ਪੰਜਾਬ ਦੇ 3 ਬੂਥਾਂ ''ਤੇ ਮੁੜ ''ਵੋਟਾਂ'' ਪੈਣੀਆਂ ਸ਼ੁਰੂ, ਚੋਣ ਕਮਿਸ਼ਨ ਨੇ ਦਿੱਤੇ ਸੀ ਹੁਕਮ

Tuesday, Feb 16, 2021 - 08:45 AM (IST)

ਪੰਜਾਬ ਦੇ 3 ਬੂਥਾਂ ''ਤੇ ਮੁੜ ''ਵੋਟਾਂ'' ਪੈਣੀਆਂ ਸ਼ੁਰੂ, ਚੋਣ ਕਮਿਸ਼ਨ ਨੇ ਦਿੱਤੇ ਸੀ ਹੁਕਮ

ਪਟਿਆਲਾ (ਪਰਮੀਤ) : ਪਟਿਆਲਾ ਦੇ ਨਗਰ ਕੌਂਸਲ ਪਾਤੜਾਂ ਅਤੇ ਸਮਾਣਾ ਦੇ 3 ਬੂਥਾਂ 'ਤੇ ਅੱਜ ਦੁਬਾਰਾ ਵੋਟਾਂ ਪੈ ਰਹੀਆਂ ਹਨ। ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ। ਇਸ ਦੇ ਚੱਲਦਿਆਂ ਲੋਕ ਸਵੇਰ ਦੇ ਸਮੇਂ ਲਾਈਨਾਂ 'ਚ ਲੱਗ ਗਏ ਅਤੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਦਿਖਾਈ ਦਿੱਤੇ। ਦੱਸਣਯੋਗ ਹੈ ਕਿ ਸੂਬਾ ਚੋਣ ਕਮਿਸ਼ਨ ਵੱਲੋਂ ਪਟਿਆਲਾ ਦੇ ਨਗਰ ਕੌਂਸਲ ਪਾਤੜਾਂ ਅਤੇ ਸਮਾਣਾ ਦੇ 3 ਬੂਥਾਂ 'ਤੇ ਦੁਬਾਰਾ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਗਏ ਸਨ।

ਇਹ ਵੀ ਪੜ੍ਹੋ : ਮਨੀਸ਼ਾ ਗੁਲਾਟੀ ਨੂੰ 'ਨੌਦੀਪ ਕੌਰ' ਨਾਲ ਮੁਲਾਕਾਤ ਦੀ ਨਹੀਂ ਮਿਲੀ ਇਜਾਜ਼ਤ, ਜੇਲ੍ਹ ਸੁਪਰੀਡੈਂਟ ਨੇ ਕਹੀ ਇਹ ਗੱਲ

PunjabKesari

ਇਸ ਸਬੰਧੀ ਜਾਣਕਾਰੀ ਦਿੰਦਿਆ ਸੂਬਾ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਸੀ ਕਿ ਪਟਿਆਲਾ ਜ਼ਿਲ੍ਹੇ 'ਚ ਪਾਤੜਾਂ ਦੇ ਰਿਟਰਨਿੰਗ ਅਫ਼ਸਰ ਵੱਲੋਂ ਵਾਰਡ ਨੰਬਰ-8 ਦੇ ਬੂਥ ਨੰਬਰ-11 'ਚ ਵੋਟਾਂ ਦੌਰਾਨ ਈ. ਵੀ. ਐੱਮ. ਨੂੰ ਨੁਕਸਾਨ ਪਹੁੰਚਾਉਣ ਸਬੰਧੀ ਸੂਚਨਾ ਭੇਜੀ ਗਈ ਸੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : CBSE ਪ੍ਰੀਖਿਆ ਦੀ ਤਾਰੀਖ਼ ਟਕਰਾਉਣ ਮਗਰੋਂ JEE Main ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ

PunjabKesari

ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਹਲਕੇ ਦੇ ਰਿਟਰਨਿੰਗ ਅਫ਼ਸਰ ਵੱਲੋਂ ਵੀ ਸਮਾਣਾ ਦੇ ਵਾਰਡ ਨੰਬਰ-11 ਦੇ ਬੂਥ ਨੰਬਰ-22 ਅਤੇ 23 'ਚ ਈ. ਵੀ. ਐੱਮ. ਨੂੰ ਨੁਕਸਾਨ ਪਹੁੰਚਾਉਣ ਸਬੰਧੀ ਸੂਚਨਾ ਭੇਜੀ ਗਈ ਸੀ। ਬੁਲਾਰੇ ਨੇ ਦੱਸਿਆ ਸੀ ਕਿ ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਕਮਿਸ਼ਨ ਵੱਲੋਂ ਇਨ੍ਹਾਂ ਤਿੰਨਾਂ ਬੂਥਾਂ 'ਤੇ ਪਹਿਲਾਂ ਪਈਆਂ ਵੋਟਾਂ ਨੂੰ ਰੱਦ ਕਰਦਿਆਂ ਇੱਥੇ ਨਵੇਂ ਸਿਰੇ ਤੋਂ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਗਏ ਸਨ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਵੱਡੀ ਵਾਰਦਾਤ, ਮਹਿਲਾ ਕਾਂਗਰਸ ਦੀ ਪ੍ਰਧਾਨ 'ਤੇ ਅਣਪਛਾਤੇ ਲੋਕਾਂ ਨੇ ਚਲਾਈਆਂ ਗੋਲੀਆਂ

PunjabKesari

ਇਸ ਦੇ ਚੱਲਦਿਆਂ ਅੱਜ ਇਨ੍ਹਾਂ ਬੂਥਾਂ 'ਤੇ ਦੁਬਾਰਾ ਵੋਟਾਂ ਪੈ ਰਹੀਆਂ ਹਨ। ਵੋਟਾਂ ਪੈਣ ਦਾ ਕੰਮ ਸ਼ਾਮ ਦੇ 4 ਵਜੇ ਤੱਕ ਜਾਰੀ ਰਹੇਗਾ, ਜਦੋਂ ਕਿ ਵੋਟਾਂ ਦੀ ਗਿਣਤੀ 17 ਫਰਵਰੀ, 2021 ਨੂੰ ਹੋਵੇਗੀ। 
ਨੋਟ : ਪੰਜਾਬ ਦੇ 3 ਬੂਥਾਂ 'ਤੇ ਦੁਬਾਰਾ ਪੈ ਰਹੀਆਂ ਵੋਟਾਂ ਬਾਰੇ ਦਿਓ ਆਪਣੀ ਰਾਏ


author

Babita

Content Editor

Related News