ਅਭਿਨੰਦਨ ਦੇ ''ਮਹਾ ਅਭਿਨੰਦਨ'' ਲਈ ਪੂਰਾ ਹਿੰਦੁਸਤਾਨ ਉਮੜਿਆ ਵਾਹਗਾ ਬਾਰਡਰ ''ਤੇ (ਵੀਡੀਓ)
Friday, Mar 01, 2019 - 06:35 PM (IST)
ਅੰਮ੍ਰਿਤਸਰ : ਪਾਕਿਸਤਾਨੀ ਫ਼ੌਜ ਵਲੋਂ ਬੁੱਧਵਾਰ ਨੂੰ ਹਿਰਾਸਤ ਵਿਚ ਲਏ ਗਏ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਪਾਇਲਟ ਅਭਿਨੰਦਨ ਨੂੰ ਅੱਜ ਵਾਹਗਾ ਬਾਰਡਰ ਦੇ ਰਸਤੇ ਤੋਂ ਪਾਕਿਸਤਾਨ ਭਾਰਤ ਨੂੰ ਸੌਂਪ ਦੇਵੇਗਾ। ਇਸ ਲਈ ਵਾਹਗਾ ਬਾਰਡਰ 'ਤੇ ਉਨ੍ਹਾਂ ਦੇ ਸਵਾਗਤ ਲਈ ਜ਼ੋਰਦਾਰ ਤਿਆਰੀ ਕੀਤੀ ਗਈ ਹੈ। ਅਭਿਨੰਦਨ ਦੇ 'ਮਹਾ ਅਭਿਨੰਦਨ' ਲਈ ਪੂਰਾ ਹਿੰਦੁਸਤਾਨ ਵਾਹਗਾ ਬਾਰਡਰ 'ਤੇ ਉਮੜਿਆ ਹੋਇਆ ਹੈ।
ਵਾਹਗਾ ਸਰਹੱਦ 'ਤੇ ਸਵੇਰੇ 4ਵਜੇ ਤੋਂ ਹੀ ਲੋਕ ਇਕੱਠੇ ਹੋ ਚੁੱਕੇ ਹਨ। ਸਰਹੱਦ 'ਤੇ ਭਾਰਤੀ ਖੇਤਰ 'ਚ ਇਸ ਸਮੇਂ ਜਸ਼ਨ ਦਾ ਮਾਹੌਲ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਥੇ ਪਹੁੰਚ ਸਕਦੇ ਹਨ।