ਹਲਕਾ ਰਾਜਾਸਾਂਸੀ ''ਚ ਹੁਣ ਤੱਕ ਹੋਈ 12.28 ਫੀਸਦੀ ਵੋਟਿੰਗ

05/19/2019 11:21:39 AM

ਭਿੰਡੀ ਸੈਦਾ (ਗੁਰਜੰਟ) : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ  ਸ਼ੁਰੂ ਹੋ ਗਿਆ ਸੀ ਅਤੇ ਗਰਮੀ ਨੂੰ ਦੇਖਦਿਆਂ ਸਵੇਰ ਤੋਂ ਹੀ ਪੋਲਿੰਗ ਬੂਥਾਂ 'ਤੇ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਅੰਮ੍ਰਿਤਸਰ ਜਿਲ੍ਹੇ ਦੇ ਹਲਕਾ ਰਾਜਾਸਾਂਸੀ ਦੇ ਬੂਥ ਨੰਬਰ 1-2 'ਤੇ ਹੁਣ ਤੱਕ 12.28 ਫੀਸਦੀ ਵੋਟਿੰਗ ਹੋ ਗਈ ਹੈ। ਦੱਸ ਦਈਏ ਕਿ ਮੌਕੇ 'ਤੇ ਮੌਜੂਦ ਵੋਟਰਾਂ 'ਚ ਕਾਫੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ।


Anuradha

Content Editor

Related News