ਲੁਧਿਆਣਾ ਚੋਣਾਂ : ਬਾਰਸ਼ ਕਾਰਨ ਵੋਟਿੰਗ ਸੁਸਤ, ਪੋਲਿੰਗ ਬੂਥਾਂ ''ਤੇ ਪੁੱਜੇ ਵਿਧਾਇਕ (ਤਸਵੀਰਾਂ)
Saturday, Feb 24, 2018 - 10:06 AM (IST)

ਲੁਧਿਆਣਾ (ਹਿਤੇਸ਼) : ਲੁਧਿਆਣਾ 'ਚ ਵੋਟਾਂ ਪੈਣ ਦਾ ਕੰਮ ਅਮਨ-ਸ਼ਾਂਤੀ ਨਾਲ ਚੱਲ ਰਿਹਾ ਹੈ ਪਰ ਬਾਰਸ਼ ਕਾਰਨ ਪੋਲਿੰਗ ਬੂਥਾਂ 'ਤੇ ਜ਼ਿਆਦਾ ਭੀੜ ਨਹੀਂ ਹੈ ਅਤੇ ਵੋਟਿੰਗ ਥੋੜ੍ਹੀ ਸੁਸਤ ਚੱਲ ਰਹੀ ਹੈ, ਹਾਲਾਂਕਿ ਸ਼ਨੀਵਾਰ ਸਵੇਰੇ ਬਾਰਸ਼ ਰੁਕ ਗਈ ਹੈ। ਵੋਟਾਂ ਦੌਰਾਨ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।
ਵਿਧਾਇਕ ਸੰਜੇ ਤਲਵਾੜ, ਰਵਨੀਤ ਸਿੰਘ ਬਿੱਟੂ ਅਤੇ ਭਾਰਤ ਭੂਸ਼ਣ ਪੋਲਿੰਗ ਬੂਥਾਂ ਦਾ ਜਾਇਜ਼ਾ ਲੈਣ ਲਈ ਪੁੱਜੇ ਹੋਏ ਹਨ, ਜਿੱਥੇ ਵੋਟਿੰਗ ਪ੍ਰਕਿਰਿਆ ਚੱਲ ਰਹੀ ਹੈ।
ਲੁਧਿਆਣਾ ਈਸਟ ਤੋਂ ਵਿਧਾਇਕ ਸੰਜੇ ਤਲਵਾੜ
ਵਿਧਾਇਕ ਰਵਨੀਤ ਬਿੱਟੂ
ਲੁਧਿਆਣਾ ਵੈਸਟ ਤੋਂ ਵਿਧਾਇਕ ਭਾਰਤ ਭੂਸ਼ਣ