਸਿੰਘ ਬਾਜਵਾ 444 ਵੋਟਾਂ ਨਾਲ ਅੱਗੇ 

►  ਗਿੱਦੜਬਾਹਾ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਅਕਾਲੀ ਉਮੀਦਵਾਰ ਅੱਗੇ, ਅਮਰਿੰਦਰ ਸਿੰਘ ਰਾਜਾ ਵੜਿੰਗ ਪਿੱਛੇ

►  ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਪਿੱਛੇ ਛੱਡ ਕੇ ਆਮ ਆਦਮੀ ਪਾਰਟੀ ਸ਼ਹਿਰੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ 12693 ਵੋਟਾਂ ਤੋਂ ਅੱਗੇ ਨਜ਼ਰ ਆ ਰਹੇ ਹਨ

►  ਕੈਬਿਨਟ ਮੰਤਰੀ ਕਾਕਾ ਰਣਦੀਪ ਸਿੰਘ ਅਮਲੋਹ ਹਲਕੇ ਤੋਂ ਕਾਫੀ ਪਿੱਛੇ ਅਤੇ ਖੰਨਾ ਤੋਂ ਕੈਬਿਨੇਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੀ ਪਿੱਛੇ

►  ਮਾਨਸਾ ’ਚ ‘ਆਪ’ ਅੱਗੇ, ਸਿੱਧੂ ਮੂਸੇਵਾਲਾ 4000 ਵੋਟਾਂ ਨਾਲ ਪਿੱਛੇ

► ਪਠਾਨਕੋਟ ਤੋਂ ਭਾਜਪਾ ਦੇ ਅਸ਼ਵਨੀ ਸ਼ਰਮਾ ਪਿੱਛੇ
► ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ਕਰੀਬ 9 ਹਜ਼ਾਰ ਵੋਟਾਂ ਤੋਂ ਚੱਲ ਰਹੇ ਹਨ ਪਿੱਛੇ
► ਸੁਖਬੀਰ ਬਾਦਲ ‘ਆਪ’ ਦੇ ਜਗਦੀਪ ਗੋਲਡੀ ਤੋਂ  10,000 ਵੋਟਾਂ ਨਾਲ ਪਿੱਛੇ 

► ਮਾਲਵੇ  ਦੀਆਂ  69 ਸੀਟਾਂ ’ਚੋਂ 64 ’ਚ ‘ਆਪ’ ਅੱਗੇ

► ਭਗਵੰਤ ਮਾਨ ਦਲਵੀਰ ਗੋਲਡੀ ਤੋਂ 18000 ਵੋਟਾਂ ਨਾਲ ਅੱਗੇ

► ਅੰਮ੍ਰਿਤਸਰ ਪੂਰਬੀ ’ਚ ਨਵਜੋਤ ਸਿੱਧੂ-ਬਿਕਰਮ ਮਜੀਠੀਆ ਨੂੰ ਵੱਡਾ ਝਟਕਾ, ‘ਆਪ’ ਉਮੀਦਵਾਰ ਜੀਵਨ ਜੋਤ ਕੌਰ 5999 ਵੋਟਾਂ ਨਾਲ ਅੱਗੇ


Anuradha

Content Editor

Related News