ਪੰਜਾਬ ਦੀਆਂ 4 ਨਗਰ ਕੌਂਸਲਾਂ 'ਚ ਚੋਣ ਪ੍ਰਕਿਰਿਆ ਮੁਕੰਮਲ, ਥੋੜ੍ਹੀ ਦੇਰ 'ਚ ਆਉਣਗੇ ਨਤੀਜੇ
Saturday, Jun 13, 2026 - 04:53 PM (IST)
ਗੁਰਦਾਸਪੁਰ (ਵੈੱਬ ਡੈਸਕ, ਹਰਮਨ, ਵਿਨੋਦ, ਝਾਵਰ): ਪੰਜਾਬ ਦੀਆਂ 4 ਨਗਰ ਕੌਂਸਲਾਂ ਗੁਰਦਾਸਪੁਰ, ਦੀਨਾਨਗਰ, ਕਾਦੀਆਂ ਅਤੇ ਸ਼ਾਮਚੁਰਾਸੀ (ਹੁਸ਼ਿਆਰਪੁਰ) ਲਈ ਵੋਟਿੰਗ ਪ੍ਰਕਿਰਿਆ ਅੱਜ ਸਵੇਰੇ 8 ਵਜੇ ਸ਼ੁਰੂ ਹੋਈ, ਜੋ ਸ਼ਾਮ 4 ਵਜੇ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਹੋ ਗਈ। ਇਸ ਸਬੰਧੀ ਪੁਲਸ ਵੱਲੋਂ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਵੋਟਿੰਗ ਦੀ ਪ੍ਰਕਿਰਿਆ ਖ਼ਤਮ ਹੁੰਦੇ ਹੀ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਸਟੇਸ਼ਨਾਂ ਦੇ ਅੰਦਰ ਹੀ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਥੋੜ੍ਹੀ ਦੇਰ ਤੱਕ ਨਤੀਜਿਆਂ ਦਾ ਐਲਾਨੇ ਕਰ ਦਿੱਤਾ ਜਾਵੇਗਾ।
ਸਵੇਰੇ 10 ਵਜੇ ਤੱਕ ਪੋਲਿੰਗ ਫੀਸਦੀ
ਗੁਰਦਾਸਪੁਰ- 15.1 ਫੀਸਦੀ
ਦੀਨਾਨਗਰ- 15.38 ਫੀਸਦੀ
ਕਾਦੀਆਂ- 16.16 ਫੀਸਦੀ
ਸ਼ਾਮ ਚੁਰਾਸੀ- 19.54 ਫੀਸਦੀ
12 ਵਜੇ ਤੱਕ ਪੋਲਿੰਗ ਫੀਸਦੀ
ਗੁਰਦਾਸਪੁਰ- 30.3ਫੀਸਦੀ
ਦੀਨਾਨਗਰ- 32.41 ਫੀਸਦੀ
ਕਾਦੀਆਂ- 38.85 ਫੀਸਦੀ
ਸ਼ਾਮ ਚੁਰਾਸੀ- 32.38 ਫੀਸਦੀ
2 ਵਜੇ ਤੱਕ ਪੋਲਿੰਗ ਫੀਸਦੀ
ਗੁਰਦਾਸਪੁਰ- 36.90 ਫੀਸਦੀ
ਦੀਨਾਨਗਰ- 47.33 ਫੀਸਦੀ
ਕਾਦੀਆਂ- 57.59 ਫੀਸਦੀ
ਸ਼ਾਮ ਚੁਰਾਸੀ- 57.6 ਫੀਸਦੀ
4 ਵਜੇ ਪੋਲਿੰਗ ਫੀਸਦੀ
ਗੁਰਦਾਸਪੁਰ- 50.90 ਫੀਸਦੀ
ਦੀਨਾਨਗਰ- 57 ਫੀਸਦੀ
ਕਾਦੀਆਂ- 70.27 ਫੀਸਦੀ
ਸ਼ਾਮ ਚੁਰਾਸੀ- 76.33 ਫੀਸਦੀ
ਜਾਣਕਾਰੀ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਅੰਦਰ ਨਗਰ ਕੌਂਸਲ ਗੁਰਦਾਸਪੁਰ ਦੇ 29 ਵਾਰਡ ਹਨ, ਜਦਕਿ ਦੀਨਾਨਗਰ ਅਤੇ ਕਾਦੀਆਂ ਦੇ 15-15 ਵਾਰਡ ਹਨ, ਜਿਨ੍ਹਾਂ ਦੇ ਕੌਂਸਲਰਾਂ ਦੀ ਚੋਣ ਲਈ ਇਹ ਵੋਟਿੰਗ ਕਰਵਾਈ ਗਈ। ਇਨ੍ਹਾਂ ਵਿੱਚੋਂ ਨਗਰ ਕੌਂਸਲ ਕਾਦੀਆਂ ਦੇ ਵਾਰਡ ਨੰਬਰ 6 ਵਿੱਚ ਇੱਕ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਜੇਤੂ ਕਰਾਰ ਦਿੱਤਾ ਜਾ ਚੁੱਕਾ ਹੈ, ਜਿਸ ਕਾਰਨ ਹੁਣ ਕੁੱਲ 58 ਵਾਰਡਾਂ ਲਈ ਚੋਣ ਹੋਈ। ਇਸੇ ਤਰ੍ਹਾਂ ਨਗਰ ਕੌਂਸਲ ਸ਼ਾਮਚੁਰਾਸੀ ਦੇ ਕੁੱਲ੍ਹ 9 ਵਾਰਡਾਂ 'ਚ ਵੀ ਚੋਣ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਨਤੀਜਿਆਂ ਦਾ ਵੀ ਐਲਾਨ ਜਲਦ ਕਰ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਇਹ ਚੋਣਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਨਿਰਦੇਸ਼ਾਂ ਤੋਂ ਬਾਅਦ ਕਰਵਾਈਆਂ ਗਈਆਂ। ਹਾਈਕੋਰਟ ਵੱਲੋਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਚੋਣ ਪ੍ਰਕਿਰਿਆ ਦੌਰਾਨ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾਵੇ ਅਤੇ ਹੋਰ ਪ੍ਰਬੰਧ ਵੀ ਯਕੀਨੀ ਬਣਾਏ ਜਾਣ। ਵੋਟਿੰਗ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋਇਆ ਜੋ ਸ਼ਾਮ 4 ਵਜੇ ਤੱਕ ਹੋਇਆ। ਇਸ ਤੋਂ ਬਾਅਦ ਸੰਬੰਧਿਤ ਥਾਵਾਂ ’ਤੇ ਹੀ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
